ਹੁਣ ਇੰਨ੍ਹਾਂ ਮੋਬਾਇਲਸ ''ਤੇ ਨਹੀਂ ਚੱਲਾ ਸਕੋਗੇ ਵਟਸਐਪ

Saturday, Dec 22, 2018 - 06:40 PM (IST)

ਹੁਣ ਇੰਨ੍ਹਾਂ ਮੋਬਾਇਲਸ ''ਤੇ ਨਹੀਂ ਚੱਲਾ ਸਕੋਗੇ ਵਟਸਐਪ

ਗੈਜੇਟ ਡੈਸਕ—ਵਟਸਐਪ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਮੈਸੇਜਿੰਗ ਐਪਸ 'ਚੋਂ ਇਕ ਹੈ। ਯੂਜ਼ਰਸ ਦੀ ਸਹੂਲੀਅਤ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ ਨਵੇਂ-ਨਵੇਂ ਫੀਚਰ ਲਿਆ ਰਿਹਾ ਹੈ। ਹਾਲਾਂਕਿ ਵਟਸਐਪ ਦੇ ਕੁਝ ਯੂਜ਼ਰਸ ਲਈ ਬੁਰੀ ਖਬਰ ਹੈ। 31 ਦਸੰਬਰ 2018 ਤੋਂ ਬਾਅਦ ਵਟਸਐਪ ਕੁਝ ਪੁਰਾਣੇ ਆਪਰੇਟਿੰਗ ਸਿਸਟਮ 'ਚ ਆਪਣਾ ਸਪੋਰਟ ਬੰਦ ਕਰ ਦੇਵੇਗਾ। ਭਾਵ, ਇਸ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਸਮਾਰਟਫੋਨ 'ਚ ਵਟਸਐਪ ਕੰਮ ਨਹੀਂ ਕਰੇਗਾ।

ਨੋਕੀਆ ਦੇ ਪੁਰਾਣੇ ਆਪਰੇਟਿੰਗ ਸਿਸਟਮ ਦੇ ਯੂਜ਼ਰਸ ਵਟਸਐਪ ਦਾ ਇਸਤੇਮਾਲ ਆਪਣੇ ਫੋਨ 'ਚ ਨਹੀਂ ਕਰ ਸਕਣਗੇ। ਇਹ ਆਪਰੇਟਿੰਗ ਸਿਸਟਮ ਹੈ ਨੋਕੀਆ ਐੱਸ40, ਇਸ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨ 'ਚ 31 ਦਸੰਬਰ 2018 ਤੋਂ ਵਟਸਐਪ ਨਹੀਂ ਚੱਲੇਗਾ। ਇਸ ਆਪਰੇਟਿੰਗ ਸਿਸਟਮ 'ਤੇ ਵਟਸਐਪ ਨਾ ਚੱਲਣ ਕਾਰਨ ਇਹ ਹੈ ਕਿ ਮੈਸੇਜਿੰਗ ਐਪ ਹੁਣ ਇਸ ਪਲੇਟਫਾਰਮ ਲਈ ਫੀਚਰ ਡਿਵੈੱਲਪ ਨਹੀਂ ਕਰਦਾ ਹੈ। ਨੋਕੀਆ ਐੱਸ40 ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨ 'ਚ ਵਟਸਐਪ ਦੇ ਕੁਝ ਫੀਚਰ ਕਿਵੇ ਵੇਲੇ ਵੀ ਬੰਦ ਹੋ ਸਕਦੇ ਹਨ।

ਇਸ ਤੋਂ ਇਲਾਵਾ ਐਂਡ੍ਰਾਇਡ 2.3.7 ਅਤੇ ਇਸ ਤੋਂ ਪੁਰਾਣੇ ਵਰਜ਼ਨ ਦੇ ਨਾਲ-ਨਾਲ ਆਈਫੋਨ ਆਈ.ਓ.ਐੱਸ.7 ਅਤੇ ਇਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ 'ਤੇ 1 ਫਰਵਰੀ 2020 ਤੋਂ ਬਾਅਦ ਵਟਸਐਪ ਕੰਮ ਨਹੀਂ ਕਰੇਗਾ। ਵਟਸਐਪ ਨੇ ਇਕ ਬਿਆਨ 'ਚ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਕਿਉਂਕਿ ਅਸੀਂ ਇੰਨ੍ਹਾਂ ਪਲੇਟਫਾਰਮ ਲਈ ਕਿਰੀਆਸ਼ੀਲਤਾ ਨਾਲ ਫੀਚਰਸ ਨਹੀਂ ਡਿਵੈੱਲਪ ਕਰਾਂਗੇ। ਕੁਝ ਫੀਚਰਸ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵਿੰਡੋ ਫੋਨ 8.0, ਬਲੈਕਬੈਰੀ ਓ.ਐੱਸ. ਅਤੇ ਬਲੈਕਬੈਰੀ 10 ਲਈ ਵਟਸਐਪ ਨੇ 31 ਦਸੰਬਰ 2017 ਤੋਂ ਸਪੋਰਟ ਬੰਦ ਕਰ ਦਿੱਤਾ ਸੀ। ਇਨ੍ਹਾਂ ਪਲੇਟਫਾਰਮ 'ਤੇ ਚੱਲਣ ਵਾਲੇ ਸਮਾਰਟਫੋਨ 'ਚ 31 ਦਸੰਬਰ 2017 ਤੋਂ ਬਾਅਦ ਵਟਸਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।


Related News