12th-Gen Intel Core ਪ੍ਰੋਸੈਸਰ ਨਾਲ Acer ਦਾ ਨਵਾਂ ਲੈਪਟਾਪ ਲਾਂਚ, ਜਾਣੋ ਕੀਮਤ ਤੇ ਫੀਚਰਜ਼

06/28/2022 5:41:57 PM

ਗੈਜੇਟ ਡੈਸਕ– ਲੈਪਟਾਪ ਲਾਈਨਅਪ ਨੂੰ ਵਧਾਉਂਦੇ ਹੋਏ ਏਸਰ ਨੇ Aspire 7 ਲੈਪਟਾਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨਵਾਂ Aspire 7 ਲੈਪਟਾਪ 12th-Gen Intel Core ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਵਿਚ Nvidia GeForce GTX ਗ੍ਰਾਫਿਕਸ ਅਤੇ ਇੰਪਰੂਵਡ ਥਰਮਲ ਪਰਫਾਰਮੈਂਸ ਵੀ ਦਿੱਤਾ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਲੈਪਟਾਪ ਉਨ੍ਹਾਂ ਲੋਕਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ ਜੋ ਗੇਮਿੰਗ, ਡਿਜ਼ਾਈਨਿੰਗ ਅਤੇ ਕੰਟੈਂਟ ਕ੍ਰਿਏਸ਼ਨ ’ਚ ਚੰਗੀ ਪਰਫਾਰਮੈਂਸ ਦੇ ਨਾਲ ਇਕ ਲਾਈਟਵੇਟ ਮਸ਼ੀਨ ਚਾਹੁੰਦੇ ਹਨ। 

Acer Aspire 7 ਦੀ ਕੀਮਤ ਅਤੇ ਉਪਲੱਬਧਤਾ
Acer Aspire 7 ਨੂੰ ਕੰਪਨੀ ਨੇ 62,990 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਹੈ। ਇਸ ਲੈਪਟਾਪ ਨੂੰ ਏਸਰ ਲਾਈਨਲਾਈਨ ਸਟੋਰ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਹ ਪੁਰਾਣੇ ਮਾਡਲ ਦਾ ਹੀ ਰਿਫ੍ਰੈਸ਼ ਵੇਰੀਐਂਟ ਹੈ। 

Acer Aspire 7 ਦੇ ਫੀਚਰਜ਼
Acer Aspire 7 ’ਚ 12th-Gen Intel Core i5 ਅਤੇ Nvidia GeForce GTX 1650 ਗ੍ਰਾਫਿਕਸ ਦਿੱਤੇ ਗਏ ਹਨ। ਇਸ ਲੈਪਟਾਪ ’ਚ 32 ਜੀ.ਬੀ. ਤਕ DDR5 ਰੈਮ ਅਤੇ 2 ਟੀ.ਬੀ. ਡਿਊਲ ਐੱਸ.ਐੱਸ.ਡੀ. ਦਿੱਤੇ ਗਏ ਹਨ। ਲੈਪਟਾਪ ਚ FHD IPS ਡਿਸਪਲੇਅ ਦਿੱਤੀ ਗਈ ਹੈ। 

ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 81.67 ਫੀਸਦੀ ਹੈ। ਪੈਨਲ ’ਚ ਏਸਰ ਬਲਿਊ ਲਾਈਟ ਸ਼ੀਲਡ ਅਤੇ Acer ExaColor ਤਕਨਾਲੋਜੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕੰਪਨੀ ਦਾਅਵਾ ਹੈ ਕਿ ਇਹ ਬਿਹਤਰ ਵਿਜ਼ੁਅਲ ਆਫਰ ਕਰਦਾ ਹੈ। ਇਸ ਲੈਪਟਾਪ ’ਚ ਕੁਨੈਕਟੀਵਿਟੀ ਲਈ ਵਾਈ-ਫਾਈ 6 ਅਤੇ 6ਈ ਦਾ ਸਪੋਰਟ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਇਸ ਵਿਚ ਬਲੂਟੁੱਥ 5.2 ਅਤੇ ਥੰਡਰਬੋਲਟ 4 ਕੁਨੈਕਟੀਵਿਟੀ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਵਿਚ 15.6 ਇੰਚ ਦੀ ਫੁਲ ਐੱਚ.ਡੀ. ਸਕਰੀਨ ਦਿੱਤੀ ਗਈ ਹੈ ਕਿ Aspire 7 ਗੇਮਿੰਗ ਲੈਪਟਾਪ ਉਨ੍ਹਾਂ ਦਾ ਬੈਸਟ ਸੇਲਿੰਗ ਗੇਮਿੰਗ ਲੈਪਟਾਪ ਇਸ ਲਾਈਨਅਪ ’ਚ ਹੈ। ਇਸ ਲੈਪਟਾਪ ’ਚ 50Wh ਬੈਟਰੀ 135W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਗਈ ਹੈ। 


Rakesh

Content Editor

Related News