ਪੰਜਾਬੀ ਨੌਜਵਾਨ ਨੇ ਮੂੰਹੋਂ ਮੰਗੀ ਮੌਤ! ਪੂਰੀ ਦਾਸਤਾਨ ਜਾਣ ਤੁਸੀਂ ਵੀ ਭਾਵੁਕ ਹੋ ਜਾਵੋਗੇ
Tuesday, Jun 17, 2025 - 10:58 AM (IST)

ਅਬੋਹਰ (ਸੁਨੀਲ) : ਸ਼ਹਿਰ ’ਚ ਨਸ਼ਾ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਇੱਥੇ ਇੱਕ ਪੀੜਤ ਨੌਜਵਾਨ ਨੇ ਸਥਾਨਕ ਪ੍ਰਸ਼ਾਸਨ ਤੋਂ ਇੱਛਾ-ਮੌਤ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਕਰੀਬ 7-8 ਸਾਲ ਪਹਿਲਾਂ ਉਹ ਚੰਡੀਗੜ੍ਹ ’ਚ ਨਸ਼ੇ ਦਾ ਆਦੀ ਹੋ ਗਿਆ ਸੀ। ਪਹਿਲਾਂ ਉਹ ਇਕ ਜਾਂ ਦੋ ਸਾਲ ਤੱਕ ਸਿਲਵਰ ਦੀ ਪੰਨੀ ਅਤੇ ਚਿੱਟੇ ਦਾ ਨਸ਼ਾ ਕਰਦਾ ਸੀ ਪਰ ਬਾਅਦ ’ਚ ਹੌਲੀ-ਹੌਲੀ ਉਸ ਨੇ ਨਸ਼ੇ ਦੇ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹ ਨਸ਼ਿਆਂ ਦਾ ਇੰਨਾ ਆਦੀ ਹੋ ਗਿਆ ਕਿ ਉਸ ਨੇ ਆਪਣੀ ਆਦਤ ਪੂਰੀ ਕਰਨ ਲਈ ਆਪਣੇ ਘਰ ਦੀਆਂ ਕਈ ਕੀਮਤੀ ਚੀਜ਼ਾਂ ਚੋਰੀ ਕਰ ਕੇ ਵੇਚ ਦਿੱਤੀਆਂ। ਪੀੜਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੈਸੇ ਵੀ ਉਧਾਰ ਲਏ ਅਤੇ ਕਦੇ ਵਾਪਸ ਨਹੀਂ ਕੀਤੇ, ਜਿਸ ਕਾਰਨ ਉਸ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਤੋਂ ਦੂਰੀ ਬਣਾ ਲਈ।
ਇੰਨਾ ਹੀ ਨਹੀਂ, ਉਸ ਦੇ ਮਾਪਿਆਂ ਨੇ ਉਸ ਨੂੰ ਆਪਣੀ ਜਾਇਦਾਦ ਤੋਂ ਵੀ ਬੇਦਖ਼ਲ ਕਰ ਦਿੱਤਾ। ਉਹ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਾਰਾਇਣ ਸੇਵਾ’ ਦੇ ਮੁਖੀ ਰਾਜੂ ਚਰਾਇਆ ਨੂੰ ਮਿਲਿਆ ਅਤੇ ਆਪਣੀ ਦੁਰਦਸ਼ਾ ਦੱਸਦੇ ਹੋਏ ਉਸ ਦਾ ਨਸ਼ਾ ਛੁਡਵਾਉਣ ਜਾਂ ਫਿਰ ਉਸ ਨੂੰ ਇੱਛਾ-ਮੌਤ ਦਿੱਤੇ ਜਾਣ ਦੀ ਮੰਗ ਕੀਤੀ। ਜਦੋਂ ਨਸ਼ੇੜੀ ਤੋਂ ਪੁੱਛਿਆ ਗਿਆ ਕਿ ਉਸ ਨੂੰ ਨਸ਼ਾ ਕਿੱਥੋਂ ਮਿਲਦਾ ਹੈ ਅਤੇ ਉਹ ਕਿਵੇਂ ਪ੍ਰਾਪਤ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਅਜਿਹਾ ਕੋਈ ਸ਼ਹਿਰ ਨਹੀਂ, ਜਿੱਥੇ ਨਸ਼ਾ ਆਸਾਨੀ ਨਾਲ ਨਾ ਮਿਲਦਾ ਹੋਵੇ। ਅਬੋਹਰ ਸ਼ਹਿਰ ’ਚ ਕਰੀਬ 80 ਫ਼ੀਸਦੀ ਨੌਜਵਾਨ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਗਏ ਹਨ। ਇੱਥੇ ਨਸ਼ਾ ਖੁੱਲ੍ਹੇਆਮ ਵਿਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਭਿਆਨਕ ਹਾਦਸੇ 'ਚ ਮੌਤ, Raid ਕਰਕੇ ਵਾਪਸ ਜਾ ਰਹੀ ਸੀ ਟੀਮ (ਵੀਡੀਓ)
ਉਹ ਜਿਸ ਵੀ ਇਲਾਕੇ ’ਚ ਚਾਹੇ, ਉੱਥੇ ਜਾ ਕੇ ਨਸ਼ਾ ਖ਼ਰੀਦ ਲੈਂਦਾ ਹੈ। ਨਸ਼ਾ ਤਸਕਰ ਵੀ ਕਿਸੇ ਵੀ ਅਣਜਾਨ ਵਿਅਕਤੀ ਨੂੰ ਪੈਸਿਆਂ ਦੀ ਖ਼ਾਤਰ ਨਸ਼ਾ ਦੇ ਦਿੰਦੇ ਹਨ। ਜਦੋਂ ਸ਼ਹਿਰ ਦੇ ਥਾਣਾ ਨੰਬਰ-1 ਦੇ ਇੰਚਾਰਜ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਉਹ ਉਕਤ ਨਸ਼ੇੜੀ ਨੂੰ ਉਸ ਦੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਲਈ ਉਹ ‘ਨਰ ਸੇਵਾ ਨਾਰਾਇਣ ਸੇਵਾ’ ਸਮਿਤੀ ਦੇ ਅਹੁਦੇਦਾਰਾਂ ਦੀ ਮਦਦ ਵੀ ਲੈਣਗੇ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਜਿੱਥੇ ਵੀ ਉਸ ਨੂੰ ਦਾਖ਼ਲ ਕਰਵਾਉਣਾ ਪਏ, ਉਹ ਉਸ ਦੀ ਮਦਦ ਕਰਨਗੇ। ਇਸ ਬਾਰੇ ਸਮਿਤੀ ਦੇ ਮੁਖੀ ਰਾਜੂ ਚਰਾਇਆ ਤੇ ਸਮਾਜ ਸੇਵਕ ਗਗਨ ਚੁੱਘ ਨੇ ਕਿਹਾ ਕਿ ਉਕਤ ਨੌਜਵਾਨ ਵੱਲੋਂ ਨਸ਼ਾ ਛੱਡਣ ਦਾ ਲਿਆ ਗਿਆ ਸੰਕਲਪ ਇਕ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਅਕਸਰ ਨਸ਼ੇੜੀ ਸਮਾਜ ਦੀ ਮੁੱਖ ਧਾਰਾ ’ਚ ਆਉਣ ਤੋਂ ਝਿਜਕਦੇ ਹਨ ਪਰ ਉਹ ਇਸ ਨੌਜਵਾਨ ਦਾ ਨਸ਼ਾ ਛੁਡਵਾਉਣ ਲਈ ਹਰ ਤਰ੍ਹਾਂ ਮਦਦ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8