ਇਨ੍ਹਾਂ ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਤਨਖਾਹ ਤੇ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ
Thursday, Jun 26, 2025 - 02:01 PM (IST)

ਚੰਡੀਗੜ੍ਹ : ਸਰਕਾਰ ਡਿਫਾਲਟਰ ਸਰਕਾਰੀ ਮੁਲਾਜ਼ਮਾਂ 'ਤੇ ਸਖ਼ਤੀ ਦੀ ਤਿਆਰੀ 'ਚ ਹੈ । ਸਰਕਾਰ ਨੇ ਕੋਆਪਰੇਟਿਵ ਬੈਕਾਂ ਤੋਂ ਕਰਜ਼ਾ ਲੈ ਕੇ ਡਿਫਾਲਟਰ ਬਣੇ ਮੁਲਾਜ਼ਮਾਂ ਤੋਂ ਵਸੂਲੀ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਮੁਤਾਬਕ ਵਿੱਤ ਵਿਭਾਗ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹੁਣ ਬਕਾਇਆ ਕਰਜ਼ਾ ਮੁਲਾਜ਼ਮਾਂ ਦੀ ਤਨਖਾਹ, ਪੈਨਸ਼ਨ ਜਾਂ ਰਿਟਾਇਰਮੈਂਟ 'ਤੇ ਮਿਲਣ ਵਾਲੇ ਲਾਭ ਤੋਂ ਕੱਟੇਗਾ । ਸਹਿਕਾਰੀ ਵਿਭਾਗ ਅਤੇ ਕੋ-ਆਪਰੇਟਿਵ ਬੈਂਕ ਡਿਫਾਲਟਰ ਕਰਮਚਾਰੀਆਂ ਦੀ ਸੂਚੀ ਡਾਇਰੈਕਟੋਰੇਟ ਅਤੇ ਲੇਖਾ ਵਿਭਾਗ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਬੈਂਕ ਆਪਣਾ ਰਿਕਵਰੀ ਖਾਤਾ ਆਈ.ਐੱਚ ਆਰ.ਐੱਮ.ਐੱਸ ਅਤੇ ਆਈ.ਐੱਫ.ਐੱਮ.ਐੱਸ ਸਿਸਟਮ 'ਚ ਦਰਜ ਕਰਾਵੇਗਾ ਤਾਂ ਕੇ ਡਰਾਇੰਗ ਅਤੇ ਡਿਸਬਰਸਿੰਗ ਅਧਿਕਾਰੀ ਤਨਖਾਹ ਤੋਂ ਰਕਮ ਕੱਟ ਕੇ ਸਿੱਧੀ ਖਾਤਿਆਂ 'ਚ ਈ.ਸੀ.ਐੱਸ ਰਾਹੀਂ ਜਮਾਂ ਕਰ ਸਕਣ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ 'ਤੇ ਕਾਰਵਾਈ ਦੇ ਨਿਰਦੇਸ਼, ਵੱਡੇ ਪੱਧਰ "ਤੇ ਹੋਵੇਗਾ ਐਕਸ਼ਨ
ਇਸ ਲਈ ਬਕਾਇਦਾ ਨੋਡਲ ਅਧਿਕਾਰੀ ਨਿਯੁਕਤ ਹੋਣਗੇ ਜੋ ਉੱਚ ਅਧਿਕਾਰੀਆਂ ਨਾਲ ਤਾਲਮੇਲ ਰੱਖਣਗੇ । ਜੇਕਰ ਕੋਈ ਕਰਮਚਾਰੀ ਇਕਮੁਸ਼ਤ ਰਕਮ ਜਮਾਂ ਕਰਦਾ ਹੈ ਤਾਂ ਬੈਂਕ ਬਕਾਇਦਾ ਨੋ-ਡਿਊਜ਼ ਸਰਟੀਫਿਕੇਟ ਜਾਰੀ ਕਰੇਗਾ। ਰਿਟਾਇਰਮੈਂਟ ਸਮੇਂ ਇਹ ਸਰਟੀਫਿਕੇਟ ਜ਼ਰੂਰੀ ਹੋਵੇਗਾ। ਡੀਡੀਓ ਹਰ ਮਹੀਨੇ ਰਿਕਵਰੀ ਰਿਪੋਰਟ ਬੈਂਕ ਨੂੰ ਭੇਜਣਗੇ । ਬੈਂਕ ਆਪਣੇ ਸਾਫਟਵੇਅਰ 'ਚ ਕਰਮਚਾਰੀਆਂ ਦੇ ਆਈ.