5G ਟ੍ਰਾਇਲ ’ਚ Vi ਨੇ ਰਚਿਆ ਇਤਿਹਾਸ, Jio-Airtel ਦੇ ਮੁਕਾਬਲੇ ਹਾਸਿਲ ਕੀਤੀ 10 ਗੁਣਾ ਫਾਸਟ 5ਜੀ ਸਪੀਡ

11/03/2021 4:04:40 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਨੋਕੀਆ ਨਾਲ ਮਿਲ ਕੇ 5ਜੀ ਟ੍ਰਾਇਲ ਦੌਰਾਨ ਇਤਿਹਾਸ ਰਚ ਦਿੱਤਾ ਹੈ। ਵੀ ਨੇ 5ਜੀ ਟ੍ਰਾਇਲ ਦੌਰਾਨ ਹੁਣ ਤਕ ਸਭ ਤੋਂ ਫਾਸਟ 9.85 Gbps ਦੀ ਸਪੀਡ ਹਾਸਿਲ ਕੀਤੀ ਹੈ, ਜੋ ਜੀਓ ਅਤੇ ਏਅਰਟੈੱਲ ਦੀ 5ਜੀ ਸਪੀਡ ਤੋਂ ਕਰੀਬ 10 ਗੁਣਾ ਜ਼ਿਆਦਾ ਹੈ। ਦੱਸ ਦੇਈਏ ਕਿ ਜੀਓ ਅਤੇ ਏਅਰਟੈੱਲ ਨੇ 5ਜੀ ਟ੍ਰਾਇਲ ਦੌਰਾਨ 1Gbps ਦੀ ਟਾਪ ਸਪੀਡ ਹਾਸਿਲ ਕੀਤੀ ਹੈ। Vi ਨੇ ਇਹ ਸਪੀਡ ਬੈਕ ਐਂਡ ਡਾਟਾ ਟ੍ਰਾਂਸਮਿਸ਼ਨ ’ਤੇ ਹਾਸਿਲ ਕੀਤੀ ਹੈ ਜਿਸ ਦਾ ਮਤਲਬ ਕਨੈਕਟਿੰਗ ਮੋਬਾਇਲ ਬੇਸ ਸਟੇਸ਼ਨ ਨੈੱਟਵਰਕ ਹੈ। ਇਹ 5ਜੀ ਟ੍ਰਾਇਲ ਗੁਜਰਾਤ ਦੇ ਗਾਂਧੀ ਨਗਰ ’ਚ ਹੋਇਆ। ਹਾਲਾਂਕਿ, ਜਿਥੇ Vi ਅਤੇ ਏਅਰਟੈੱਲ 5ਜੀ ਟ੍ਰਾਇਲ ਲਈ ਹੋਰ ਟੈਲੀਕਾਮ ਪਾਰਟ ਮੈਨਿਊਫੈਕਚਰਿੰਗ ਕੰਪਨੀਆਂ ਜਿਵੇਂ- Ericsson, Nokia ਅਤੇ Samsung ’ਤੇ ਨਿਰਭਰ ਹਨ, ਉਥੇ ਹੀ ਰਿਲਾਇਸ ਜੀਓ ਵਲੋਂ 5ਜੀ ਟ੍ਰਾਇਲ ਲਈ ਖੁਦ ਦੀ ਕੁਨੈਕਟੀਵਿਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

Vi ਨੂੰ ਮਿਲੀ ਇਹ ਟਾਪ ਸਪੀਡ
ਨੋਕੀਆ ਮੁਤਾਬਕ, ਕੰਪਨੀਆਂ ਨੇ Vi ਦੇ ਨਾਲ ਮਿਲ ਕੇ 9.85 Gbps ਸਪੀਡ E-band ਮਾਈਕ੍ਰੋਵੇਵ 80 Ghz ਸਪੈਕਟ੍ਰਮ ’ਤੇ ਹਾਸਿਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ’ਚ ਵੋਡਾਫੋਨ-ਆਈਡੀਆ ’ਚ 5ਜੀ ਟ੍ਰਾਇਲ ਦੌਰਾਨ 3.7 Gbps ਦੀ ਟਾਪ ਸਪੀਡ ਹਾਸਿਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਨਾਲ ਹੀ ਕੰਪਨੀ ਵਲੋਂ ਮਿਡ-ਬੈਂਡ ਸਪੈਕਟ੍ਰਮ ’ਤੇ 1.5 Gbps ਦੀ ਡਾਊਨਲੋਡਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਸਪੀਡ Vi ਨੂੰ ਗਾਂਧੀਨਗਰ ਅਤੇ ਪੁਣੇ ’ਚ 5ਜੀ ਟ੍ਰਾਇਲ ਦੌਰਾਨ ਮਿਲੀ ਸੀ। 

ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ


Rakesh

Content Editor

Related News