Kia Motors ਨੇ ਭਾਰਤ ’ਚ ਲਾਂਚ ਕੀਤੀ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਤੇ ਸੁਰੱਖਿਅਤ 2020 Seltos

Tuesday, Jun 02, 2020 - 10:12 AM (IST)

Kia Motors ਨੇ ਭਾਰਤ ’ਚ ਲਾਂਚ ਕੀਤੀ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਤੇ ਸੁਰੱਖਿਅਤ 2020 Seltos

ਆਟੋ ਡੈਸਕ– ਕੀਆ ਮੋਟਰਸ ਨੇ ਸੋਮਵਾਰ ਨੂੰ ਭਾਰਤ ’ਚ ਨਵੀਂ 2020 ਸੈਲਟੋਸ ਲਾਂਚ ਕੀਤੀ ਹੈ। ਇਸ ਨਵੇਂ 2020 ਮਾਡਲ ਨੂੰ ਕਈ ਨਵੇਂ ਫੀਚਰਜ਼ ਨਾਲ ਲਿਆਇਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 9.89 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਦੇ ਟਰਬੋ ਪੈਟਰੋਲ ਮਾਡਲ ਦੀ ਕੀਮਤ 15.54 ਲੱਖ ਰੁਪਏ ਤੋਂ 17.29 ਲੱਖ ਰੁਪਏ ਤਕ ਅਤੇ ਡੀਜ਼ਲ ਮਾਡਲ ਦੀ ਕੀਮਤ 10.34 ਲੱਖਰੁਪਏ ਤੋਂ 17.34 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਹੈ। 

ਖੂਬੀਆਂ ਦੀ ਗੱਲ ਕਰੀਏ ਤਾਂ 2020 ਕੀਆ ਸੈਲਟੋਸ ਦੇ ਸਾਰੇ ਆਟੋਮੈਟਿਕ ਮਾਡਲਾਂ ’ਚ ਰਿਮੋਟ ਇੰਜਣ ਸਟਾਰਟ ਫੀਚਰ ਮਿਲੇਗਾ। ਇਸ ਤੋਂ ਇਲਾਵਾ ਐੱਚ.ਟੀ.ਐਕਸ. ਅਤੇ ਜੀ.ਟੀ.ਐਕਸ. ਨਾਲ ਲੈਸ ਸਨਰੂਫ ਤੇ ਐੱਲ.ਈ.ਡੀ. ਕੈਬਿਨ ਲਾਈਟਾਂ ਦਿੱਤੀਆਂ ਗਈਆਂ ਹਨ ਜੋ ਕਿ ਹੁਣ ਤਕ ਸਿਰਫ ਐੱਚ.ਟੀ.ਐਕਸ.+ ਅਤੇ ਜੀ.ਟੀ.ਐਕਸ.+ ਟ੍ਰਿਮ ’ਚ ਮਿਲਦੀਆਂ ਸਨ। 

ਦੇਸ਼ ਦੀ ਇਹ ਲੋਕਪ੍ਰਸਿੱਧ ਐੱਸ.ਯੂ.ਵੀ. ਹੁਣ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ, ਸੁਰੱਖਿਅਤ, ਆਕਰਸ਼ਕ ਅਤੇ ਆਰਾਮਦਾਇਕ ਹੋ ਗਈਹੈ। ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ, ਇਹ ਅਜੇ 16 ਮਾਡਲਾਂ ਅਤੇ 6 ਇੰਜਣ ਗਿਅਰਬਾਕਸ ਨਾਲ ਆਉਂਦੀ ਹੈ। 