ਐੱਚ ਆਰ.ਐੱਮ.ਐੱਸ ਕੋਡ ਅਪਡੇਟ ਕਰੇਗਾ ਤਾਂ ਕਿ ਰਿਕਵਰੀ ਸਹੀ ਖਾਤੇ 'ਚ ਦਰਜ ਹੋਵੇ । ਆਈ.ਐੱਚ ਆਰ.ਐੱਮ.ਐੱਸ ਅਤੇ ਆਈ.ਐੱਫ.ਐੱਮ.ਐੱਸ ਸਿਸਟਮ ਦੇ ਜ਼ਰੀਏ ਡੇਟਾ ਮਿਲਾਉਣਾ ਹੋਵੇਗਾ । 4 ਸ਼੍ਰੈਣੀਆਂ 'ਚ ਰਿਪੋਰਟ ਤਿਆਰ ਹੋਵੇਗੀ ਜਿਨ੍ਹਾਂ ਦੀ ਰਿਕਵਰੀ ਬਾਕੀ ਹੈ ਉਨ੍ਹਾਂ ਦੀ ਤਨਖਾਹ 'ਚ ਆਟੋ ਡਿਡਕਸ਼ਨ ਲਾਗੂ ਰਹੇਗਾ । ਜੇਕਰ ਕੋਈ ਕਰਮਚਾਰੀ ਰਕਮ ਜਮਾਂ ਕਰੇਗਾ ਤਾਂ ਡੀਡੀਓ ਐੱਚ.ਆਰ.ਐੱਮ.ਐੱਸ 'ਚ ਸਰਟੀਫਿਕੇਟ ਅਪਲੋਡ ਕਰਕੇ ਆਟੋ ਰਿਕਵਰੀ ਰੋਕ ਸਕੇਗਾ।
ਇਹ ਵੀ ਪੜ੍ਹੋ : ਪਟਿਆਲਾ 'ਚ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖਿੱਚੀ ਤਿਆਰੀ, ਘਰਾਂ ਦੇ ਗੇਟ ਬੰਦ ਕਰਨੇ ਕੀਤੇ ਸ਼ੁਰੂ
ਸੂਤਰਾਂ ਮੁਤਾਬਕਾ ਜੁਲਾਈ ਤੋਂ ਰਿਕਵਰੀ ਸ਼ੁਰੂ ਹੋਵੇਗੀ। ਡੀਡੀਓ ਤਨਖਾਹ ਦੇ ਬਿਲ ਨਾਲ ਸਰਟੀਫਿਕੇਟ ਲਗਾਉਣਗੇ ਕਿ ਕੋਈ ਕਰਮਚਾਰੀ ਡਿਫਾਲਟਰ ਹੈ ਜਾਂ ਨਹੀਂ ਅਤੇ ਜੇਕਰ ਹੈ ਤਾਂ ਰਿਕਵਰੀ ਹੋਵੇਗੀ । ਜਿਹੜਾ ਕਰਮਚਾਰੀ ਡਿਫਾਲਟਰ ਸੂਚੀ 'ਚ ਨਹੀਂ ਹੈ ਉਨ੍ਹਾਂ ਨੂੰ ਨਿਲ ਸਰਟੀਫਿਕੇਟ ਦੇਣਾ ਜ਼ਰੂਰੀ ਹੋਵੇਗਾ । ਡੀਡੀਓ ਨੇ ਰਿਕਵਰੀ ਨਹੀਂ ਕੀਤੀ ਤਾਂ ਤਨਖਾਹ ਬਿਲ ਟੋਕਨ ਨਹੀਂ ਹੋਣਗੇ । ਸੂਤਰਾਂ ਅਨੁਸਾਰ ਕਰਮਚਾਰੀਆਂ ਨੇ ਕੋ-ਆਪਰੇਟਿਵ ਬੈਂਕਾਂ ਤੋਂ ਕਰੋੜਾਂ ਦਾ ਕਰਜ਼ਾ ਵੱਖ-ਵੱਖ ਯੋਜਨਾਵਾਂ 'ਤੇ ਲਿਆ ਹੈ । ਕਈ ਕਰਮਚਾਰੀ ਸਾਲਾਂ ਤੋਂ ਡਿਫਾਲਟਰ ਹਨ। ਉਹ ਨਾ ਤਾਂ ਕਰਜ਼ਾ ਅਦਾ ਕਰ ਰਹੇ ਅਤੇ ਨਾ ਬੈਂਕ ਨੂੰ ਸਹਿਯੋਗ ਕਰ ਰਹੇ ਹਨ। ਜਿਸ ਦੇ ਚੱਲਦੇ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨਵੇਂ ਹੁਕਮਾਂ ਨਾਲ ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e