5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ
Saturday, May 14, 2022 - 03:04 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਵੀ 5ਜੀ ਤਕਨੀਕ ਵਾਲਾ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਥੋੜ੍ਹਾ ਠਹਿਰ ਜਾਓ ਕਿਉਂਕਿ ਅਗਲੇ ਸਾਲ ਤੁਹਾਨੂੰ ਸਿਰਫ਼ 10 ਹਜ਼ਾਰ ਰੁਪਏ ’ਚ ਇਹ ਫੋਨ ਮਿਲ ਸਕਦਾ ਹੈ। ਮੋਬਾਇਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਚਿਪਸੈੱਟ ਪ੍ਰਦਾਤਾ ਕੰਪਨੀਆਂ ਅਗਲੇ ਸਾਲ ਮਾਰਚ ਤਕ 10 ਹਜ਼ਾਰ ਰੁਪਏ ਦੀ ਕੀਮਤ ਤਕ 5ਜੀ ਹੈਂਡਸੈੱਟ ਉਤਾਰਨ ਲਈ ਕੰਮ ਕਰ ਰਹੀਾਂ ਹਨ। ਇਸਦਾ ਮਤਲਬ ਹੈ ਕਿ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ’ਚ 5ਜੀ ਸੇਵਾਵਾਂ ਸ਼ੁਰੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਇਹ ਕੰਪਨੀਆਂ ਕਿਫਾਇਤੀ 5ਜੀ ਸਮਾਰਟਫੋਨ ਪੇਸ਼ ਕਰ ਦੇਣਗੀਆਂ।
ਇਹ ਵੀ ਪੜ੍ਹੋ– ਸ਼ਾਓਮੀ ਇੰਡੀਆ ਨੂੰ ਲੱਗਾ ਇਕ ਹੋਰ ਝਟਕਾ, ਇਸ ਵੱਡੇ ਅਧਿਕਾਰੀ ਨੇ ਛੱਡੀ ਕੰਪਨੀ
ਮੋਬਾਇਲ ਉਪਕਰਣ ਨਿਰਮਾਤਾਵਾਂ ਦਾ ਕਹਿਣਾ ਹੈ ਕਿ 3ਜੀ ਅਤੇ 4ਜੀ ਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਵੱਡੇ ਪੱਧਰ ’ਤੇ ਹਾਈ ਸਪੀਡ 5ਜੀ ਸੇਵਾਵਾਂ ’ਚ ਲਿਆਉਣਾ ਇਸ ਤਕਨੀਕ ਦੇ ਵਿਸਤਾਰ ਦੀ ਸ਼ੁਰੂਆਤ ਹੋਵੇਗੀ। ਇਸ ਬਾਜ਼ਾਰ ’ਚ ਹਲਚਲ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਚਿੱਪ ਨਿਰਮਾਤਾਵਾਂ ਦੇ ਨਾਲ ਮਿਲਕੇ ਕੰਮ ਕਰ ਰਹੀਆਂ ਮੋਬਾਇਲ ਕੰਪਨੀਆਂ ਦਾ ਕਹਿਣਾ ਹੈ ਕਿ ਕੁਆਲਕਾਮ ਭਾਰਤ ’ਚ ਜਲਦ ਹੀ ਜ਼ਿਆਦਾ ਕਿਫਾਇਤੀ ਚਿਪਸੈੱਟ ਪੇਸ਼ ਕਰਨ ਜਾ ਰਹੀ ਹੈ, ਜੋ ਫਿਲਹਾਲ ਉਸਦੇ ਸਭਤੋਂ ਕਿਫਾਇਤੀ ਚਿਪਸੈੱਟ ਸਨੈਪਡ੍ਰੈਗਨ 480 ਨੂੰ ਮਜ਼ਬੂਤ ਕਰੇਗਾ। ਵੱਡੇ ਪੱਧਰ ’ਤੇ ਕਿਫਾਇਤੀ 5ਜੀ ਸਮਾਰਟਫੋਨ ਲਿਆਉਣ ’ਚ ਕੁਆਲਕਾਮ ਦੀ ਅਹਿਮ ਭੂਮਿਕਾ ਰਹੀ ਹੈ।