PunjabKesari

ਕਾਰ ’ਚ ਮਿਲਣਗੇ ਇਹ ਨਵੇਂ ਫੀਚਰਜ਼
- ਸੁਰੱਖਿਆ ਦੇ ਲਿਹਾਜ ਨਾਲ ਨਵੇਂ ਫੀਚਰਜ਼ ’ਚ ਐਮਰਜੈਂਸੀ ਸਟਾਪ ਸਿਗਨਲ ਸਟੈਂਡਰਡ ਰੂਪ ਨਾਲ ਸਾਰੇ ਮਾਡਲਾਂ ’ਚ ਮਿਲੇਗਾ। ਉਥੇ ਹੀ ਐੱਚ.ਟੀ.ਐਕਸ., ਐੱਚ.ਟੀ.ਐਕਸ.+, ਜੀ.ਟੀ.ਐਕਸ., ਜੀ.ਟੀ.ਐਕਸ.+ ’ਚ ਵੌਇਸ ਅਸਿਸਟ, ਸਮਾਰਟ ਵਾਚ ਕੁਨੈਕਟੀਵਿਟੀ ਅਤੇ ਏਅਰ ਪਿਊਰੀਫਾਇਰ ਕੰਟਰੋਲ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।

PunjabKesari

- 2020 ਕੀਆ ਸੈਲਟੋਸ ’ਚ ਐਚ.ਟੀ.ਐਕਸ., ਐੱਚ.ਟੀ,ਐਕਸ.+, ਜੀ.ਟੀ.ਐਕਸ., ਜੀ.ਟੀ.ਐਕਸ.+ ਮਾਡਲਾਂ ਦੇ ਇੰਟੀਰੀਅਰ ’ਚ ਫੁਲੀ ਆਟੋਮੈਟਿਕ ਟਾਪਮਾਨ ਕੰਟਰੋਲ ਅਤੇ ਐੱਚ.ਟੀ.ਐਕਸ.+ ਤੇ ਜੀ.ਟੀ.ਐਕਸ.+ ’ਚ ਸਨਰੂਫ ’ਤੇ ਡਿਊਲ ਟੋਨ ਆਪਸ਼ਨ ਅਤੇ ਐਕਸਟੀਰੀਅਰ ’ਚ ਨਵੇਂ ਡਿਊਲ ਟੋਨ ਕਲਰ ਆਪਸ਼ਨ (ਸੰਤਰ ਅਤੇ ਚਿੱਟੀ ਛੱਤ) ਮਿਲੇਗਾ। 

- ਸਾਰੇ ਮਾਜਲਾਂ ’ਚ ਰੀਅਰ ਯੂ.ਐੱਸ.ਬੀ. ਚਾਰਜਰ, ਫਰੰਟ ਟ੍ਰੇਅ ਯੂ.ਐੱਸ.ਬੀ. ਚਾਰਜਰ, ਐੱਚ.ਟੀ.ਐਕਸ., ਐੱਚ.ਟੀ.ਐਕਸ.+, ਜੀ.ਟੀ.ਐਕਸ., ਜੀ.ਟੀ.ਐਕਸ.+ ਮਾਡਲਾਂ ’ਚ ਮੈਟਲ ਸਕੱਫ ਪਲੇਟ ਅਤੇ ਇਸ ਦੇ ਨਾਲ ਐੱਚ.ਟੀ.ਕੇ.+ ’ਚ ਰੀਅਰ ਨੌਬ ’ਤੇ ਲੈਦਰ ਤੇ ਡਿਊਲ ਮਫਲਰ ਡਿਜ਼ਾਈਨ ਦਿੱਤਾ ਗਿਆ ਹੈ। 

PunjabKesari

- ਸੈਲਟੋਸ ’ਚ ਜੋ ਨਵੇਂ ਫੀਚਰਜ਼ ਜੋੜੇ ਗਏ ਹਨ, ਉਨ੍ਹਾਂ ’ਚ ਨਵੀਂ ਵੌਇਸ ਅਸਿਸਟ ਕਮਾਂਡ ਵੀ ਸ਼ਾਮਲ ਹੈ। 

PunjabKesari

ਇੰਜਣ
2020 ਕੀਆ ਸੈਲਟੋਸ ਨੂੰ 1.5 ਲੀਟਰ ਅਤੇ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ ਇਸ ਤੋਂ ਇਲਾਵਾ 6 ਸਪੀਡ ਮੈਨੁਅਲ ਅਤੇ 6 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲੇਗਾ। 


author

Rakesh

Content Editor

Related News