ਏਅਰਸੈੱਲ ਦੀ ਫੇਸਬੁੱਕ ਮੈਸੇਂਜਰ ਤੋਂ ਡਾਇਲਰ ਟਿਊਨ ਬਣਾਉਣ ਦੀ ਪੇਸ਼ਕਸ਼

Thursday, Feb 16, 2017 - 11:30 AM (IST)

ਜਲੰਧਰ- ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਏਅਰਸੈੱਲ ਨੇ ਟੈਲੀਕਾਮ ਉਦਯੋਗ ''ਚ ਪਹਿਲੀ ਵਾਰ ਐਕਸਕਲੂਜ਼ੀਵ ਡਾਇਰਲ ਟਿਊਨ-ਫੇਸਬੁੱਕ ਸਰਵਿਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਆਈ.ਐੱਮ.ਆਈ. ਮੋਬਾਇਲ ਦੇ ਸਹਿਯੋਗ ਨਾਲ ਪੇਸ਼ ਇਹ ਖਾਸ ਉਤਪਾਦ ਸੰਗੀਤ ਪ੍ਰੇਮੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦੀ ਮਦਦ ਨਾਲ ਏਅਰਸੈੱਲ ਦੇ ਗਾਹਕ ਤੇਜ਼ੀ ਨਾਲ ਬਹੁਤ ਸਾਰੀਆਂ ਡਾਇਲਰ ਟਿਊਨ ਐਕਸੈੱਸ ਕਰਕੇ ਫੇਸਬੁੱਕ ਮੈਸੇਂਜਰ ਰਾਹੀਂ ਆਸਾਨੀ ਨਾਲ ਐਕਟੀਵੇਟ ਕਰ ਸਕਣਗੇ। 
ਉਸ ਨੇ ਕਿਹਾ ਕਿ ਇਕ ਵਾਰ ਰਜੀਸਟਰੇਸ਼ਨ ਕਰਾਉਣ ''ਤੇ ਏਅਰਸੈੱਲ ਦੇ ਗਾਹਕਾਂ ਨੂੰ ਡਾਇਲਰ ਟਿਊਨ-ਫੇਸਬੁੱਕ ਸਰਵਿਸ ਲਈ ਲਿੰਕ ਮਿਲਣਗੇ। ਫੇਸਬੁੱਕ ਮੈਸੇਂਜਰ ''ਤੇ ਡਾਇਲਰ ਟਿਊਨ ਆਈਕਾਨ ਦਿਖਾਈ ਦੇਵੇਗਾ ਜਿਸ ਨਾਲ ਉਹ ਆਪਣੀ ਪਸੰਦ ਦੀ ਡਾਇਲਰ ਟਿਊਨ ਨੂੰ ਸਿਲੈਕਟ ਕਰਕੇ ਐਕਟੀਵੇਟ ਕਰ ਸਕਣਗੇ।

Related News