ਲਾਂਚ ਤੋਂ ਪਹਿਲਾਂ ਸ਼ੁਰੂ ਹੋਈ 2024 Maruti Dzire ਦੀ ਬੁਕਿੰਗ, 11 ਨਵੰਬਰ ਨੂੰ ਭਾਰਤ 'ਚ ਦੇਵੇਗੀ ਦਸਤਕ

Tuesday, Nov 05, 2024 - 05:26 AM (IST)

ਲਾਂਚ ਤੋਂ ਪਹਿਲਾਂ ਸ਼ੁਰੂ ਹੋਈ 2024 Maruti Dzire ਦੀ ਬੁਕਿੰਗ, 11 ਨਵੰਬਰ ਨੂੰ ਭਾਰਤ 'ਚ ਦੇਵੇਗੀ ਦਸਤਕ

ਆਟੋ ਡੈਸਕ- ਭਾਰਤ 'ਚ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਚੰਗੀ ਵਿਕਰੀ ਹੁੰਦੀ ਹੈ। ਹੁਣ ਕੰਪਨੀ ਨੇ ਕੰਪੈਕਟ ਸੇਡਾਨ ਕਾਰ ਸੈਗਮੈਂਟ 'ਚ ਮਾਰੂਤੀ ਡਿਜ਼ਾਇਰ ਦੀ ਨਵੀਂ ਜਨਰੇਸ਼ਨ ਲਾਂਚ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਲਾਂਚ ਤੋਂ ਪਹਿਲਾਂ ਨਵੀਂ ਮਾਰੂਤੀ ਡਿਜ਼ਾਇਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਗਾਹਕ ਸਿਰਫ 11,000 ਰੁਪਏ ਦੀ ਟੋਕਨ ਰਾਸ਼ੀ ਦੇਕੇ ਇਸ ਨੂੰ ਬੁੱਕ ਕਰ ਸਕਦੇ ਹਨ। ਬੁਕਿੰਗ ਆਨਲਾਈਨ ਜਾਂ ਕੰਪਨੀ ਦੀ ਅਧਿਕਾਰਤ ਡੀਲਰਸ਼ਿਪ ਤੋਂ ਕੀਤੀ ਜਾ ਸਕਦੀ ਹੈ। 

ਲਾਂਚ ਅਤੇ ਮੁਕਾਬਲਾ

ਅਪਕਮਿੰਗ ਮਾਰੂਤੀ ਡਿਜ਼ਾਇਰ 11 ਨਵੰਬਰ ਨੂੰ ਭਾਰਤ ਬਾਜ਼ਾਰ 'ਚ ਲਾਂਚ ਕਰ ਦਿੱਤੀ ਜਾਵੇਗੀ। ਇਹ ਗੱਡੀ Hyundai Aura, Tata Tigor ਅਤੇ Honda Amaze ਨੂੰ ਟੱਕਰ ਦੇਵੇਗੀ। 

ਇੰਜਣ

ਮਾਰੂਤੀ ਸੁਜ਼ੂਕੀ ਨਵੀਂ ਜਨਰੇਸ਼ਨ ਡਿਜ਼ਾਇਰ 'ਚ ਨਵਾਂ J-Series ਇੰਜਣ ਲਗਾਉਣ ਦਾ ਫੈਸਲਾ ਕੀਤਾ ਹੈ। ਇਸੇ ਇੰਜਣ ਦਾ ਇਸਤੇਮਾਲ ਕੰਪਨੀ ਨੇ ਮਈ 2024 'ਚ ਲਾਂਚ ਹੋਈ 2024 Maruti Swift 'ਚ ਵੀ ਕੀਤਾ ਹੈ। ਕੰਪਨੀ 11 ਨਵੰਬਰਨੂੰ ਨਵੀਂ ਡਿਜ਼ਾਇਰ ਨੂੰ ਪੈਟਰੋਲ ਇੰਜਣ ਦੇ ਨਾਲ-ਨਾਲ ਸੀ.ਐੱਨ.ਜੀ. ਆਪਸ਼ਨ 'ਚ ਵੀ ਪੇਸ਼ ਕਰ ਸਕਦੀ ਹੈ। ਇਸ ਨਾਲ ਗਾਹਕਾਂ ਨੂੰ ਜ਼ਿਆਦਾ ਆਪਸ਼ਨ ਮਿਲਣਗੇ ਅਤੇ ਉਹ ਆਪਣੀਆਂ ਲੋੜਾਂ ਦੇ ਮੁਤਾਬਕ, ਇੰਜਣ ਦੀ ਚੋਣ ਕਰ ਸਕਣਗੇ। 

PunjabKesari

ਫੀਚਰਜ਼

ਇਸ ਗੱਡੀ 'ਚ 360 ਡਿਗਰੀ ਕੈਮਰਾ, ਸਨਰੂਫ, 6 ਏਅਰਬੈਗ, ਐੱਲ.ਈ.ਡੀ. ਲਾਈਟਾਂ, ਐੱਲ.ਈ.ਡੀ. ਡੀ.ਆਰ.ਐੱਲ., ਨਵੀਆਂ ਟੇਲ ਲਾਈਟਾਂ ਸਮੇਤ ਕਈ ਬਿਹਤਰੀਨ ਫੀਚਰਜ਼ ਦਿੱਤੇ ਜਾਣਗੇ। 


author

Rakesh

Content Editor

Related News