ਫਾਜ਼ਿਲਕਾ ''ਚ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨੂੰ ਲੱਗੀ ਭਿਆਨਕ ਅੱਗ, ਮਚੇ ਅੱਗ ਦੇ ਭਾਂਬੜ

04/09/2023 2:42:11 PM

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਖਿਓ ਵਾਲੀ ਢਾਬ ਦੇ ਫੋਕਲ ਪੁਆਇੰਟ ’ਤੇ ਸਰ੍ਹੋਂ ਦੀ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਲੋਕਾਂ ਵਲੋਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸੂਚਨਾ ਫਾਇਰਬ੍ਰਿਗੇਡ ਨੂੰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਜੋ ਪਿੰਡ ਆਜ਼ਮ ਵਾਲਾ ਦਾ ਸੀ, ਦਾ ਚਾਲਕ ਸਰ੍ਹੋਂ ਦੀ ਪਰਾਲੀ ਲੈ ਕੇ ਪਿੰਡ ਖਿਓ ਵਾਲੀ ਢਾਬ ਨੂੰ ਆ ਰਿਹਾ ਸੀ ਤਾਂ ਰਸਤੇ ’ਚ ਤਾਰਾਂ ਨੀਵੀਂਆਂ ਹੋਣ ਕਾਰਨ ਅਚਾਨਕ ਬਿਜਲੀ ਦੀਆਂ ਤਾਰਾਂ ਪਾਰਲੀ ਨਾਲ ਭਰੀ ਟਰਾਲੀ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, ਦਿੜ੍ਹਬਾ ਵਿਖੇ ਨੌਜਵਾਨ ਦੀ ਹੋਈ ਦਰਦਨਾਕ ਮੌਤ

ਚਾਲਕ ਵਲੋਂ ਆਪਣੀ ਸਮਝਦਾਰੀ ਦਾ ਸਬੂਤ ਦਿੰਦਿਆਂ ਆਪਣੀ ਟਰੈਕਟਰ-ਟਰਾਲੀ ਪਿੰਡ ਖਿਓ ਵਾਲੀ ਢਾਬ ਦੇ ਫੋਕਲ ਪੁਆਇੰਟ ’ਤੇ ਲਿਆਂਦੀ ਗਈ। ਜਿੱਥੇ ਲੋਕਾਂ ਵਲੋਂ ਇਸ ਅੱਗ ’ਤੇ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਕਾਫ਼ੀ ਭਿਆਨਕ ਸੀ, ਜਿਸ ਦੇ ਕੁਝ ਦੇਰ ਬਾਅਦ ਫਾਇਰਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਫਾਇਰਬ੍ਰਿਗੇਡ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਦੀ ਘਟਨਾ ’ਚ ਟਰੈਕਟਰ ਅਤੇ ਟਰਾਲੀ ਦੇ ਦੋਵੇਂ ਟਾਇਰ ਅਤੇ ਡੀਜ਼ਲ ਵਾਲੀ ਟੈਂਕੀ ਸੜ ਗਏ। ਅੱਗ ’ਤੇ ਕਾਬੂ ਪਾਉਣ ਲਈ ਟਰੈਕਟਰ ਚਾਲਕ ਅਤੇ ਪਿੰਡ ਵਾਸੀਆਂ ਨੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ।

ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਬਣਾਇਆ ਗਿਆ ਦੇਸ਼ ਦਾ ਪਹਿਲਾ ਲੱਕੜ ਦਾ ਗੁਰਦੁਆਰਾ, ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News