ਗੂਗਲ ਪਲੇਅ ਸਟੋਰ ’ਤੇ ਮਿਲੇ 49 ਖਤਰਨਾਕ ਐਪਸ, ਜਲਦ ਕਰੋ ਡਿਲੀਟ

Wednesday, Nov 13, 2019 - 01:44 PM (IST)

ਗੂਗਲ ਪਲੇਅ ਸਟੋਰ ’ਤੇ ਮਿਲੇ 49 ਖਤਰਨਾਕ ਐਪਸ, ਜਲਦ ਕਰੋ ਡਿਲੀਟ

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ 49 ਨਵੇਂ ਅਜਿਹੇ ਐਪਸ ਦਾ ਪਤਾ ਲੱਗਾ ਹੈ ਜੋ ਗੂਗਲ ਦੇ ਸਕਿਓਰਿਟੀ ਸਿਸਟਮ ਨੂੰ ਵੀ ਚਕਮਾ ਦੇ ਰਹੇ ਹਨ। ਇਨ੍ਹਾਂ ’ਚ ਥਰਡ ਪਾਰਟੀ ਫੋਟੋ ਐਪਲੀਕੇਸ਼ੰਸ ਅਤੇ ਗੇਮਿੰਗ ਐਪਸ ਸ਼ਾਮਲ ਹਨ। ਇਹ ਮਲੀਸ਼ਸ (ਵਾਇਰਲ ਵਾਲੇ) ਐਪ ਯੂਜ਼ਰਜ਼ ਨੂੰ ਜ਼ਬਰਦਸਤੀ ਐਡ ਦਿਖਾਉਂਦੇ ਹਨ। ਟ੍ਰੈਂਡਮਾਈਕ੍ਰੋ ਦੀ ਇਕ ਰਿਪੋਰਟ ਮੁਤਾਬਕ, ਇਨ੍ਹਾਂ ਐਪਸ ਨੂੰ 30 ਲੱਖ ਡਿਵਾਈਸਿਜ਼ ’ਤੇ ਇੰਸਟਾਲ ਕੀਤਾ ਜਾ ਚੁੱਕਾ ਹੈ। 

ਕ੍ਰੋਮ ਨੂੰ ਬਣਾਉਂਦੇ ਹਨ ਡਿਫਾਲਟ ਐਡਵੇਅਰ ਬ੍ਰਾਊਜ਼ਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਐਪਸ ਦਾ ਮਲੀਸ਼ਸ ਕੋਡ ਕਸਟਮ ਐਲਗੋਰਿਦਮ ਨਾਲ ਭਰਿਆ ਹੋਇਆ ਹੈ। ਇੰਨਾ ਹੀ ਨਹੀਂ, ਇਹ ਐਪਸ ਗੂਗਲ ਕ੍ਰੋਮ ਨੂੰ ਹੀ ਡਿਫਾਲਟ ਐਡਵੇਅਰ ਬ੍ਰਾਊਜ਼ਰ ਬਣਾ ਦਿੰਦੇ ਹਨ। ਅਜਿਹੇ ’ਚ ਜੇਕਰ ਤੁਹਾਡੇ ਸਮਾਰਟਫੋਨ ਦੀ ਸਕਰੀਨ ’ਤੇ ਕੋਈ ਕ੍ਰੋਮ ਸ਼ਾਰਟਕਟ ਦਿਸਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਡਿਵਾਈਸ ’ਤੇ ਮਾਲਵੇਅਰ ਅਟੈਕ ਹੋ ਚੁੱਕਾ ਹੈ। 

PunjabKesari

ਇਨ੍ਹਾਂ ਐਪ ਨੂੰ ਪਛਾਨਣਾ ਮੁਸ਼ਕਿਲ
ਹਰ ਵਾਰ ਦੀ ਤਰ੍ਹਾਂ ਇਹ ਮਾਲਵੇਅਰ ਇੰਸਟਾਲੇਸ਼ਨ ਦੇ ਕਈ ਘੰਟੇ ਬਾਅਦ ਐਡ ਦਿਖਾਉਣਾ ਸ਼ੁਰੂ ਕਰਦੇ ਹਨ। ਅਜਿਹੇ ’ਚ ਯੂਜ਼ਰਜ਼ ਲਈ ਇਹ ਸਮਝ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਐਡਸ ਕਿਸ ਐਪ ਕਾਰਣ ਦਿਸ ਰਹੇ ਹਨ। ਇਨ੍ਹਾਂ ਐਪਸ ਨੂੰ ਬੰਦ ਵੀ ਨਹੀਂ ਕੀਤਾ ਜਾ ਸਕਦਾ। ਟ੍ਰੈਂਡਮਾਈਕ੍ਰੋ ਦੁਆਰਾ ਅਲਰਟ ਕਰਨ ਤੋਂ ਬਾਅਦ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। 

PunjabKesari

ਤੁਰੰਤ ਡਿਲੀਟ ਕਰੋ ਇਹ ਐਪਸ
ਇਥੇ ਦਿੱਤੀ ਗਈ ਤਸਵੀਰ ’ਚ ਇਨ੍ਹਾਂ ਐਪਸ ਦੀ ਲਿਸਟ ਦਿੱਤੀ ਗਈ ਹੈ। ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਵੀ ਐਪ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ।

PunjabKesari

ਪੈਸੇ ਵੀ ਕਰ ਸਕਦੇ ਹਨ ਚੋਰੀ
ਟ੍ਰੈਂਡਮਾਈਕ੍ਰੋ ਨੇ ਇਸ ਤੋਂ ਪਹਿਲਾਂ ਵੀ ਗੂਗਲ ਪਲੇਅ ਸਟੋਰ ’ਤੇ ਮਲੀਸ਼ਸ ਐਪ ਨੂੰ ਫੜਿਆ ਹੈ। ਅਗਸਤ ’ਚ ਟ੍ਰੈਂਡਮਾਈਕ੍ਰੋ ਦੇ ਰਿਸਰਚਰਾਂ ਨੇ 85 ਮਲੀਸ਼ਸ ਐਂਡਰਾਇਡ ਐਪਸ ਦੀ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਅਕਤੂਬਰ ’ਚ ESET ਨੇ ਪਲੇਅ ਸਟੋਰ ’ਤੇ ਮੌਜੂਦ 42 ਐਪਸ ਦੇ ਕੋਡ ’ਚ ਇਕ ਵਾਇਰਸ ਹੋਣ ਦੀ ਗੱਲ ਕਹੀ ਸੀ। ਜ਼ਿਆਦਾਤਰ ਮਾਮਲਿਆਂ ’ਚ ਮਾਲਵੇਅਰ ਯੂਜ਼ਰਜ਼ ਨੂੰ ਜ਼ਬਰਦਸਤੀ ਐਡਸ ਦਿਖਾਉਣ ਦਾ ਕੰਮ ਕਰਦੇ ਹਨ। ਹਾਲਾਂਕਿ, ਇਹ ਵੀ ਸੱਚ ਹੈ ਕਿ ਇਹ ਮਾਲਵੇਅਰ ਯੂਜ਼ਰਜ਼ ਦੇ ਪੈਸਿਆਂ ਦੀ ਵੀ ਚੋਰੀ ਕਰ ਸਕਦੇ ਹਨ। 


Related News