ਤੁਹਾਡਾ ਰੀਅਲ ਟਾਈਮ ਡਾਟਾ ਲੀਕ ਕਰ ਰਹੀ ਹੈ ਫੈਮਲੀ ਟ੍ਰੈਕਿੰਗ ਐਪ

03/25/2019 5:57:50 PM

ਗੈਜੇਟ ਡੈਸਕ– ਆਪਣੇ ਫੈਮਲੀ ਮੈਂਬਰਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਬਹੁਤ ਸਾਰੇ ਲੋਕ ਫੈਮਲੀ ਟ੍ਰੈਕਿੰਗ ਐਪਸ ਦਾ ਇਸਤੇਮਾਲ ਕਰਦੇ ਹਨ ਪਰ ਇਹ ਐਪਸ ਤੁਹਾਡੀ ਰੀਅਲ ਟਾਈਮ ਲੋਕੇਸ਼ਨ ਆਦਿ ਨੂੰ ਵੀ ਸ਼ੇਅਰ ਕਰਦੀਆਂ ਹਨ ਜਿਸ ਨਾਲ ਇਨ੍ਹਾਂ ਦਾ ਇਸਤੇਮਾਲ ਕਰਨਾ ਖਤਰੇ ਤੋਂ ਖਾਲ੍ਹੀ ਨਹੀਂ ਹੈ। ਇਕ ਬਹੁਤ ਹੀ ਪ੍ਰਸਿੱਧ ਫੈਮਲੀ ਟ੍ਰੈਕਿੰਗ ਐਪ ਦਾ ਪਤਾ ਲਗਾਇਆ ਗਿਆ ਹੈ ਜੋ ਕਈ ਹਫਤਿਆਂ ਤੋਂ ਲਗਾਤਾਰ 238,000 ਯੂਜ਼ਰਜ਼ ਦਾ ਰੀਅਲ ਟਾਈਮ ਡਾਟਾ ਲੀਕ ਕਰ ਚੁੱਕੀ ਹੈ। ਇਸ ਨੂੰ ਐਪਲ ਆਈਫੋਨ ਯੂਜ਼ਰਜ਼ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ। 

ਇਸ Family Locator: Phone Tracker ਨਾਂ ਦੀ ਐਪ ਨੂੰ ਆਸਟ੍ਰੇਲੀਆ ਦੀ ਸਾਫਟਵੇਅਰ ਡਿਵੈਲਪਮੈਂਟ ਕੰਪਨੀ React Apps ਦੁਆਰਾ ਬਣਾਇਆ ਗਿਆ ਹੈ। ਇਸ ਐਪ ਦਾ ਇਸਤੇਮਾਲ ਯੂਜ਼ਰ ਪਰਿਵਾਰ ਦੇ ਮੈਂਬਰ ਦੀ ਰੀਅਲ ਟਾਈਮ ਲੋਕੇਸ਼ਨ ਦਾ ਪਤਾ ਲਗਾਉਣ ਲਈ ਕਰਦੇ ਹਨ। ਉਦਾਹਰਣ ਦੇ ਤੌਰ ’ਤੇ ਇਸ ਤਰ੍ਹਾਂ ਦੀ ਐਪ ਦਾ ਇਸਤੇਮਾਲ ਮਾਤਾ-ਪਿਤਾ ਇਹ ਜਾਣਨ ਲਈ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਕਿਥੇ ਹੈ ਪਰ ਇਸ ਰਾਹੀਂ ਬੱਚੇ ਦੀ ਲੋਕੇਸ਼ਨ ਲੀਕ ਹੋ ਜਾਂਦੀ ਹੈ। 

PunjabKesari

ਟੈਕਸਟ ਫਾਈਲ ’ਚ ਸੇਵ ਸਨ ਯੂਜ਼ਰ ਦੇ ਪਾਸਵਰਡ
ਐਪਸ ਤੋਂ ਇਕੱਠਾ ਕੀਤੇ ਗਏਡਾਟਾ ਨੂੰ MongoDB ਨਾਂ ਦੇ ਡਾਟਾ ਬੇਸ ’ਚ ਸੇਵਾ ਕੀਤਾ ਜਾਂਦਾ ਹੈ ਜੋ ਕਿ ਅਨਪ੍ਰੋਟੈਕਟਿਡ ਹੈ ਅਤੇ ਕੋਈ ਵੀ ਹੈਕਰ ਇਸ ਨੂੰ ਆਸਾਨੀ ਨਾਲ ਹੈਕ ਕਰ ਸਕਦਾ ਹੈ। ਇਸ ਐਪ ਤੋਂ ਡਾਟਾ ਲੀਕ ਹੋਣ ਬਾਰੇ ਸਭ ਤੋਂ ਪਹਿਲਾਂ ਨਾਨ ਪ੍ਰੋਫਿਟ ਆਰਗਨਾਈਜੇਸ਼ਨ GDI ਫਾਊਂਡੇਸ਼ਨ ਦੇ ਸਕਿਓਰਿਟੀ ਰਿਸਰਚਰ ਸਨਮ ਜੈਨ ਨੇ ਪਤਾ ਲਗਾਇਆ ਅਤੇ ਇਸ ਦੇ ਡਾਟਾ ਬੇਸ ਨੂੰ ਚੈੱਕ ਕਰਦੇ ਹੋਏ ਰਿਪੋਰਟ ਬਣਾ ਕੇ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਟੈੱਕ ਕ੍ਰੈਂਚ ਨੂੰ ਇਸ ਦੀ ਜਾਣਕਾਰੀ ਦਿੱਤੀ। 

PunjabKesari

ਡਾਟਾ ਬੇਸ ਤੋਂ ਸਾਹਮਣੇ ਆਏ ਹੈਰਾਨ ਕਰਨ ਵਾਲੇ ਨਤੀਜੇ
ਟੈੱਕ ਕ੍ਰੈਂਚ ਵੈੱਬਸਾਈਟ ਨੇ ਜਦੋਂ ਇਸ ਐਪ ਦੇ ਡਾਟਾ ਬੇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਅਕਾਊਂਟ ’ਚ ਯੂਜ਼ਰਨੇਮ, ਈਮੇਲ ਐਡਰੈੱਸ, ਪ੍ਰੋਫਾਈਲ ਫੋਟੋ ਅਤੇ ਪਲੇਨ ਟੈਕਸਟ ’ਚ ਪਾਸਵਰਡ ਸੇਵ ਕੀਤੇ ਹੋਏ ਸਨ। ਇਸ ਤੋਂ ਇਲਾਵਾ ਯੂਜ਼ਰ ਦਾ ਰਿਕਾਰਡ ਅਤੇ ਉਸ ਦੇ ਫੈਮਲੀ ਮੈਂਬਰ ਦੀ ਰੀਅਲ ਟਾਈਮ ਲੋਕੇਸ਼ਨ ਵੀ ਇਸ ਵਿਚ ਸੇਵ ਸੀ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਐਪ ਡਿਵੈਲਪਰ ਕੰਪਨੀ ਨੇ ਕੋਈ ਪ੍ਰੀਤੀਕਿਰਿਆ ਨਹੀਂ ਦਿੱਤੀ। 


Related News