Aarogya Setu ਨੇ ਤੋੜਿਆ ਆਪਣਾ ਹੀ ਰਿਕਾਰਡ, ਡਾਊਨਲੋਡਿੰਗ ਦਾ ਅੰਕੜਾ 10 ਕਰੋੜ ਤੋਂ ਪਾਰ
Wednesday, May 13, 2020 - 01:46 PM (IST)

ਗੈਜੇਟ ਡੈਸਕ- ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਨੂੰ ਟ੍ਰੈਕ ਕਰਨ ਲਈ ਭਾਰਤ ਸਰਕਾਰ ਨੇ ਅਾਰੋਗਿਆ ਸੇਤੂ ਮੋਬਾਇਲ ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਨੇ ਡਾਊਨਲੋਡਿੰਗ ਦੇ ਮਾਮਲੇ ’ਚ 10 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਅਾਰੋਗਿਆ ਸੇਤੂ ਐਪ ਨੂੰ ਪਿਛਲੇ ਮਹੀਨੇ ਦੇ ਅੰਤ ਤਕ 7.5 ਕਰੋੜ ਯੂਜ਼ਰਜ਼ ਨੇ ਡਾਊਨਲੋਡ ਕੀਤਾ ਸੀ। ਇਸ ਦੇ ਨਾਲ ਹੀ ਹੁਣ ਇਹ ਐਪ ਦਨੀਆ ਦੀ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਐਪ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।
ਇਹ ਇਕ ਕੋਰੋਨਾਵਾਇਰਸ ਟ੍ਰੈਕਿੰਗ ਐਪ ਹੈ ਜਿਸ ਵਿਚ ਲੋਕੇਸ਼ਨ ਡਾਟਾ ਅਤੇ ਬਲੂਟੁਥ ਰਾਹੀਂ ਯੂਜ਼ਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਕਿਸੇ ਵਿਅਕਤੀ ਦੇ ਸੰਪਰਕ ’ਚ 6 ਫੁੱਟ ਦੇ ਟਾਇਰੇ ’ਚ ਆਇਆ ਹੈ ਜਾਂ ਨਹੀਂ। ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਇਹ ਐਪ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਡਾਟਾਬੇਸ ਨੂੰ ਚੈੱਕ ਕਰਦੀ ਹੈ।
ਡਾਟਾ ਸੇਫਟੀ ਦਾ ਵੀ ਰੱਖਿਆ ਗਿਆ ਧਿਆਨ
ਕੋਰੋਨਾਵਾਇਰਸ ਟੈਸਟ ਜੇਕਰ ਕਿਸੇ ਵਿਅਕਤੀ ਦਾ ਪਾਜ਼ੀਟਿਵ ਆਇਆ ਹੈ ਅਤੇ ਤੁਸੀਂ ਉਸ ਦੇ ਸੰਪਰਕ ’ਚ ਆਏ ਹੋ ਤਾਂ ਇਹ ਤੁਹਾਡੇ ਡਾਟਾ ਨੂੰ ਸਰਕਾਰ ਦੇ ਨਾਲ ਸਾਂਝਾ ਕਰਦੀ ਹੈ, ਤਾਂ ਜੋ ਇਨਫੈਕਟਿਡ ਵਿਅਕਤੀ ਦਾ ਛੇਤੀ ਤੋਂ ਛੇਤੀ ਇਲਾਜ ਸ਼ੁਰੂ ਹੋ ਸਕੇ। ਇਸ ਐਪ ’ਚ ਯੂਜ਼ਰ ਦੀ ਪਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਲਈ ਡਾਟਾ ਨੂੰ ਕਿਸੇ ਥਰਡ ਪਾਰਟੀ ਐਪ ਦੇ ਨਾਲ ਸਾਂਝਾ ਨਹੀਂ ਕੀਤਾ ਗਿਆ।
ਐਪ ’ਚ ਮੌਜੂਦ ਹਨ ਹੋਰ ਵੀ ਕਈ ਫੀਚਰਜ਼
ਅਾਰੋਗਿਆ ਸੇਤੂ ਐਪ ’ਚ ਹੋਰ ਵੀ ਕਈ ਫੀਚਰਜ਼ ਦਿੱਤੇ ਗਏ ਹਨ। ਇਸ ਐਪ ’ਚ ਚੈਟਬਾਟ ਦੀ ਮਦ ਨਾਲ ਤੁਸੀਂ ਕੋਰੋਨਾਵਾਇਰਸ ਦੇ ਲੱਛਣ ਨੂੰ ਪਛਾਣ ਸਕਦੇ ਹੋ। ਇਸ ਤੋਂ ਇਲਾਵਾ ਇਹ ਐਪ ਹੈਲਥ ਮਿਨੀਸਟਰੀ ਦੇ ਅਪਡੇਟਸ ਅਤੇ ਭਾਰਤ ਦੇ ਹਰ ਰਾਜਾਂ ਦੇ ਕੋਰੋਨਾਵਾਇਰਸ ਹੈਲਪਲਾਈਨ ਨੰਬਰ ਦੀ ਲਿਸਟ ਵੀ ਸ਼ੋਅ ਕਰਦੀ ਹੈ, ਜਿਸ ਨਾਲ ਤੁਹਾਨੂੰ ਕਾਫੀ ਸੁਵਿਧਾ ਮਿਲੇਗੀ।