N-95 ਮਾਸਕ ਦੀ ਤਰ੍ਹਾਂ ਕੰਮ ਕਰਦਾ ਹੈ ਏਅਰ ਪਿਊਰੀਫਾਇਰ, ਬਣ ਰਿਹੈ ਹਰ ਪਰਿਵਾਰ ਦੀ ਲੋੜ
Monday, Nov 16, 2020 - 06:51 PM (IST)
ਗੈਜੇਟ ਡੈਸਕ– ਟੀ.ਵੀ., ਫਰਿਜ, ਕੰਪਿਊਟਰ, ਲੈਪਟਾਪ ਅਤੇ ਸਮਾਰਟਫੋਨ ਕਦੇ ਲਗਜ਼ਰੀ ਆਈਟਮਾਂ ਹੁੰਦੀਆਂ ਸਨ। ਅੱਜ ਇਨ੍ਹਾਂ ਬਿਨਾਂ ਕਿਸੇ ਘਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੇ ਨਾ ਹੋਣ ਨਾਲ ਮਾਤਾ-ਪਿਤਾ ਨੂੰ ਡਰ ਲਗਦਾ ਹੈ ਕਿ ਕਿਤੇ ਉਨ੍ਹਾਂ ਦੇ ਬੱਚੇ ਸੂਚਨਾ ਕ੍ਰਾਂਤੀ ਦੇ ਇਸ ਯੁਗ ’ਚ ਆਪਣੇ ਦੋਸਤਾਂ ਤੋਂ ਪਿੱਛੇ ਨਾ ਰਹਿ ਜਾਣ। ਇਸ ਕੈਟਾਗਿਰੀ ’ਚ ਹੁਣ ਅਗਲਾ ਨੰਬਰ ਏਅਰ ਪਿਊਰੀਫਾਇਰ ਦਾ ਹੋ ਸਕਦਾ ਹੈ। ਲਗਾਤਾਰ ਵਧਦੀ ਗੰਭੀਰ ਪ੍ਰਦੂਸ਼ਣ ਦੀ ਸਮੱਸਿਆ ਏਅਰ ਪਿਊਰੀਫਾਇਰ ਨੂੰ ਹਰ ਘਰ ਦਾ ਜ਼ਰੂਰੀ ਸਾਮਾਨ ਬਣਾ ਰਹੀ ਹੈ। ਵਧਦੇ ਪ੍ਰਦੂਸ਼ਣ ਦੇ ਨਾਲ ਇਸ ਦੀ ਵਿਕਰੀ ’ਚ ਵੀ ਤੇਜ਼ੀ ਆ ਰਹੀ ਹੈ।
ਇਹ ਵੀ ਪੜ੍ਹੋ– iPhone 12 Mini ਯੂਜ਼ਰਸ ਪਰੇਸ਼ਾਨ, ਅਨਲਾਕ ਹੀ ਨਹੀਂ ਹੋ ਰਿਹਾ ਫੋਨ
ਕਿਸ ਤਕਨੀਕ ’ਤੇ ਕਰ ਰਹੇ ਕੰਮ
ਏਅਰ ਪਿਊਰੀਫਾਇਰ ਦੇ ਕੰਮ ਕਰਨ ਦਾ ਤਰੀਕਾ ਐੱਨ-95 ਮਾਸਕ ਵਰਗਾ ਹੀ ਹੈ। ਵੱਡੇ ਆਕਾਰ ਅਤੇ ਬਿਜਲੀ ਨਾਲ ਚੱਲਣ ਕਾਰਨ ਇਨ੍ਹਾਂ ਦੀ ਸਮਰੱਥਾ ਹੋਰ ਜ਼ਿਆਦਾ ਵਧ ਜਾਂਦੀ ਹੈ ਜਿਸ ਨਾਲ ਇਹ ਜ਼ਿਆਦਾ ਪ੍ਰਦੂਸ਼ਣਕਾਰੀ ਤੱਤਾਂ ਨੂੰ ਫਿਲਟਰ ਕਰਨ ’ਚ ਸਮਰੱਥ ਹੋ ਗਏ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਹੋਣ ਕਾਰਨ ਇਹ ਆਟੋਮੈਟਿਕ ਤਰੀਕੇ ਨਾਲ ਏਅਰ ਫਿਲਟਰ ਕਰਨ ਦੀ ਰਫਤਾਰ ਤੇਜ਼ ਜਾਂ ਸਲੋ ਕਰ ਸਕਦੇ ਹਨ।