ਸ਼ਿਵਰਾਤਰੀ ਦੇ ਵਰਤ ਲਈ ਕੁਝ ਇਸ ਤਰ੍ਹਾਂ ਬਣਾਓ ਸੇਬ ਦੀ ਬਰਫੀ
Friday, Mar 04, 2016 - 08:08 AM (IST)
ਸ਼ਿਵਰਾਤਰੀ ਆਉਣ ਵਾਲੀ ਹੈ। ਇਸ ਦਿਨ ਕਈ ਲੋਕ ਸ਼ਿਰਵਾਤਰੀ ਦਾ ਵਰਤ ਵੀ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਇਸ ਵਰਤ ''ਚ ਖਾਣ ਲਈ ਸੇਬ ਦੀ ਬਰਫੀ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਵੇਂ ਸੇਬ ਦੀ ਬਰਫੀ ਬਣਾ ਕੇ ਤੁਸੀਂ ਇਸ ਵਰਤ ''ਚ ਖਾ ਸਕਦੇ ਹੋ।
ਸਮੱਗਰੀ:-
ਸੇਬ -3
ਕਾਜੂ ਪਾਊਡਰ-1/2 ਪਿਆਲੀ
ਸੰਘਾੜਿਆਂ ਦਾ ਆਟਾ- 2 ਤੋਂ 3 ਵੱਡੇ ਚਿਮਚੇ
ਘਿਓ- ਇਕ ਵੱਡਾ ਚਿਮਚਾ
ਇਲਾਇਚੀ ਅਤੇ ਦਾਲਚੀਣੀ ਪਾਊਡਰ- 1/8 ਛੋਟਾ ਚਿਮਚਾ।
ਖੰਡ-1/4 ਪਿਆਲੀ
ਇੰਝ ਬਣਾਓ ਸੇਬ ਦੀ ਬਰਫੀ:-
ਸੇਬ ਨੂੰ ਧੋ ਕੇ ਛਿੱਲ ਲਵੋ। ਬੀਜ ਵੱਖ ਕਰਕੇ ਪਿਊਰੀ ਬਣਾ ਲਵੋ। ਇਸ ਨੂੰ ਇਕ ਨਾਨਸਟਿੱਕ ਪੈਨ ''ਚ ਖੰਡ ਨਾਲ ਪੱਕਣ ਲਈ ਰੱਖੋ। ਚੰਗੀ ਤਰ੍ਹਾਂ ਸੰਘਣਾ ਹੋਣ ਤੱਕ ਪਕਾਓ। ਫਿਰ ਦੂਜੇ ਪੈਨ ''ਚ ਘਿਓ ਗਰਮ ਕਰੋ। ਇਸ ''ਚ ਸੰਘਾੜਿਆਂ ਦਾ ਆਟਾ ਪਾ ਕੇ ਹਲਕੀ ਅੱਗ ''ਚ 2 ਤੋਂ 3 ਮਿੰਟਾਂ ਲਈ ਭੁੰਨੋ। ਫਿਰ ਕਾਜੂ ਪਾਊਡਰ ਪਾ ਕੇ ਇਕ ਮਿੰਟ ਹੋਰ ਪਕਾਓ। ਹੁਣ ਸੰਘਣੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਲਾਇਚੀ ਅਤੇ ਦਾਲਚੀਣੀ ਪਾਊਡਰ ਪਾਓ। ਇਸ ਨੂੰ ਟਰੇਅ ''ਚ ਪਾਓ। ਫਰਿੱਜ ''ਚ 2 ਜਾਂ 3 ਘੰਟੇ ਰੱਖ ਕੇ ਕੱਟ ਲਵੋ। ਹੁਣ ਤੁਹਾਡੀ ਸੇਬ ਬਰਫੀ ਤਿਆਰ ਹੈ ਅਤੇ ਇਸ ਨੂੰ ਤੁਸੀਂ ਸਰਵ ਕਰ ਸਕਦੇ ਹੋ।
