2017 ਸ਼ੈਵਰਲੇ ਬੀਟ ਹੈਚਬੈਕ ਦੀ ਹੋ ਰਹੀ ਹੈ ਭਾਰਤ ''ਚ ਟੈਸਕਿੰਗ. ਜਲਦ ਹੋਵੇਗੀ ਲਾਂਚ
Saturday, Dec 03, 2016 - 06:43 PM (IST)

ਜਲੰਧਰ- ਜਨਰਲ ਮੋਟਰਸ ਬਹੁਤ ਜਲਦ ਭਾਰਤ ''ਚ 2017 ਸ਼ੈਵਰੋਲੇ ਬੀਟ ਨੂੰ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਦਿਨਾਂ ਇਸ ਕਾਰ ਦੇ ਭਾਰਤ ''ਚ ਟੈਸਟਿੰਗ ਚੱਲ ਰਹੀ ਹੈ ਅਤੇ ਬੀਤੇ ਦਿਨ ਇਸ ਦੀਆਂ ਕਈ ਸਪਾਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਅਮਰੀਕਾ ''ਚ ਇਸ ਕਾਰ ਨੂੰ ਸ਼ੈਵਰੋਲੇ ਸਪਾਰਕ ਨਾਮ ਨਾਲ ਲਾਂਚ ਕੀਤਾ ਗਿਆ ਹੈ। ਅਮਰੀਕਾ ''ਚ ਲਾਂਚ ਹੋਇਆ ਨਵੀਂ ਬੀਟ ''ਚ ਕਈ ਕਾਸਮੈਟਿਕ ਤਬਦੀਲੀਆਂ ਕੀਤੀਆਂ ਗਈਆਂ ਹਨ।
ਕਾਰ ਦਾ ਐਕਸਟੀਰਿਅਰ ਨੂੰ ਕਰਾਸਓਵਰ ਦੀ ਤਰ੍ਹਾਂ ਸਟਾਈਲਿੰਗ ਦਿੱਤੀ ਗਈ ਹੈ। ਕਾਰ ਦਾ ਇੰਟੀਰਿਅਰ ਨੂੰ ਵੀ ਪਿਛਲੇ ਮਾਡਲ ਦਾ ਤੁਲਨਾ ''ਚ ਜ਼ਿਆਦਾ ਪ੍ਰੀਮੀਅਮ ਬਣਾਇਆ ਗਿਆ ਹੈ। ਕਾਰ ''ਚ ਰਿਮੋਟ ਕੀ-ਲੈੱਸ ਐਂਟਰੀ, ਰਿਅਰ ਵਿਯੂ ਕੈਮਰਾ ਅਤੇ ਕਰੂਜ਼ ਕੰਟਰੋਲ ਜਿਹੇ ਫੀਚਰਸ ਵੀ ਦਿੱਤੇ ਗਏ ਹਨ।
ਭਾਰਤ ''ਚ ਲਾਂਚ ਹੋਣ ਵਾਲੀ 2017 ਸ਼ੈਵਰਲੇ ਬੀਟ ''ਚ 56 ਬੀ. ਐੱਚ. ਪੀ, 1.2-ਲੀਟਰ ਪੈਟਰੋਲ ਅਤੇ 76 ਬੀ. ਐੱਚ. ਪੀ, 1.0-ਲੀਟਰ ਡੀਜ਼ਲ ਇੰਜਣ ਲਗਾ ਹੋ ਸਕਦਾ ਹੈ।
2017 ਸ਼ੈਵਰਲੇ ਬੀਟ ਨਵੀਂ ਹੈੱਡਲਾਈਟ, ਵੱਡੇ ਹਾਰਿਜੈਂਟਲ ਸਲੈਟ, ਟੂ-ਪੀਸ ਗਰਿਲ ਲਗਾਇਆ ਗਿਆ ਹੈ। ਇਸ ਵਾਰ ਕਾਰ ਦਾ ਫ੍ਰੰਟ ਬੰਪਰ ਅਤੇ ਸਾਈਡ ਸਕਰਟ ''ਚ ਪਲਾਸਟਿਕ ਕਲੈਡਿੰਗ ਨਹੀਂ ਲਗਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਾਰ ਦਾ ਟਾਪ-ਐਂਡ ਟ੍ਰਿਮ ''ਚ ਕਈ ਪ੍ਰੀਮੀਅਮ ਐਕਸਟੀਰਿਅਰ ਫੀਚਰਸ ਦਿੱਤੇ ਜਾ ਸਕਦੇ ਹਨ।