PUBG ''ਚ ਨਵੀਂ ਅਪਡੇਟ ਨਾਲ ਹੋਣ ਜਾ ਰਿਹੈ ਇਹ ਅਹਿਮ ਵੱਡਾ ਬਦਲਾਅ

01/15/2019 4:36:35 PM

ਗੈਜੇਟ ਡੈਸਕ- PUBG ਜਾਂ PlayerUnknown's Battlegrounds ਅੱਜ ਦੇ ਸਮੇਂ 'ਚ ਸਭ ਤੋਂ ਮਸ਼ਹੂਰ ਤੇ ਬਿਹਤਰੀਨ ਗੇਮਾਂ 'ਚੋਂ ਇਕ ਹੈ। ਗੇਮ PC ਤੋਂ ਇਲਾਵਾ ਕਈ ਕੰਸੋਲ ਤੇ ਮੋਬਾਈਲ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਗੇਮ ਬਿਹਤਰੀਨ ਗਰਾਫਿਕਸ ਦੇ ਨਾਲ ਆਉਂਦਾ ਹੈ ਤੇ ਇਸ ਦਾ ਸਰਵਾਈਵਲ ਸਟ੍ਰੈਟੇਜੀ ਗੇਮਪਲੇਅ ਇਸ ਨੂੰ ਹਰ ਤਰ੍ਹਾਂ ਦੇ ਪਲੇਅਰਸ ਦੇ ਖੇਡਣ ਦੇ ਅਨੁਕੂਲ ਬਣਾਉਂਦਾ ਹੈ।

ਗੇਮ ਨੂੰ ਰੇਂਪੇਜ ਸਟਾਈਲ ਤੋਂ ਲੈ ਕੇ ਕੈਂਪਿੰਗ ਕਰ ਤੇ ਸਟੇਲਥ ਤਰੀਕੇ ਨਾਲ ਵੀ ਖੇਡਿਆ ਜਾ ਸਕਦਾ ਹੈ। ਗੇਮ 'ਚ 100 ਲੋਕਾਂ ਦੇ ਚ ਸਰਵਾਈਵ ਕਰ ਕੇ ਜਿੱਤਣਾ ਹੁੰਦਾ ਹੈ। ਪਰ ਹੁਣ ਲੁੱਕ ਦੇ ਖੇਡਣ ਵਾਲਿਆਂ ਲਈ ਗੇਮ ਥੋੜ੍ਹਾ ਮੁਸ਼ਕਲ ਹੋਣ ਵਾਲੀ ਹੈ।PunjabKesari ਇੱਕ ਯੂਟਿਊਬਰ WackyJacky101 ਅਕਸਰ PUBG ਦੇ ਬਾਰੇ 'ਚ ਕਿਸੇ ਨਾ ਕਿਸੇ ਪ੍ਰਕਾਰ ਦੀ ਵੀਡੀਓ ਬਣਾਉਂਦਾ ਰਹਿੰਦਾ ਹੈ ਤੇ ਯੂਟਿਊਬਰ ਦੀ ਲੇਟੇਸਟ ਵੀਡੀਓ 'ਚ ਵੇਖਿਆ ਗਿਆ ਹੈ ਕਿ ਯੂਟਿਊਬਰ ਨੂੰ ਪਤਾ ਚੱਲਿਆ ਹੈ ਕਿ ਡਿਵੈੱਲਪਰਸ ਨੇ ਲੁੱਕ ਦੇ ਖੇਡਣ ਵਾਲੇ ਪਲੇਅਰਸ ਦੇ ਪੈਰਾਂ ਦੇ ਨਿਸ਼ਾਨ ਦੀ ਰੇਂਜ ਨੂੰ ਵਧਾ ਦਿੱਤਾ ਹੈ। ਪਹਿਲਾਂ ਦੇ ਮੁਕਾਬਲੇ ਗੇਮ 'ਚ ਲੁੱਕ ਕੇ ਚੱਲਣ ਵਾਲੇ ਪਲੇਅਰ ਦੇ ਪੈਰਾਂ ਦੇ ਨਿਸ਼ਾਨ ਥੋੜ੍ਹਾ ਦੂਰੋਂ ਵਿੱਖਣ ਲੱਗ ਗਏ ਹਨ। ਇਹ ਖਬਰ ਲੁੱਕ ਕੇ ਖੇਡਣ ਵਾਲੇ ਪਲੇਅਰਸ ਨੂੰ ਕਾਫ਼ੀ ਨਿਰਾਸ਼ ਕਰ ਸਕਦੀ ਹੈ।

WackyJacky101 ਨੂੰ ਪਹਿਲਾਂ ਸ਼ੱਕ ਹੋਇਆ ਕਿ ਗੇਮ 'ਚ ਪਲੇਅਰ ਦੇ ਪੈਰਾਂ ਦੀ ਅਵਾਜ਼ ਕਾਫ਼ੀ ਦੂਰੋਂ ਸੁਣਾਈ ਦੇਣ ਲੱਗੀ ਹੈ। ਆਪਣੇ ਇਸ ਸ਼ੱਕ ਨੂੰ ਚੰਗੀ ਤਰਾਂ ਨਾਲ ਕੰਫਰਮ ਕਰਨ ਲਈ ਯੂਟਿਊਬਰ ਨੇ ਇਸ ਨੂੰ ਕਈ ਵਾਰ ਟੈਸਟ ਕੀਤਾ ਅਤੇ ਉਸ ਨੂੰ ਪਤਾ ਚੱਲਿਆ ਕਿ ਗੇਮ 'ਚ ਪੈਰਾਂ ਦੇ ਨਿਸ਼ਾਨ ਤੇ ਅਵਾਜ ਦੀ ਰੇਂਜ ਨੂੰ ਲਗਭਗ 60 ਮੀਟਰ ਕਰ ਦਿੱਤਾ ਗਿਆ ਹੈ।


Related News