ਨਵੇਂ ਸਾਲ ''ਤੇ ਭਾਰਤ ''ਚ ਵਟਸਐਪ ਤੋਂ ਭੇਜੇ ਗਏ 20 ਅਰਬ ਮੈਸੇਜ : ਰਿਪੋਰਟ

01/04/2018 6:22:17 PM

ਜਲੰਧਰ- ਅੱਜ ਦੇ ਸਮੇਂ 'ਚ ਵਟਸਐਪ ਨੂੰ ਵੱਡੀ ਗਿਣਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ, ਅੰਕੜਿਆਂ ਮੁਤਾਬਕ ਦੁਨੀਆ ਭਰ 'ਚ ਇਕ ਅਰਬ ਤੋਂ ਜ਼ਿਆਦਾ ਵਟਸਐਪ ਯੂਜ਼ਰਸ ਹਨ ਅਤੇ 20 ਕਰੋੜ ਯੂਜ਼ਰ ਦੇ ਨਾਲ ਭਾਰਤ ਇਸ ਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਉਥੇ ਹੀ ਰਿਪੋਰਟ ਮੁਤਾਬਕ 31 ਦਸੰਬਰ ਨੂੰ ਕੁਲ 20 ਅਰਬ ਤੋਂ ਜ਼ਿਆਦਾ ਮੈਸੇਜ ਭੇਜੇ ਗਏ ਹਨ। 
ਇਕ ਬਿਆਨ 'ਚ ਵਟਸਐਪ ਨੇ ਕਿਹਾ ਕਿ ਦੁਨੀਆ ਭਰ 'ਚ ਭੇਜੇ ਗਏ 75 ਅਰਬ ਮੈਸੇਜਿਸ 'ਚੋਂ 13 ਅਰਬ ਤੋਂ ਜ਼ਿਆਦਾ ਤਸਵੀਰਾਂ ਅਤੇ 5 ਅਰਬ ਵੀਡੀਓ ਸ਼ਾਮਿਲ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਡਾਟਾ 31 ਦਸੰਬਰ ਨੂੰ ਰਿਕਾਰਡ ਕੀਤਾ ਗਿਆ ਅਤੇ ਇਹ ਡਾਟਾ 24 ਘੰਟਿਆਂ ਦਾ ਹੈ। 
ਦੱਸ ਦਈਏ ਕਿ 1 ਜਨਵਰੀ ਨੂੰ ਅੱਧੀ ਰਾਤ ਦੇ ਸਮੇਂ ਵਟਸਐਪ ਦੇ ਠੱਪ ਹੋਣ ਕਾਰਨ ਕਈ ਯੂਜ਼ਰਸ ਨੂੰ ਨਿਰਾਸ਼ਾ ਹੋਈ। ਦੇਸ਼ ਭਰ 'ਚ ਵਟਸਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਲੋਕ ਕਰੀਬ ਇਕ ਘੰਟੇ ਤੱਕ ਮੈਸੇਜ ਭੇਜ ਤਾਂ ਪਾ ਰਹੇ ਸਨ ਪਰ ਇਹ ਮੈਸੇਜ ਡਿਲੀਵਰ ਨਹੀਂ ਹੋ ਰਹੇ ਸਨ।


Related News