5ਜੀ ਲਈ ਅਜੇ ਨਵੇਂ ਸਾਲ ਦਾ ਕਰਨਾ ਹੋਵੇਗਾ ਇੰਤਜ਼ਾਰ, ਪਹਿਲਾਂ ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋਵੇਗੀ ਸੇਵਾ
Tuesday, Sep 06, 2022 - 02:24 PM (IST)

ਗੈਜੇਟ ਡੈਸਕ– ਦੇਸ਼ ’ਚ 5ਜੀ ਸੇਵਾਵਾਂ ਦਾ ਮਜ਼ਾ ਲੈਣ ਵਾਲੇ ਲੋਕਾਂ ਨੂੰ ਸਾਲ 2023 ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੂਰਸੰਚਾਰ ਉਪਕਰਣ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸ਼ਹਿਰਾਂ ’ਚ ਪਹਿਲਾਂ 5ਜੀ ਸੇਵਾ ਸ਼ੁਰੂ ਹੋਵੇਗੀ ਉੱਥੇ 5ਜੀ ਨੈੱਟਵਰਕ ਦੀ ਢੁਕਵੀਂ ਕਵਰੇਜ ਹੋਣ ’ਚ 6 ਤੋਂ 8 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਦੂਰਸੰਚਾਰ ਕੰਪਨੀ ਦੀ ਰਣਨਿਤੀ ਦੇ ਆਧਾਰ ’ਤੇ ਵੱਖ-ਵੱਖ ਹੋਵੇਗੀ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੰਪਨੀ ਕਿਹੜੇ ਸ਼ਹਿਰਾਂ ’ਤੇ ਆਪਣਾ ਧਿਆਨ ਕੇਂਦਰਿਤ ਕਰਦੀ ਹੈ।
ਆਮਤੌਰ ’ਤੇ ਕਵਰੇਜ ਕਿਸੇ ਸ਼ਹਿਰ ਦੇ ਇਕ ਚੌਥਾਈ ਤੋਂ ਅੱਧੇ ਹਿੱਸੇ ਤਕ ਵੱਖ-ਵੱਖ ਹੋ ਸਕਦੀ ਹੈ। ਇਹ ਕੰਪਨੀਆਂ ’ਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਨਜ਼ਰ ਜ਼ਿਆਦਾ ਕਵਰੇਜ ’ਤੇ ਹੈ ਜਾਂ ਉਹ ਘੱਟ ਕਵਰੇਜ ਦੇ ਨਾਲ ਜ਼ਿਆਦਾ ਸ਼ਹਿਰਾਂ ’ਚ ਸ਼ੁਰੂ ਕਰਨਾ ਚਾਹੁੰਦੀ ਹੈ। ਦੂਰਸੰਚਾਰ ਗਿਅਰ ਬਣਾਉਣ ਵਾਲੀ ਇਕ ਪ੍ਰਮੁੱਖ ਕੰਪਨੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਨੁਮਾਨਿਤ ਟੀਚਾ ਚੋਟੀ ਦੇ 10 ਸ਼ਹਿਰਾਂ ’ਚ ਉਚਿਤ ਕਵਰੇਜ ਦੇਣਾ ਹੈ। ਇਸ ਲਈ 30 ਹਜ਼ਾਰ ਟਾਵਰਾਂ ’ਤੇ ਰੇਡੀਓ ਅਤੇ ਉਪਕਰਣ ਸਥਾਪਿਤ ਕਰਨ ਦੀ ਲੋੜ ਹੋਵੇਗੀ। ਇਹ ਕੰਮ 6 ਤੋਂ 8 ਮਹੀਨਿਆਂ ’ਚ ਕੀਤਾ ਜਾ ਸਕਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਫਿਲਹਾਲ ਇਨ੍ਹਾਂ 10 ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਕਿਉਂਕਿ ਇਨ੍ਹਾਂ ਸ਼ਹਿਰਾਂ ’ਚ 4ਜੀ ਗਾਹਕਾਂ ਦੀ ਗਿਣਤੀ ਕਾਫੀ ਹੈ ਅਤੇ ਗਾਹਕ 5ਜੀ ਸਪੋਰਟ ਵਾਲੇ ਮੋਬਾਇਲ ਫੋਨ ਦੇ ਨਾਲ ਤਿਆਰ ਹਨ। ਇਸਤੋਂ ਬਾਅਦ 5ਜੀ ਸੰਭਾਵਿਤ ਉਪਭੋਗਤਾਵਾਂ ਦੀ ਗਿਣਤੀ ਆਉਂਦੀ ਹੈ। ਇਸਦਾ ਮਤਲਬ ਇਹ ਹੋਇਆ ਕਿ ਫਿਲਹਾਲ 2 ਤੋਂ 24 ਲੱਖ ਰੇਡੀਓ ਉਪਕਰਣਾਂ ਦੀ ਸਪਲਾਈ ਕਰਨ ਦੀ ਲੋੜ ਹੈ।
ਦੂਰਸੰਚਾਰ ਕੰਪਨੀਆਂ ਜਿਨ੍ਹਾਂ ਚੋਟੀ ਦੇ ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ, ਉਨ੍ਹਾਂ ’ਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੇਂਗਲੁਰੂ ਅਤੇ ਹੈਦਰਾਬਾਦ ਸ਼ਾਮਲ ਹਨ।