ਇਨ੍ਹਾਂ ਐਪਸ ਦੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ, ਭਰਨੀ ਹੋਵੇਗੀ ਮੋਟੀ ਰਕਮ

Saturday, Jun 03, 2017 - 03:02 PM (IST)

ਇਨ੍ਹਾਂ ਐਪਸ ਦੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ, ਭਰਨੀ ਹੋਵੇਗੀ ਮੋਟੀ ਰਕਮ

ਜਲੰਧਰ- ਹੁਣ ਤੱਕ ਤੁਸੀਂ ਕਈ ਅਜਿਹੀਆਂ ਐਪਸ ਬਾਰੇ ''ਚ ਸੁਣਿਆ ਹੋਵੇਗਾ, ਜਿਨ੍ਹਾਂ ਨੂੰ ਡਾਉਨਲੋਡ ਕਰਨ ਲਈ ਪੈਸੇ ਚੁਕਾਉਣੇ ਪੈਂਦੇ ਹਨ। ਇਨ੍ਹਾਂ ਦੀ ਕੀਮਤ 100, 200 ਜਾਂ 300 ਰੁਪਏ ਤੱਕ ਹੋ ਸਕਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਥੇ ਕੁੱਝ ਅਜਿਹੀਆਂ ਐਪਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ 8000 ਤੋਂ 26 ਹਜ਼ਾਰ ਰੁਪਏ ਤੱਕ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਐਪਸ  ਰਾਹੀਂ ਜ਼ਿਆਦਾ ਕੇਝ ਕੀਤਾ ਵੀ ਨਹੀਂ ਜਾ ਸਕਦਾ ਹੈ। ਇਨ੍ਹਾਂ ਐਪਸ ਨੂੰ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।

1. The Most Expensive App :
ਕੀਮਤ- 26,000 ਰੁਪਏ
ਇਸ ਐਪ ਨੂੰ ਡਾਊਨਲੋਡ ਕਰਨ ਨਾਲ ਯੂਜ਼ਰ ਦੇ ਫੋਨ ਦੀ ਸਕ੍ਰੀਨ ''ਤੇ ਇਕ ਡਾਇਮੰਡ ਵਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇਸ ਐਪ ''ਚ ਹੋਰ ਕੋਈ ਫੀਚਰ ਨਹੀਂ ਦਿੱਤਾ ਗਿਆ ਹੈ। ਇਹ ਐਪ ਐਂਡ੍ਰਾਇਡ 4.0 ਅਤੇ ਉਸ ਦੇ ਉੁਪਰ ਦੇ ਵਰਜਨ ''ਤੇ ਕੰਮ ਕਰਦਾ ਹੈ। ਹਾਲਾਂਕਿ, ਇਸ ਨੂੰ ਹੁੱਣ ਤੱਕ ਸਿਰਫ਼ 5 ਲੋਕਾਂ ਨੇ ਹੀ ਡਾਊਨਲੋਡ ਕੀਤਾ ਹੈ। ਪਰ ਇਸ ਨੂੰ 5 ਰੇਟਿੰਗ ਜਰੂਰ ਦਿੱਤੀ ਗਈ ਹੈ।

2. Im Rich Man-Most expensive :
ਕੀਮਤ- 26,000 ਰੁਪਏ
ਇਸ ਐਪ ਨੂੰ ਵੀ ਡਾਊਨਲੋਡ ਕਰਨ ਨਾਲ ਸਿਰਫ ਫੋਨ ਦੀ ਸਕ੍ਰੀਨ ''ਤੇ ਕੀਮਤੀ ਸਟੋਨ ਵਿਖਾਈ ਦਿੰਦੇ ਹਨ। ਇਸ ਨੂੰ ਸਟੇਟਸ ਸਿੰਬਲ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਐਂਡ੍ਰਾਇਡ 2.3 ਅਤੇ ਉਸ ਦੇ ਉੱਤੇ ਦੇ ਵਰਜਨ ਤੇ ਕੰਮ ਕਰਦਾ ਹੈ। ਇਸ ਨੂੰ ਵੀ 5 ਲੋਕਾਂ ਨੇ ਹੀ ਇੰਸਟਾਲ ਕੀਤਾ ਹੈ। ਜੇਕਰ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸਿਰਫ਼ 1 ਯੂਜ਼ਰ ਨੇ 5 ਰੇਟਿੰਗ ਦਿੱਤੀ ਹੈ।

3. Most Expensive Android App :
ਕੀਮਤ- 13, 300 ਰੁਪਏ
ਇਹ ਐਪ ਵਿਜੇਟ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਯੂਜ਼ਰ ਦੇ ਫੋਨ ਨੂੰ ਸਰਟੀਫਿਕੇਟ ਦਿੰਦਾ ਹੈ ਜਿਸ ਦੇ ਨਾਲ ਯੂਜ਼ਰ ਦੇ ਸਟੇਟਸ ਸਿੰਬਲ ਦਾ ਪਤਾ ਚੱਲਦਾ ਹੈ।

4
. Most Expensive App :
ਕੀਮਤ-10,000 ਰੁਪਏ
ਬਾਕੀ ਐਪਸ ਦੀ ਤਰ੍ਹਾਂ ਇਹ ਐਪ ਵੀ ਕਿਸੇ ਕੰਮ ਦੀ ਨਹੀਂ ਹੈ। ਇਸ ਐਪ ''ਚ ਕੇਵਲ ਇਕ ਹੀ ਫੀਚਰ ਦਿੱਤਾ ਗਿਆ ਹੈ। ਇਸ ਫੀਚਰ ਦੇ ਤਹਿਤ ਯੂਜ਼ਰ ਦੀ ਮੋਬਾਇਲ ਸਕਰੀਨ ''ਤੇ ਤੁਸੀਂ ਮਿਲੇਨਿਅਰ ਹੋ ਇਹ ਮੈਸੇਜ ਦਿਸਦਾ ਹੈ। ਇਹ ਐਂਡ੍ਰਾਇਡ 2.2 ਅਤੇ ਉਸ ਦੇ ਉੱਤੇ ਦੇ ਵਰਜਨ ਲਈ ਉਪਲੱਬਧ ਹੈ।

5 . The Atlas of Internal Medicine :
ਕੀਮਤ- 8,514 ਰੁਪਏ
ਇਸ ਐਪ ''ਚ ਲੋਕਾਂ ''ਚ ਹੋਣ ਵਾਲੇ ਤਰ੍ਹਾਂ-ਤਰ੍ਹਾਂ ਦੇ ਡਿਸਆਰਡਰ ਦਿਖਾਏ ਜਾਂਦੇ ਹਨ। ਇਹ ਕਲਰਫੁੱਲ ਇਮੇਜ ਸਟਰਾਂਗ ਵਿਜ਼ੂਅਲ ਅਪ੍ਰੋਚ ਦੇ ਨਾਲ ਹੁੰਦੀਆਂ ਹਨ। ਇਸ ਨੂੰ ਅਜੇ ਤੱਕ 50 ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਹ ਐਪ ਐਂਡ੍ਰਾਇਡ 3.0 ਜਾਂ ਉਸ ਦੇ ਉੱਤੇ ਦੇ ਵਰਜਨ ਲਈ ਉਪਲੱਬਧ ਹੈ।


Related News