ਪਾਵਰਫੁਲ 3.0 ਲੀਟਰ ਇੰਜਣ ਨਾਲ ਭਾਰਤ ’ਚ ਲਾਂਚ ਹੋਈ BMW X3 M, ਕੀਮਤ 99.90 ਲੱਖ ਰੁਪਏ
Monday, Nov 02, 2020 - 04:38 PM (IST)
ਆਟੋ ਡੈਸਕ– ਬੀ.ਐੱਮ.ਡਬਲਯੂ. ਇੰਡੀਆ ਨੇ ਅੱਜ ਆਪਣੀ ਮਿਡ-ਸਾਈਜ਼ SAV (ਸਪੋਰਟਸ ਐਕਟੀਵਿਟੀ ਵ੍ਹੀਕਲ) ਸੈਗਮੈਂਟ ਦੀ ਕਾਰ BMW X3 M ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਇਕ ਹਾਈ ਪਰਫਾਰਮੈਂਸ ਵਾਲੀ ਕਾਰ ਹੈ, ਜਿਸ ਨੂੰ 99.90 ਲੱਖ ਰੁਪਏ, ਐਕਸ-ਸ਼ੋਅਰੂਮ ਦੀ ਕੀਮਤ ’ਤੇ ਉਤਾਰਿਆ ਗਿਆ ਹੈ। ਕੰਪਨੀ ਨੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਪਾਵਰਫੁਲ ਕਾਰ ਦੇ ਪਹਿਲੇ ਬੈਚ ਦੀ ਬੁਕਿੰਗ 31 ਦਸੰਬਰ 2020 ਤਕ ਹੀ ਸਵਿਕਾਰ ਕੀਤੀ ਜਾਵੇਗੀ।
ਪਾਵਰਫੁਲ 3.0 ਲੀਟਰ ਇੰਜਣ
BMW X3 M ’ਚ 3.0 ਲੀਟਰ ਦਾ ਟਵਿਨ-ਟਰਬੋ, ਸਟ੍ਰੇਟ-ਸਿਕਸ ਸਿਲੰਡ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 473 ਬੀ.ਐੱਚ.ਪੀ. ਦੀ ਪਾਵਰ ਅਤੇ 600 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਸਪੋਰਟਸ ਐਕਟੀਵਿਟੀ ਵ੍ਹੀਕਲ ਦੇ ਸਟੈਂਡਰਡ ਮਾਡਲ ਨੂੰ ਹੀ ਭਾਰਤ ’ਚ ਲਿਆਇਆ ਗਿਆ ਹੈ ਜੋ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 4.2 ਸਕਿੰਟਾਂ ’ਚ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।
ਕਾਰ ’ਚ ਮਿਲੇ ਬਿਹਤਰੀਨ ਫੀਚਰਜ਼
BMW X3 M ਕਾਰ ’ਚ ਕਈ ਬਿਹਤਰੀਨ ਫੀਚਰਜ਼ ਮਿਲਦੇ ਹਨ। ਇਸ ਕਾਰ ’ਚ ਅਡਾਪਟਿਵ ਐੱਲ.ਈ.ਡੀ. ਹੈੱਡਲਾਈਟ, ਪੈਨੋਰਾਮਿਕ ਗਲਾਸ ਰੂਫ ਅਤੇ ਬੀ.ਐੱਮ.ਡਬਲਯੂ. ਡਿਸਪਲੇਅ-ਕੀਅ ਦਿੱਤੀ ਗਈ ਹੈ। ਇਸ ਐੱਸ.ਯੂ.ਵੀ. ’ਚ ਗੈਸਚਰ ਕੰਟਰੋਲ, ਐਪਲ ਕਾਰ ਪਲੇਅ ਅਤੇ ਵਾਇਰਲੈੱਸ ਚਾਰਜਿੰਗ ਪੈਡ ਦੀ ਵੀ ਸੁਵਿਧਾ ਮਿਲਦੀ ਹੈ।
ਇਸ ਕਾਰ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਵਿਚ M-ਸਟਾਈਲ ਕਾਕਪਿਟ ਡਿਜ਼ਾਇਨ ਵੇਖਣ ਨੂੰ ਮਿਲਿਆ ਹੈ। ਇਸ ਵਿਚ ਇਲੈਕਟ੍ਰਿਕਲੀ ਅਡਜਸਟੇਬਲ ਸਪੋਰਟ ਸੀਟਾਂ, ਵਰਨਾਸਕਾ ਲੈਦਰ ਅਪਹੋਲਟਰੀ, ਐਂਬੀਅੰਟ ਲਾਈਟਿੰਗ, ਐੱਮ-ਸਪੈਸਿਫਿਕ ਇੰਸਟਰੂਮੈਂਟ ਕਲੱਸਟਰ ਅਤੇ ਇਕ ਰੀ-ਸਟਾਈਲਡ ਐੱਮ-ਸਲੈਕਟਰ ਲੀਵਰ ਦਿੱਤਾ ਗਿਆ ਹੈ।
ਐਕਸਟੀਰੀਅਰ ਦੀ ਗੱਲ ਕਰੀਏ ਤਾਂ BMW X3 ਦੇ ਮੁਕਾਬਲੇ BMW X3 M ’ਚ ਵੱਡੇ ਬੰਪਰ ਦਿੱਤੇ ਗਏ ਹਨ, ਜਿਸ ਵਿਚ ਬਲੈਕ ਐਕਸੈਂਟ ਦਾ ਇਸਤੇਮਾਲ ਹੋਇਆ ਹੈ। ਇਨ੍ਹਾਂ ’ਚ ਬਲੈਕਡ-ਆਊਟ ਗਰਿੱਲ, ਫਰੰਟ ਬੰਪਰ ਅਤੇ ਸਾਈਡ ਵੈਂਟ ’ਤੇ ਬਲੈਕ ਐਕਸੈਂਟ ਦਿੱਤੇ ਗਏ ਹਨ। ਇਸ ਕਾਰ ’ਚ ਬੀ.ਐੱਮ.ਡਬਲਯੂ. ਐੱਮ-ਸਿਗਨੇਚਰ ਕਵਾਡ ਐਗਜਾਸਟ ਸੈੱਟਅਪ ਵੀ ਮਿਲਦਾ