ਯਾਨੀ ਇਨ੍ਹਾਂ ਦੇ ਲਗਾਤਾਰ ਮਾਨੀਟਰਿੰਗ ਕਰਨ ਦੀ ਲੋੜ ਨਹੀਂ ਰਹਿ ਗਈ। ਇਸ ਦੇ ਨਾਲ ਹੀ ਟਾਈਮਰ ਲਗਾ ਕੇ ਇਨ੍ਹਾਂ ਨਾਲ ਯਕੀਨੀ ਸਮੇਂ ਤਕ ਸਾਫ ਹਵਾ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ
ਤਿੰਨ ਲੇਅਰ ’ਚ ਹਵਾ ਸਾਫ ਕਰ ਰਹੇ ਹਨ ਏਅਰ ਫਿਲਟਰ
ਆਮਤੌਰ ’ਤੇ ਸਾਰੀਆਂ ਕੰਪਨੀਆਂ ਦੇ ਏਅਰ ਫਿਲਟਰਾਂ ’ਚ ਤਿੰਨ ਲੇਅਰ ’ਚ ਹਵਾ ਸ਼ੁੱਧ ਕਰਨ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸਭ ਤੋਂ ਉਪਰ ਹਵਾ ’ਚ ਮੌਜੂਦ ਵੱਡੇ ਧੂੜ ਕਣਾਂ ਨੂੰ ਫਿਲਟਰ ਕੀਤਾ ਜਾਂਦਾ ਹੈ। ਦੂਜੀ ਲੇਅਰ ’ਚ ਕਾਰਬਨ ਆਧਾਰਿਤ ਮਹੀਨ ਕਣਾਂ ਨੂੰ ਫਿਲਟਰ ਕੀਤਾ ਜਾਂਦਾ ਹੈ। ਤੀਜੀ ਲੇਅਰ ’ਚ ਪੀ.ਐੱਮ.-2.5 ਅਤੇ ਬੈਕਟੀਰੀਆ ਵਰਗੇ ਬੇਹੱਦ ਮਹੀਨੇ ਕਣਾਂ ਨੂੰ ਹਵਾ ’ਚੋਂ ਸਾਫ ਕਰਕੇ ਉਨ੍ਹਾਂ ਨੂੰ ਸਾਹ ਲੈਣ ਯੋਗ ਬਣਾ ਦਿੱਤਾ ਜਾਂਦਾ ਹੈ। ਇਨ੍ਹਾਂ ਨਾਲ ਪ੍ਰਤੀ ਘੰਟਾ 4 ਘਣਮੀਟਰ ਜਾਂ ਇਸ ਤੋਂ ਜ਼ਿਆਦਾ ਸ਼ੁੱਧ ਹਵਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ
ਹਰ ਕੈਟਾਗਿਰੀ ’ਚ ਉਪਲੱਬਧ
ਕਾਰਜ ਸਮਰਥਾ ਦੇ ਆਧਾਰ ’ਤੇ ਬਾਜ਼ਾਰ ’ਚ 12-15 ਹਜ਼ਾਰ ਰੁਪਏ ਤੋਂ ਲੈ ਕੇ ਡੇਢ ਲੱਖ ਰੁਪਏ ਤਕ ਦੇ ਏਅਰ ਪਿਊਰੀਫਾਇਰ ਉਪਲੱਬਧ ਹਨ। ਇਹ ਇਕ-ਦੋ ਕਮਰੇ ਦੇ ਮਕਾਨ ਤੋਂ ਲੈ ਕੇ ਵੱਡੇ ਹਾਲ ਤਕ ਦੀ ਹਫਾ ਨੂੰ ਸਾਫ ਕਰਨ ਲਈ ਸਮਰੱਥ ਹਨ। ਬੈਂਕਾਂ ਜਾਂ ਵੱਡੀਆਂ ਕੰਪਨੀਆਂ ਦੇ ਹਾਲ ਲਈ ਵੱਡੇ ਆਕਾਰ ਦੇ ਏਅਰ ਫਿਲਟਰ ਉਪਲੱਬਧ ਹਨ, ਤਾਂ ਆਮ ਕਮਰੇ ਜਾਂ ਛੋਟੇ ਘਰਾਂ ਲਈ ਛੋਟੇ ਸਾਈਜ਼ ਦੇ ਏਅਰ ਫਿਲਟਰ ਉਪਲੱਬਧ ਹਨ।