ਸਿਰਫ 19 ਰੁਪਏ ’ਚ ਅਨਲਿਮਟਿਡ ਕਾਲਿੰਗ ਤੇ ਡਾਟਾ ਦੇ ਰਹੀ ਹੈ ਇਹ ਕੰਪਨੀ

Saturday, Nov 21, 2020 - 12:33 PM (IST)

ਗੈਜੇਟ ਡੈਸਕ– ਫੋਨ ਰੀਚਾਰਜ ਕਰਵਾਉਂਦੇ ਸਮੇਂ ਅਸੀਂ ਜ਼ਿਆਦਾਤਰ ਸਸਤੇ ਪਲਾਨ ਲੱਭਦੇ ਹਾਂ। ਲੋਕ ਚਾਹੁੰਦੇ ਹਨ ਕਿ ਕੋਈ ਅਜਿਹਾ ਪਲਾਨ ਮਿਲ ਜਾਵੇ, ਜਿਸ ਦੀ ਕੀਮਤ ਘੱਟ ਤੋਂ ਘੱਟ ਹੋਵੇ ਅਤੇ ਫਾਇਦੇ ਜ਼ਿਆਦਾ ਮਿਲਣ। ਅੱਜ-ਕੱਲ੍ਹ ਦੇ ਸਮੇਂ ’ਚ ਅਜਿਹਾ ਮੁਮਕਿਨ ਹੈ ਕਿਉਂਕਿ ਕੰਪਨੀਆਂ ਇਕ-ਦੂਜੇ ਨੂੰ ਟੱਕਰ ਦੇਣ ਲਈ ਇਕ ਤੋਂ ਵੱਧ ਕੇ ਇਕ ਸਸਤੇ ਪਲਾਨ ਪੇਸ਼ ਕਰ ਰਹੀਆਂ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੀਚਾਰਜ ਲਿਸਟ ’ਚ ਕੰਪਨੀਆਂ 19 ਰੁਪਏ ਵਰਗਾ ਸਸਤਾ ਪਲਾਨ ਵੀ ਆਫਰ ਕਰਦੀਆਂ ਹਨ, ਜਿਸ ਨੂੰ ਗਾਹਕ ਆਪਣੀ ਸਹੂਲਤ ਦੇ ਹਿਸਾਬ ਨਾਲ ਰੀਚਾਰਜ ਕਰਵਾ ਸਕਣ। ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਏਅਰਟੈੱਲ ਦੇ ਬੇਹੱਦ ਸਸਤੇ ਪਲਾਨ ਬਾਰੇ ਦੱਸ ਰਹੇ ਹਾਂ ਜਿਸ ਵਿਚ ਮੁਫ਼ਤ ਕਾਲਿੰਗ ਵਰਗਾ ਫਾਇਦਾ ਮਿਲਦਾ ਹੈ ਅਤੇ ਕੀਮਤ ਕਾਫੀ ਘੱਟ ਹੈ। ਏਅਰਟੈੱਲ ਦੇ 19 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਕਈ ਫਾਇਦੇ ਦਿੱਤੇ ਜਾਂਦੇ ਹਨ। ਆਓ ਜਾਣਦੇ ਹਾਂ ਏਅਰਟੈੱਲ ਦੇ ਇਸ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ।

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

ਏਅਰਟੈੱਲ ਦਾ 19 ਰੁਪਏ ਵਾਲਾ ਪਲਾਨ
ਏਅਰਟੈੱਲ ਨੇ ਆਪਣੇ ਇਸ ਪਲਾਨ ਨੂੰ ‘Truly Unlimited’ ਕੈਟਾਗਰੀ ’ਚ ਰੱਖਿਆ ਹੈ ਯਾਨੀ ਇਸ ਵਿਚ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਪਲਾਨ ਦੀ ਖ਼ਾਸੀਅਤ ਦੀ ਗੱਲ ਕਰੀਏ ਤਾਂ ਉਹ ਇਸ ਦੀ ਮੁਫ਼ਤ ਕਾਲਿੰਗ ਹੀ ਹੈ ਕਿਉਂਕਿ ਇੰਨੀ ਘੱਟ ਕੀਮਤ ’ਚ ਅਨਲਿਮਟਿਡ ਕਾਲ ਮਿਲਣਾ ਵੱਡੀ ਗੱਲ ਹੈ। 

ਇਹ ਵੀ ਪੜ੍ਹੋ– Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ

ਹਾਲਾਂਕਿ ਗਾਹਕਾਂ ਨੂੰ ਇਸ ਪਲਾਨ ਦੀ ਮਿਆਦ ਸਿਰਫ 2 ਦਿਨਾਂ ਦੀ ਹੀ ਮਿਲੇਗੀ। ਤਾਂ ਏਅਰਟੈੱਲ ਗਾਹਕ 19 ਰੁਪਏਦਾ ਰੀਚਾਰਜ ਕਰਵਾ ਕੇ 2 ਦਿਨਾਂ ਤਕ ਮੁਫ਼ਤ ’ਚ ਗੱਲਾਂ ਕਰ ਸਕਦੇ ਹਨ। ਦੂਜੇ ਪਾਸੇ ਇੰਟਰਨੈੱਟ ਡਾਟਾ ਦੀ ਗੱਲ ਕਰੀਏ ਤਾਂ ਇਸ ਵਿਚ 200 ਐੱਮ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ’ਚ ਮੁਫ਼ਤ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਹੈ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਦਾ ਸਸਤਾ ਪਲਾਨ, 269 ਰੁਪਏ ’ਚ 56 ਦਿਨਾਂ ਦੀ ਮਿਆਦ​​​​​​​


Rakesh

Content Editor

Related News