ਪਲੇ ਸਟੋਰ ''ਤੇ ਉਪਲੱਬਧ ਹੋਈ ਨਵੀਂ ਐਕਸ਼ਨ ਗੇਮਜ਼

Thursday, Jan 28, 2016 - 05:27 PM (IST)

ਪਲੇ ਸਟੋਰ ''ਤੇ ਉਪਲੱਬਧ ਹੋਈ ਨਵੀਂ ਐਕਸ਼ਨ ਗੇਮਜ਼


ਜਲੰਧਰ— ਐਕਸ਼ਨ ਗੇਮਜ਼ ਦੇ ਸ਼ੌਕੀਨਾਂ ਲਈ ਪਲੇ ਸਟੋਰ ''ਤੇ ਕਈ ਗੇਮਜ਼ ਉਪਲੱਬਧ ਹਨ ਜੋ ਰੋਮਾਂਚ ਦੇ ਨਾਲ-ਨਾਲ ਐਕਸ਼ਨ ਦਾ ਵੀ ਅਨੁਭਵ ਦਿੰਦੀ ਹੈ। ਇਸ ਤਰ੍ਹਾਂ ਦੀ ਗੇਮਜ਼ ਨੂੰ ਧਿਆਨ ''ਚ ਰੱਖਦੇ ਹੋਏ ਹਾਲ ਹੀ ''ਚ ਪਲੇ ਸਟੋਰ ''ਤੇ ਨਵੀਂ ਗੇਮ ਉਪਲੱਬਧ ਹੋਈ ਹੈ ਜੋ ਮਿਸ਼ਨ ਨੂੰ ਪਾਰ ਕਰਦੇ ਹੋਏ ਨਵੇਂ-ਨਵੇਂ Challenging ਲੈਵਲਸ ਦਾ ਅਨੁਭਵ ਦਿੰਦੀ ਹੈ।

ਇਸ ਗੇਮ ਦਾ ਨਾਮ klite Killer SWAT ਰੱਖਿਆ ਗਿਆ ਜੋ ਐਕਸ਼ਨ ਓਰੀਐਂਟਡ ਸ਼ੂਟਿੰਗ ਗੇਮ ਕੈਟਾਗਰੀ ''ਚ ਸ਼ਾਮਿਲ ਹੈ ਅਤੇ ਜਿਸ ਨੂੰ ਹਾਲ ਹੀ ''ਚ 27 ਜਨਵਰੀ 2016 ਨੂੰ ਰਿਲੀਜ਼ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਹ ਸਪੈਸ਼ਲ ਵੈਪੰਸ ਕੈਟਾਗਰੀ ''ਚ ਮਸ਼ੀਨ ਗਨਸ, ਸਨਾਇਪਰ ਰਾਈਫਲਜ਼ ਅਤੇ STUN Grendes ਆਦਿ ਦਿੱਤੇ ਗਏ ਹਨ, ਤੁਹਾਨੂੰ ਬਸ ਇਨ੍ਹਾਂ ਸੀਕਰੇਟ ਮਿਸ਼ਨਸ ਨੂੰ ਨੈਵੀਗੇਟ ਕਰਨਾ ਹੋਵੇਗਾ ਜਿਸ ਨਾਲ ਤੁਸੀਂ ਗੇਮ ਦੇ ਵੱਖ-ਵੱਖ  ਲੈਵਲਸ ਨੂੰ ਪਾਰ ਕਰ ਸਕੋਗੇ।

ਇਸ ਦੇ ਹੋਰ ਫੀਚਰਸ ''ਚ 30+ ਰਿਅਲ ਵਰਲਡ ਵੈਪਨਸ, 100 + Challenging ਲੈਵਲਸ ਅਤੇ ਆਨਲਾਈਨ PvP ਮੋਡ ਸ਼ਾਮਿਲ ਹੈ। ਤੁਸੀਂ ਇਸ ਨੂੰ ਪਲੇ ਸਟੋਰ ਤੋਂ ਅਸਾਨੀ ਨਾਲ ਡਾਊਨਲੋਡ ਕਰ ਕੇ ਖੇਡ ਸਕਦੇ ਹੋ ।


Related News