ਨਾਬਾਲਗ ਬੱਚੇ ਨੇ ਇਨੋਵਾ ਨੂੰ ਪਾਸੇ ਕਰਨ ਦੀ ਕੋਸ਼ਿਸ਼ ''ਚ ਬ੍ਰੇਕ ਦੀ ਥਾਂ ਦੱਬੀ ਰੇਸ, ਵਾਪਰਿਆ ਹਾਦਸਾ

Sunday, Apr 02, 2023 - 12:40 PM (IST)

ਨਾਬਾਲਗ ਬੱਚੇ ਨੇ ਇਨੋਵਾ ਨੂੰ ਪਾਸੇ ਕਰਨ ਦੀ ਕੋਸ਼ਿਸ਼ ''ਚ ਬ੍ਰੇਕ ਦੀ ਥਾਂ ਦੱਬੀ ਰੇਸ, ਵਾਪਰਿਆ ਹਾਦਸਾ

ਅਬੋਹਰ (ਸੁਨੀਲ) : ਸਥਾਨਕ ਬਾਜ਼ਾਰ ਨੰ. 4 ਵਿਚ ਮੰਡੀ ਨੰ. 1 ਵਿੱਚ ਸਵੇਰੇ ਕਰੀਬ 10 ਵਜੇ ਇਕ ਇਨੋਵਾ ਗੱਡੀ ਬੇਕਾਬੂ ਹੋ ਕੇ ਦੁਕਾਨ ਵਿਚ ਵੜ ਗਈ, ਜਿਸ ਨਾਲ ਜਿੱਥੇ ਦੁਕਾਨਦਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ, ਉਥੇ ਹੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਇਨੋਵਾ ਕਾਰ ਪਹਿਲਾਂ ਇਕ ਚਾਹ ਦੇ ਖੋਖੇ ਅਤੇ ਇਕ ਕਾਰ ਨੂੰ ਟੱਕਰ ਮਾਰਨ ਬਾਅਦ ਦੁਕਾਨ ਵਿਚ ਵੜੀ। ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਜਾਣਕਾਰੀ ਅਨੁਸਾਰ ਜਲੰਧਰ ਵਾਸੀ ਇਕ ਵਿਅਕਤੀ ਬੀਤੇ ਦਿਨ ਅਪਣੀ ਇਨੋਵਾ ਗੱਡੀ ਵਿਚ ਕਿਸੇ ਡਾਕਟਰ ਕੋਲ ਆਇਆ ਅਤੇ ਆਪਣੀ ਗੱਡੀ ਨੂੰ ਬਾਜ਼ਾਰ ਨੰ. 4 ਮੰਡੀ ਵਿਚ ਖੜ੍ਹੀ ਕਰ ਕੇ ਕਿਸੇ ਕੰਮ ਲਈ ਚਲਾ ਗਿਆ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਇਸ ਦੌਰਾਨ ਕਾਰ ਵਿਚ ਸਵਾਰ ਉਸਦੇ ਨਾਬਾਲਗ ਮੁੰਡੇ ਨੇ ਕਾਰ ਨੂੰ ਸਾਈਡ ਲਗਾਉਣ ਦੀ ਕੋਸ਼ਿਸ਼ ਕੀਤਾ ਪਰ ਬੱਚੇ ਵੱਲੋਂ ਕਾਰ ਦੀ ਬ੍ਰੇਕ ਦੀ ਥਾਂ ਰੇਸ ’ਤੇ ਪੈਰ ਰੱਖਣ ਕਾਰਨ ਕਾਰ ਨੇ ਪਹਿਲਾਂ ਇਕ ਚਾਹ ਦੇ ਖੋਖੇ ਨੂੰ ਟੱਕਰ ਮਾਰੀਇਸਦੇ ਬਾਅਦ ਇਕ ਹੋਰ ਗੱਡੀ ਨੂੰ ਟੱਕਰ ਮਾਰਦੇ ਹੋਏ ਨੇੜੇ ਸਥਿਤ ਇਕ ਆੜਤ ਦੀ ਦੁਕਾਨ ਵਿਚ ਜਾ ਵੜੀ। ਇਸ ਨਾਲ ਦੁਕਾਨ ਬਾਹਰ ਖੜ੍ਹੀਆਂ ਦੋ ਸਾਈਕਲਾਂ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈਆਂ, ਉੱਥੇ ਹੀ ਦੁਕਾਨ ਦਾ ਗੇਟ ਵੀ ਟੁੱਟ ਗਿਆ। ਕੋਈ ਵਿਅਕਤੀ ਕਾਰ ਦੀ ਲਪੇਟ ਵਿਚ ਨਹੀਂ ਆਇਆ। ਇਸ ਹਾਦਸੇ ਕਾਰਨ ਕਾਰ ਦੇ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ- ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਐਕਸ਼ਨ ’ਚ ਪੰਜਾਬ ਸਰਕਾਰ, ਮੁੱਖ ਮੰਤਰੀ ਨੇ ਜਾਰੀ ਕੀਤੇ ਵਿਸ਼ੇਸ਼ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Simran Bhutto

Content Editor

Related News