ਆ ਗਿਆ AI Agent, ਚੁਟਕੀਆਂ 'ਚ ਹੋ ਜਾਵੇਗਾ ਤੁਹਾਡਾ ਕੰਮ

Monday, Jan 27, 2025 - 09:38 PM (IST)

ਆ ਗਿਆ AI Agent, ਚੁਟਕੀਆਂ 'ਚ ਹੋ ਜਾਵੇਗਾ ਤੁਹਾਡਾ ਕੰਮ

ਗੈਜੇਟ ਡੈਸਕ- ChatGPT ਮੇਕਰ OpenAI ਲਗਾਤਾਰ AI Agents 'ਤੇ ਕੰਮ ਕਰ ਰਿਹਾ ਹੈ। ਦੁਨੀਆ AI Agent ਨੂੰ ਨੈਕਸਟ ਬਿਗ ਥਿੰਗ ਦੇ ਤੌਰ 'ਤੇ ਵੀ ਦੇਖ ਰਹੀ ਹੈ। AI Agents ਕੀ ਹੁੰਦੇ ਹਨ, ਅਸੀਂ ਤੁਹਾਨੂੰ ਕਈ ਵਾਰ ਦੱਸਿਆ ਵੀ ਹਬੈ। ਹੁਣ OpenAI ਨੇ ਆਪਰੇਟਰ ਨਾਂ ਦਾ ਆਪਣਾ ਪਹਿਲਾਂ AI Agent ਪਬਲਿਕ ਲਈ ਜਾਰੀ ਕਰ ਦਿੱਤਾ ਹੈ, ਹਾਲਾਂਕਿ ਅਜੇ ਇਹ ਲਿਮਟਿਡ ਹੈ। 

OpenAI ਨੇ Operator ਦਾ ਰਿਸਰਚ ਪ੍ਰੀਵਿਊ ਜਾਰੀ ਕੀਤਾ ਹੈ। ਕੰਪਨੀ ਦੇ ਬਲਾਗ ਪੋਸਟ ਮੁਤਾਬਕ, Operator ਤੁਹਾਡੇ ਲਈ ਖੁਦ ਟਾਸਕਸ ਪਰਫਾਰਮ ਕਰੇਗਾ ਅਤੇ ਇਸਨੂੰ ਘੱਟੋ-ਘੱਟ ਹਿਊਮਨ ਇੰਟਰਵੈਂਸ਼ਨ ਦੀ ਲੋੜ ਪਵੇਗੀ। ਮੌਜੂਦਾ AI Chatbots 'ਚ ਜਾਂ AI ਟੂਲ 'ਚ ਹਿਊਮ ਇੰਟਰਵੈਂਸ਼ਨ ਦੀ ਹਰ ਸਮੇਂ ਲੋੜ ਹੁੰਦੀ ਹੈ। 

ਕੰਪਨੀ ਮੁਤਾਬਕ, Operator ਵੈੱਬ ਬ੍ਰਾਊਜ਼ਰ ਯੂਜ਼ ਕਰਕੇ ਖੁਦ ਹੀ ਵੈੱਬ ਪੇਜ ਦੇ ਨਾਲ ਇੰਟ੍ਰੈਕਟ ਕਰ ਸਕਦਾ ਹੈ। ਖੁਦ ਕੈਰੀ ਟਾਈਪ ਕਰ ਸਕਦਾ ਹੈ, ਕਲਿੱਕ ਕਰ ਸਕਦਾ ਹੈ ਅਤੇ ਸਕਰੋਲ ਵੀ ਕਰ ਸਕਦਾ ਹੈ। ਯਾਨੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੋਵੇਗੀ। 

OpenAI ਦਾ ਇਹ ਟੂਲ ਫਿਲਹਾਲ ਅਮਰੀਕਾ ਲਈ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਇਹ AI Agent ਸਿਰਫ ChatGPT Pro ਯੂਜ਼ਰਜ਼ ਨੂੰ ਹੀ ਮਿਲੇਗਾ। 

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

Operator ਦੇ ਕੰਮ ਕਰਨ ਦਾ ਤਰੀਕਾ

ਜਿਵੇਂ ਤੁਸੀਂ ਕਿਸੇ ਵੈੱਬਸਾਈਟ ਨੂੰ ਓਪਨ ਕਰਦੇ ਹੋ। ਇਸ ਲਈ ਤੁਹਾਨੂੰ ਕਲਿੱਕ ਕਰਨਾ ਹੁੰਦਾ ਹੈ ਅਤੇ ਟਾਈਪ ਕਰਨਾ ਹੁੰਦਾ ਹੈ। ਜ਼ਾਹਰ ਹੈ, ਇਸ ਲਈ ਤੁਸੀਂ ਮਾਊਸ ਅਤੇ ਕੀਬੋਰਡ ਜਾਂ ਸਕਰੀਨ ਟੱਚ ਯੂਜ਼ ਕਰੋਗੇ ਪਰ Operator ਦੇ ਆਉਣ ਨਾਲ ਇਹ ਸਭ ਕੁਝ ਖੁਦ ਹੋ ਜਾਵੇਗਾ। 

Operator ਇਹ ਸਾਰੇ ਕੰਮ ਖੁਦ ਵਕਰ ਸਕਦਾ ਹੈ। ਯਾਨੀ ਕਲਿੱਕ ਤੋਂ ਲੈ ਕੇ ਟਾਈਪ ਤਕ Operator ਹੀ ਕਰੇਗਾ। ਸੈਲਫ ਕਰੈਕਸ਼ਨ ਲਈ ਰੀਜਨਿੰਗ ਯੂਜ਼ ਕਰੇਗਾ। ਜੇਕਰ ਕਿਤੇ ਫਸੋਗੇ ਤਾਂ ਫਿਰ ਤੁਹਾਡੀ ਮਦਦ ਲਵੇਗਾ। ਯਾਨੀ ਯੂਜ਼ਰ ਕੰਟਰੋਲ ਕਰ ਸਕਣਗੇ। 

Open AI ਦੇ Operator ਕੋਲ ਇੱਕ ਇਨਬਿਲਟ ਵਰਚੁਅਲ ਬ੍ਰਾਊਜ਼ਰ ਹੈ। ਜਿਵੇਂ ਹੀ ਤੁਸੀਂ ਇੱਥੇ ਕੋਈ ਵੀ ਕਮਾਂਡ ਲਿਖੋਗੇ, ਵੈੱਬਸਾਈਟ ਆਪਣੇ ਆਪ ਖੁੱਲ੍ਹ ਜਾਵੇਗੀ। ਆਪਰੇਟਰ ਵੈੱਬਸਾਈਟ ਨਾਲ ਉਸੇ ਤਰ੍ਹਾਂ ਇੰਟਰੈਕਟ ਕਰੇਗਾ ਜਿਵੇਂ ਤੁਸੀਂ ਕੀਬੋਰਡ ਅਤੇ ਮਾਊਸ ਨਾਲ ਕਰਦੇ ਹੋ ਪਰ ਉਹ ਇਸ ਲਈ ਕੀਬੋਰਡ ਅਤੇ ਮਾਊਸ ਦੀ ਵਰਤੋਂ ਨਹੀਂ ਕਰੇਗਾ।

ਇਹ ਵੀ ਪੜ੍ਹੋ- 6GB ਰੈਮ ਤੇ 5000mAh ਦੀ ਬੈਟਰੀ ਵਾਲਾ ਸਸਤਾ ਫੋਨ ਲਾਂਚ, ਕੀਮਤ ਸਿਰਫ 6,000 ਰੁਪਏ


author

Rakesh

Content Editor

Related News