ਸ਼ਕਤੀਸ਼ਾਲੀ ਇੰਜਣ ਦੇ ਨਾਲ 2016 ਸ਼ੈਵਰਲੈਟ ਕਰੂਜ਼ ਦਿੰਦੀ ਹੈ 17.9 ਕਿ. ਮੀ. ਪ੍ਰਤੀ ਲੀਟਰ ਦੀ ਮਾਈਲੇਜ
Monday, Feb 01, 2016 - 11:54 AM (IST)
ਜਲੰਧਰ— ਜਨਰਲ ਮੋਟਰਸ ਨੇ ਸ਼ੈਵਰਲੈਟ ਕਰੂਜ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 14.68 ਲੱਖ ਰੁਪਏ (ਐਕਸ ਸ਼ੋਅ ਰੂਮ ਨਵੀਂ ਦਿੱਲੀ) ਹੈ। ਕਾਰ ਦੇ ਬਾਹਰੀ ਹਿੱਸੇ ''ਚ ਨਵਾਂਪਣ ਅਤੇ ਐਡੀਸ਼ਨਲ ਫੀਚਰਸ ਦੇਖਣ ਨੂੰ ਮਿਲਣਗੇ। ਕਰੂਜ ਦੇ ਟਾਪ ਵੈਰਿਐਂਟ ਦੀ ਕੀਮਤ 17.81 ਲੱਖ ਰੁਪਏ ਹੈ।
ਸ਼ੈਵਰਲੈਟ ਕਰੂਜ 2016 ''ਚ ਪਹਿਲੇ ਵਾਲਾ ਹੀ 2.0 ਲੀਟਰ ਟਰਬੋਚਾਰਜਡ ਵੀ. ਸੀ.ਡੀ. ਆਈ ਇੰਜਣ ਦਿੱਤਾ ਗਿਆ ਹੈ ਜੋ 164 ਬੀ. ਐੱਚ. ਪੀ ਅਤੇ 380 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਟ੍ਰਾਂਸਮਿਸ਼ਨ ''ਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਕਰੂਜ ਦੇ ਨਵੇਂ ਵੈਰਿਐਂਟ ''ਚ ਵੀ 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਗਿਅਰਬਾਕਸ ਆਵੇਗਾ।
ਡਿਜ਼ਾਈਨ ਦੀ ਗੱਲ ਕਰੀਏ ਤਾਂ ਕਰੂਜ ਦੇ ਫਰੰਟ ''ਚ ਤਬਦੀਲੀ ਦੇਖਣ ਨੂੰ ਮਿਲੇਗੀ। ਕਰੂਜ ਦੇ ਫਰੰਟ ''ਤੇ ਨਵੀਂ ਐਲ. ਈ. ਡੀ ਡੀ. ਆਰ.ਐਲ.ਐਸ ਅਤੇ ਨਵੇਂ ਪ੍ਰੋਜੈਕਟਰ ਫਾਗ ਲੈਂਪਸ ਦੇਖਣ ਨੂੰ ਮਿਲਣਗੀਆਂ। ਕਾਰ ਦੇ ਅੰਦਰ ਦੀ ਗੱਲ ਕਰੀਏ ਤਾਂ ਕਰੂਜ ਦੇ ਅੰਦਰ ਮਾਈਲਿੰਗ ਇੰਫੋਟੇਂਮੈਂਟ ਸਿਸਟਮ, ਰੀਅਰ ਵੀਅਰ ਕੈਮਰਾ, ਨਵਾਂ ਮੱਲਟੀ-ਫੰਕਸ਼ਨ ਸਟੇਅਰਿੰਗ ਵਹੀਲ ਮਿਲੇਗਾ ਜਿਸ ਦੇ ਉਪਰ ਹੀ ਆਡੀਓ ਕੰਟਰੋਲਸ ਲੱਗੇ ਹੋਣਗੇ।
ਜਿੱਥੇ ਤਕ ਮਾਈਲੇਜ ਦੀ ਗੱਲ ਆਉਂਦੀ ਹੈ ਤਾਂ ਸ਼ੈਵਰਲੈਟ ਕਰੂਜ 2016 ਦਾ ਮੈਨੂਅਲ ਵੈਰਿਐਂਟ 17.9 ਕਿ. ਮੀ ਪ੍ਰਤੀ ਲੀਟਰ ਅਤੇ ਆਟੋਮੁਟਕ ਵਰਜ਼ਨ 14.8ਕਿ. ਮੀ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ।
ਸੁਰੱਖਿਆ ਦੇ ਲਿਆਜ ਨਾਲ 2016 ਸ਼ੈਵਰਲੈਟ ਕਰੂਜ ''ਚ ਡਿਊਲ ਏਅਰਬੈਗਸ ਦੋਨੇ ਸਾਈਡ ਤੇ ਏਅਰਬੈਗਸ, ਇਲੈਕਟ੍ਰਾਨਿਕ ਸੈਂਸਰ ਦੇ ਨਾਲ—ਨਾਲ ਐਂਟੀ ਲਾਕ ਬ੍ਰੇਕਿੰਗ ਸਿਸਟਮ, ਐਂਟੀ ਥ੍ਰੈਫਟ ਅਲਾਰਮ ਜਿਹੇ ਫੀਚਰਸ ਮਿਲਣਗੇ।
