Airtel ਦਾ ਤੋਹਫ਼ਾ, ਗਾਹਕਾਂ ਨੂੰ ਮੁਫ਼ਤ ਮਿਲ ਰਹੀ ਹੈ ਇਹ ਖ਼ਾਸ ਮੈਂਬਰਸ਼ਿਪ

Monday, Nov 02, 2020 - 01:19 PM (IST)

Airtel ਦਾ ਤੋਹਫ਼ਾ, ਗਾਹਕਾਂ ਨੂੰ ਮੁਫ਼ਤ ਮਿਲ ਰਹੀ ਹੈ ਇਹ ਖ਼ਾਸ ਮੈਂਬਰਸ਼ਿਪ

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਨੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਇਕ ਹੋਰ ਆਫਰ ਪੇਸ਼ ਕੀਤਾ ਹੈ। ਏਅਰਟੈੱਲ ਨੇ ਆਪਣੇ ਪੋਸਟਪੇਡ ਅਤੇ ਬ੍ਰਾਡਬੈਂਡ ਗਾਹਕਾਂ  ਮੁਫ਼ਤ ’ਚ Disney+ Hotstar VIP ਮੈਂਬਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਗਾਹਕ ਕੰਪਨੀ ਦੇ ਏਅਰਟੈੱਲ ਥੈਂਕਸ ਐਪ ਰਾਹੀਂ ਇਸ ਮੈਂਬਰਸ਼ਿਪ ਨੂੰ ਪਾ ਸਕਦੇ ਹਨ। ਏਅਰਟੈੱਲ ਵੈੱਬਸਾਈਟ ਮੁਤਾਬਕ, 499 ਰੁਪਏ ਤੋਂ ਉਪਰ ਦੇ ਪੋਸਟਪੇਡ ਜਾਂ 999 ਰੁਪਏ ਤੋਂ ਉਪਰ ਦੇ ਬ੍ਰਾਡਬੈਂਡ ਪਲਾਨ ’ਤੇ ਗਾਹਕਾਂ ਨੂੰ ਇਸ ਆਫਰ ਦਾ ਲਾਭ ਮਿਲੇਗਾ। 

ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਇਹ ਆਫਰ ਚੁਣੇ ਹੋਏ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਏਅਰਟੈੱਲ ਦੇ ਪੋਸਟਪੇਡ ਜਾਂ ਬ੍ਰਾਡਬੈਂਡ ਗਾਹਕ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਨੂੰ Disney+ Hotstar VIP ਦੀ ਮੁਫ਼ਤ ਮੈਂਬਰਸ਼ਿਪ ਮਿਲੀ ਹੈ ਜਾਂ ਨਹੀਂ ਤਾਂ ਤੁਹਾਨੂੰ ਏਅਰਟੈੱਲ ਥੈਂਕਸ ਐਪ ’ਤੇ ਜਾਣਾ ਹੋਵੇਗਾ। 

ਕੰਪਨੀ ਨੇ ਦੱਸਿਆ ਹੈ ਕਿ ਗਾਹਕ ਹਰੇਕ ਪੋਸਟਪੇਡ ਅਤੇ ਬ੍ਰਾਡਬੈਂਡ ਪਲਾਨ ਲਈ ਕਿ ਹੀ ਵਾਰ ਇਸ ਆਫਰ ਦਾ ਫਾਇਦਾ ਲੈ ਸਕਦਾ ਹੈ। ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਪਲਾਨ ਨੂੰ ਹੋਲਡ ’ਤੇ ਪਾ ਦਵੋਗੇ ਤਾਂ ਤੁਹਾਡੀ ਮੁਫ਼ਤ ਮੈਂਬਰਸ਼ਿਪ ਵੀ ਖ਼ਤਮ ਹੋ ਜਾਵੇਗੀ। 


author

Rakesh

Content Editor

Related News