ਭਾਰਤ ’ਚ ਲਾਂਚ ਹੋਈ 2023 Kawasaki Ninja 650 ਬਾਈਕ, ਜਾਣੋ ਕੀਮਤ ਤੇ ਖੂਬੀਆਂ

Wednesday, Nov 16, 2022 - 06:15 PM (IST)

ਭਾਰਤ ’ਚ ਲਾਂਚ ਹੋਈ 2023 Kawasaki Ninja 650 ਬਾਈਕ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਕਾਵਾਸਾਕੀ ਇੰਡੀਆ ਨੇ ਆਪਣੀ ਅਪਡੇਟਿਡ ਨਿੰਜਾ 650 ਬਾਈਕ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਬਾਈਕ ਦੀ ਕੀਮਤ 7.12 ਲੱਖ ਰੁਪਏ ਰੱਖੀ ਗਈ ਹੈ। ਇਹ ਬਾਈਕ ਆਪਣੇ ਬੇਸ ਮਾਡਲ MY2022 ਵਰਜ਼ਨ ਤੋਂ 17,000 ਰੁਪਏ ਮਹਿੰਗੀ ਹੈ। ਇਸ ਵਿਚ ਅਪਡੇਟਿਡ ਲੁੱਕ ਦੇ ਨਾਲ-ਨਾਲ ਟ੍ਰੈਕਸ਼ਨ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਇੰਜਣ ਅਤੇ ਪਾਵਰ

2023 ਨਿੰਜਾ 650 ’ਚ 649cc ਲਿਕੁਇਡ-ਕੂਲਡ ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 68 PS ਦੀ ਪਾਵਰ ਅਤੇ 64 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

ਫੀਚਰਜ਼

2023 ਨਿੰਜਾ 650 ’ਚ ਐੱਲ.ਈ.ਡੀ. ਹੈੱਡਲਾਈਟ, ਟ੍ਰਾਂਸਪੇਰੈਂਟ ਵਿੰਡਸਕਰੀਨ, ਬਲੱਬ ਇੰਡੀਕੇਟਰ, 17-ਇੰਚ ਦੇ ਅਲੌਏ ਵ੍ਹੀਲਜ਼, 4.3 ਇੰਚ ਦੀ ਫੁਲ-ਕਲਰ ਟੀ.ਐੱਫ.ਟੀ. ਡਿਸਪਲੇਅ, ਬਲੂਟੁੱਥ ਕੁਨੈਕਟੀਵਿਟੀ, ਡਿਊਲ ਚੈਨਲ ਏ.ਬੀ.ਐੱਸ., ਸਿੰਗਲ-ਪਿਸਟਨ ਕੈਲੀਪਰ, ਡਨਲਪ ਸਪੋਰਟਮੈਕਸ ਰੋਡਸਪੋਰਟ 2 ਦੇ ਟਾਇਰ ਅਤੇ ਟ੍ਰੈਕਸ਼ਨ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News