ਭਾਰਤ ’ਚ ਲਾਂਚ ਹੋਈ ਨਵੀਂ ਹੋਂਡਾ ਸ਼ਾਈਨ, ਕੰਪਨੀ ਨੇ ਕੀਤਾ ਜ਼ਿਆਦਾ ਮਾਈਲੇਜ ਦਾ ਦਾਅਵਾ

02/21/2020 11:40:10 AM

ਆਟੋ ਡੈਸਕ– ਬੀ.ਐੱਸ.-6 ਇੰਜਣ ਦੇ ਨਾਲ ਨਵੀਂ ਹੋਂਡਾ ਸ਼ਾਈਨ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 67,857 ਰੁਪਏ ਰੱਖੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੀ.ਐੱਸ.-6 ਇੰਜਣ ਹੋਣ ਕਾਰਨ ਇਹ ਬਾਈਕ ਹੁਣ 14 ਫੀਸਦੀ ਜ਼ਿਆਦਾ ਮਾਈਲੇਜ ਦੇਵੇਗੀ। ਕੰਪਨੀ ਨੇ ਨਵੀਂ ਸ਼ਾਈਨ ’ਚ ਡਰੱਮ ਅਤੇ ਡਿਸਕ ਬ੍ਰੇਕ ਦੋਵਾਂ ਦਾ ਆਪਸ਼ਨ ਦਿੱਤਾ ਹੈ। ਨਵੀਂ ਹੋਂਡਾ ਸ਼ਾਈਨ ਦੇ ਨਾਲ ਕੰਪਨੀ 6 ਸਾਲ ਦਾ ਵਾਰੰਟੀ ਬੈਕੇਟ ਵੀ ਮੁਹੱਈਆ ਕਰਵਾ ਰਹੀ ਹੈ। 

ਬਾਈਕ ’ਚ ਕੀਤੇ ਗਏ ਬਦਲਾਅ
ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ’ਚ ਕ੍ਰੋਮ ਗਾਰਨਿਸ਼ਨ ਵਾਲ ਫਰੰਟ ਵਾਈਜ਼ਰ ਲੱਗਾ ਹੈ, ਉਥੇ ਹੀ ਸਾਈਡ ਕਵਰ ’ਤੇ ਵੀ ਕ੍ਰੋਮ ਦਾ ਇਸਤੇਮਾਲ ਕੀਤਾ ਗਿਆਹੈ। ਇਸ ਤੋਂ ਇਲਾਵਾ ਇਸ ਦੇ ਮੀਟਰ ਨੂੰ ਨਵਾਂ ਡਿਜ਼ਾਈਨ, ਡੀ.ਸੀ. ਹੈੱਡਲੈਂਪ, ਸਮਾਰਟ ਟੇਲ ਲੈਂਪ ਅਤੇ ਬਲੈਕ ਅਲੌਏ ਵ੍ਹੀਲ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। 
- ਇਸ ਬਾਈਕ ਦੀ ਗ੍ਰਾਊਂਡ ਕਲੀਅਰੈਂਸ, ਵ੍ਹੀਲਬੇਸ ਅਤੇ ਸੀਟ ਦੀ ਲੰਬਾਈ ਨੂੰ ਵੀ ਕੰਪਨੀ ਨੇ ਵਧਾਇਆ ਹੈ। ਉਥੇ ਹੀ ਕਾਂਬੀ-ਬ੍ਰੇਕ ਸਿਸਟਮ ਨੂੰ ਸਟੈਂਡਰਡ ਰੂਪ ਨਾਲ ਰੱਖਿਆ ਗਿਆ ਹੈ। ਕੰਪਨੀ ਇਸ ਨੂੰ ਦੋ ਵੇਰੀਐਂਟਸ ਡਿਸਕ ਅਤੇ ਡਰੱਮ ’ਚ ਲੈ ਕੇ ਆਈ ਹੈ। 

ਇੰਜਣ
ਇੰਜਣ ਦੀ ਗੱਲ ਕਰੀਏਤਾਂ ਨਵੀਂ ਹੋਂਡਾ ਸ਼ਾਈਨ ’ਚ ਬੀ.ਐੱਸ.-6,125 ਸੀਸੀ ਦਾ ਇੰਜਣ ਲੱਗਾ ਹੈ ਜਿਸ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਬਾਈਕ ’ਚ ਫਿਊਲ ਇੰਜੈਕਸ਼ਨ ਤਕਨੀਕ ਦਾ ਇਸਤੇਮਾਲ ਹੋਣ ਤੋਂ ਇਲਾਵਾ ਕੰਪਨੀ ਨੇ ਇਸ ਵਿਚ ਨਵੀਂ ਏ.ਸੀ.ਜੀ. ਸਟਾਰਟਰ ਮੋਟਰ ਨੂੰ ਵੀ ਸ਼ਾਮਲ ਕੀਤਾ ਹੈ, ਜੋ ਸੈਲਫ ਮਾਰਨ ’ਤੇ ਇਸ ਨੂੰ ਸਾਈਲੈਂਟ ਸਟਾਰਟ ਹੋਣ ’ਚ ਮਦਦ ਕਰੇਗੀ। 

4 ਕਲਰ ਆਪਸ਼ੰਸ
ਨਵੀਂ ਹੋਂਡਾ ਸ਼ਾਈਨ ਨੂੰ ਦੋ ਵੇਰੀਐਂਟ ਦੇ ਨਾਲ ਹੀ ਚਾਰ ਕਲਰ ਆਪਸ਼ੰਸ ’ਚ ਉਪਲੱਬਧ ਕਰਵਾਇਆ ਗਿਆ ਹੈ ਜਿਸ ਵਿਚ ਬਲੈਕ, ਜੇਨੀ ਗ੍ਰੇਅ ਮਟੈਲਿਕ, ਰਿਬੇਲ ਰੈੱਡ ਮਟੈਲਿਕ ਅਤੇ ਐਥਲੈਟਿਕ ਬਲਿਊ ਮਟੈਲਿਕ ਸ਼ਾਲਮ ਹਨ। 


Related News