Triumph ਨੇ ਭਾਰਤ ’ਚ ਲਾਂਚ ਕੀਤੀ SpeedTwin, ਕੀਮਤ 9.46 ਲੱਖ ਰੁਪਏ ਤੋਂ ਸ਼ੁਰੂ

04/24/2019 3:29:28 PM

ਆਟੋ ਡੈਸਕ– 2019 Triumph Speed Twin ਭਾਰਤ ’ਚ ਕੰਪਨੀ ਦੇ ਮਾਡਰਨ ਕਲਾਸਿਕ ਫੈਮਲੀ ਦੀ ਨਵੀਂ ਮੋਟਰਸਾਈਕਲ ਹੈ ਜੋ ਅੱਜ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਦੀ ਕੀਮਤ 9.46 ਲੱਖ ਰੁਪਏ ਰੱਖੀ ਹੈ। ਨਵੀਂ Triumph Speed Twin ’ਚ Thruxton R ਦਾ ਹਾਈ ਪਾਵਰ Bonneville 1200 ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਮੌਜੂਦਾ ਹਾਈ ਟਾਰਕ Bonneville 1200 cc ਇੰਜਣ ਤੋਂ ਜ਼ਿਆਦਾ ਪਾਵਰਫੁੱਲ ਹੈ ਜੋ ਕਿ Triumph Bonneville T120 ’ਚ ਦਿੱਤਾ ਗਿਆ ਹੈ। 

Thruxton R ਵਾਲਾ 1200cc ਇੰਜਣ ਨਵੀਂ Speed Twin ’ਚ ਦਿੱਤਾ ਗਿਆ ਹੈ। ਇਹ ਇੰਜਣ 6,750 rpm ’ਤੇ 96 bhp ਦੀ ਪਾਵਰ ਅਤੇ 4,950 rpm ’ਤੇ 112 Nm ਦਾ ਟਾਰਕ ਪੈਦਾ ਕਰਦਾ ਹੈ। Speed Twin ’ਚ ਬਿਹਤਰ ਪਰਫਾਰਮੈਂਸ ਲਈ ਹਲਕੇ ਮੈਗਨੀਸ਼ੀਅਲ ਕੈਮ ਕਵਰਸ ਦਾ ਇਸਤੇਮਾਲ ਕੀਤਾ ਗਿਆਹੈ। ਇਸ ਤੋਂ ਇਲਾਵਾ ਇਸ ਵਿਚ ਹਲਕੇ ਕਲੱਚ ਅਤੇ ਮੋਟਰ ’ਤੇ ਹਲਕੇ ਇੰਟਰਨਲ ਕੰਪੋਨੈਂਟਸ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਨਵੀਂ Triumph Speed Twin ’ਚ ਨਵੇਂ ਕੰਪੋਨੈਂਟਸ ਦੇ ਤੌਰ ’ਤੇ ਹਲਕੇ 17-ਇੰਚ ਕਾਸਟ ਐਲੂਮੀਨੀਅਮ ਅਲੌਏ, 41 mm ਕਾਰਟੀਜ਼ ਟਾਈਪ ਫੋਰਕਸ ਦੇ ਨਾਲ ਫਰੰਟ ’ਚ 120 mm ਟ੍ਰੈਵਲ ਅਤੇ ਰੀਅਰ ’ਚ ਐਡਜਸਟੇਬਲ ਪ੍ਰੀਲੋਡ ਅਤੇ 120 mm ਟ੍ਰੈਵਲ ਦੇ ਨਾਲ ਟਵਿਨ ਸ਼ਾਕਸ ਦਿੱਤਾ ਗਿਆ ਹੈ। 

Triumph Speed Twin ’ਚ ਰਾਈਡਰ ਟੈਕਨਾਲੋਜੀ ਦੀ ਗੱਲ ਕਰੀਏ ਤਾਂ ਕੰਪਨੀ ਨੇ ABS ਸਵਿਚੇਬਲ ਟ੍ਰੈਕਸ਼ਨ ਕੰਟਰੋਲ, ਰਾਈਡ-ਬਾਈ ਵਾਇਰ, ਰਾਈਡਿੰਗ ਮੋਡਸ, ਟਾਰਕ ਅਸਸਟ ਕਲੱਚ, ਐੱਲ.ਈ.ਡੀ. ਰੀਅਰ ਲਾਈਟ, USB ਪਾਵਰ ਸ਼ਾਕੇਟ, ਟ੍ਰਿਪ ਕੰਪਿਊਟਰ, ਇਮੋਬਿਲਾਈਜ਼ਰ ਅਤੇ TPMS ਕੈਪੇਬਿਲਟੀ ਦਿੱਤਾ ਗਿਆ ਹੈ। Triumph Speed Twin ਨੂੰ ਤਿੰਨ ਕਲਰ ਆਪਸ਼ਨ Jet Black, Silver Ice/Storm Grey ਅਤੇ Korosi Red/Storm Grey ’ਚ ਉਤਾਰਿਆ ਗਿਆ ਹੈ। 


Related News