ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ BS 6 ਪੈਟਰੋਲ ਇੰਜਣ ਨਾਲ ਲੈਸ ਨਵੀਂ ਬਲੈਨੋ

04/22/2019 4:27:18 PM

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ BS 6 ਪੈਟਰੋਲ ਇੰਜਣ ਨਾਲ ਲੈਸ ਬਲੈਨੋ ਪੇਸ਼ ਕੀਤੀ ਹੈ। ਇਸ ਦੀ ਸ਼ੋਅਰੂਮ ਕੀਮਤ 5.58 ਲੱਖ ਰੁਪਏ ਤੋਂ 8.9 ਲੱਖ ਰੁਪਏ ਹੈ। ਇਸ ਤੋਂ ਇਲਾਵਾ ਮਾਰੂਤੀ ਨੇ ਸਮਾਰਟ ਹਾਈਬ੍ਰਿਡ ਤਕਨੀਕ ਨਾਲ ਲੈਸ ਬਲੈਨੋ ਦੇ ਦੋ ਹੋਰ ਵੇਰੀਐਂਟ ਵੀ ਪੇਸ਼ ਕੀਤੇ ਹਨ। 1.2 ਲੀਟਰ ਡਿਊਲਜੈੱਟ, ਡਿਊਲ ਵੀ.ਵੀ.ਟੀ. ਪੈਟਰੋਲ ਇੰਜਣ ਦੀ ਕੀਮਤ 7.25 ਲੱਖ ਰੁਪਏ, ਜਦੋਂ ਕਿ ਜੀਟਾ ਵੇਰੀਐਂਟ ਦੀ ਕੀਮਤ 7.86 ਲੱਖ ਰੁਪਏ ਹੈ। ਕੰਪਨੀ ਮੁਤਾਬਕ, ਸਮਾਰਟ ਹਾਈਬ੍ਰਿਡ ਤਕਨੀਕ ਨਾਲ ਲੈਸ ਬਲੈਨੋ 23.87 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। 

ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਆਸ.ਐੱਸ. ਕਲਸੀ ਨੇ ਬਿਆਨ ’ਚ ਕਿਹਾ ਕਿ ਮਾਰੂਤੀ ਸੁਜ਼ੂਕੀ ਆਪਣੇ ਪ੍ਰੋਡਕਟਸ ’ਚ ਨਵੀਂ, ਬਿਹਤਰ ਅਤੇ ਵਾਤਾਵਰਣ ਅਨੁਕੂਲ ਤਕਨੀਕ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਬਲੈਨੋ ਸਮਾਰਟ ਹਾਈਬ੍ਰਿਡ ਦੇ ਨਾਲ BS 6 ਤਕਨੀਕ ਇਸੇ ਦਾ ਪ੍ਰਮਾਣ ਹੈ। ਸਾਨੂੰ ਭਰੋਸਾ ਹੈ ਕਿ ਬਲੈਨੋ ਗਾਹਕਾਂ ਦੀਆਂ ਉਮੀਦਾਂ ’ਤੇ ਖਰ੍ਹੀ ਉਤਰੇਗੀ। ਕੰਪਨੀ ਨੇ ਕਿਹਾ ਕਿ ਬਲੈਨੋ ਦੇਸ਼ ਦੀ ਪਹਿਲੀ ਪ੍ਰੀਮੀਅਮ ਹੈਚਬੈਕ ਕਾਰ ਹੈ, ਜਿਸ ਵਿਚ ਸਮਾਰਟ ਹਾਈਬ੍ਰਿਡ ਤਕਨੀਕ ਦਿੱਤੀ ਗਈ ਹੈ। ਮਾਰੂਤੀ 2015 ਬਲੈਨੋ ਦੀ ਸ਼ੁਰੂਆਤ ਦੇ ਨਾਲ ਹੁਣ ਤਕ 5.5 ਲੱਖ ਤੋਂ ਜ਼ਿਆਦਾ ਇਕਾਈਆਂ ਦੀ ਵਿਕਰੀ ਕਰ ਚੁੱਕੀ ਹੈ। 


Related News