ਇਹ ਵੀ ਪੜ੍ਹੋ– iPod Touch ਨੂੰ ਐਪਲ ਨੇ ਕੀਤਾ ਬੰਦ, 20 ਸਾਲਾਂ ਦਾ ਸਫਰ ਖ਼ਤਮ
ਕੰਪਨੀਆਂ ਮੁਤਾਬਕ, 5ਜੀ ਸਮਾਰਟਫੋਨ ਨੂੰ ਕਿਫਾਇਤੀ ਬਣਾਉਣ ਲਈ ਡਾਈਮੈਂਸਿਟੀ 700 ਪੇਸ਼ਕਰਨ ਵਾਲੀ ਮੀਡੀਆਟੈੱਕ ਹੁਣ ਦੁਨੀਆ ਭਰ ’ਚ ਵੱਡੇ ਪੱਧਰ ’ਤੇ ਉਤਪਾਦਨ ਕਰ ਰਹੀ ਹੈ, ਇਸ ਲਈ ਕੀਮਤਾਂ ਘਟਨ ਦੀ ਉਮੀਦ ਹੈ। ਚੀਨ ਦੀ ਕੰਪਨੀ ਯੂਨੀਸੋਕ ਵੀ ਕਈ ਤਰ੍ਹਾਂ ਦੇ 5ਜੀ ਚਿਪਸੈੱਟ ਮੁਹੱਈਆ ਕਰਵਾਉਂਦੀ ਹੈ। ਮੋਬਾਇਲ ਫੋਨ ਕੰਪਨੀਆਂ ਮੁਤਾਬਕ, ਕਿਸੇ ਔਸਤ ਫੋਨ ਦੀ ਕੀਮਤ ’ਚ 25 ਤੋਂ 30 ਫੀਸਦੀ ਹਿੱਸਾ ਚਿਪ ਦਾ ਹੁੰਦਾ ਹੈ ਅਤੇ ਚਿਪਸੈੱਟ ਦੀਆਂ ਕੀਮਤਾਂ ’ਚ ਕਮੀ ਨਾਲ ਕਾਫੀ ਚੰਗਾ ਅਸਰ ਪਵੇਗਾ।
ਇਹ ਵੀ ਪੜ੍ਹੋ– ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ
ਆਊਂਟਰਪੁਆਇੰਟ ਰਿਸਰਚ ਮੁਤਾਬਕ, ਇਸ ਸਾਲ ਜਨਵਰੀ ਤੋਂ ਮਾਰਚ ਤਕ ਕੁੱਲ ਸਮਾਰਟਫੋਨ ਵਿਕਰੀ ’ਚ 5ਜੀ ਸਮਾਰਟਫੋਨ ਦੀ ਹਿੱਸੇਦਾਰੀ 28 ਫੀਸਦੀ ਰਹੀ ਅਤੇ ਇਹ ਅੰਕੜਾ 2022 ਦੇ ਅੰਤ ’ਚ 40 ਫੀਸਦੀ ’ਤੇ ਪਹੁੰਚ ਜਾਵੇਗਾ। ਕੁਝ ਮਹੀਨੇ ਪਹਿਲਾਂ ਉਪਭੋਗਤਾਵਾਂ ਲਈ 5ਜੀ ਮੋਬਾਇਲ ਫੋਨ 15,000 ਰੁਪਏ ਤੋਂ ਸ਼ੁਰੂ ਹੋ ਰਹੇ ਸਨ ਪਰ ਹੈਂਡਸੈੱਟ ਅਤੇ ਚਿਪਸੈੱਟ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਲਾਗਤ ਘਟਾਉਣ ਦੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਦੀ ਕੀਮਤ 12,999 ਰੁਪਏ ਹੀ ਰਹਿ ਗਈ ਹੈ। ਸ਼ਾਓਮੀ ਦੇ ਪੋਕੋ ਐੱਮ 3 ਪ੍ਰੋ ਅਤੇ ਰੈੱਡਮੀ ਨੋਟ 10ਟੀ ਇਸੇ ਜਮਾਤ ’ਚ ਸ਼ਾਮਿਲ ਹਨ।
ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