ਫਿਰੋਜ਼ਪੁਰ ਦੀ ਚਰਚਿਤ ਜੇਲ੍ਹ ’ਚ ਬੰਦ ਹਵਾਲਾਤੀ ਤੋਂ ਤੰਬਾਕੂ ਅਤੇ 4 ਮੋਬਾਈਲ ਬਰਾਮਦ

07/14/2022 5:50:15 PM

ਫਿਰੋਜ਼ਪੁਰ(ਕੁਮਾਰ) : ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿੱਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਸਰਚ ਅਭਿਆਨ ਦੌਰਾਨ ਇੱਕ ਹਵਾਲਾਤੀ ਕੋਲੋਂ ਤੰਬਾਕੂ ਅਤੇ ਦੋ ਪੈਕਟਾਂ ਵਿਚੋਂ ਲਵਾਰਿਸ 4 ਮੋਬਾਇਲ , 2 ਚਾਰਜਰ ਅਤੇ ਇੱਕ ਡਾਟਾ ਕੇਬਲ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਕਾਂਸਟੇਬਲ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, ਚੱਲੀਆਂ ਗੋਲ਼ੀਆਂ, ਹਥਿਆਰਾਂ ਸਣੇ ਦੋ ਵਿਅਕਤੀ ਕਾਬੂ

ਜਿਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਵੱਲੋਂ ਭੇਜੇ ਪੱਤਰ ਦੇ ਆਧਾਰ ’ਤੇ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜੰਗ ਸਿੰਘ ਅਤੇ ਏ.ਐੱਸ.ਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਭੇਜੇ ਪੱਤਰ ਵਿੱਚ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਹੈ ਕਿ 12 ਬੰਦੀਆਂ ਦੇ ਨਾਲ ਫਾਜ਼ਿਲਕਾ ਪੇਸ਼ੀ ਦੇ ਲਈ ਗਿਆ ਹਵਲਾਤੀ ਬੇਅੰਤ ਸਿੰਘ ਦੇ ਵਾਪਸ ਜੇਲ੍ਹ ਆਉਣ ’ਤੇ ਤਲਾਸ਼ੀ ਲੈਂਦੇ ਸਮੇਂ ਉਸ ਕੋਲੋ 10 ਗ੍ਰਾਮ ਖੁੱਲਾ ਜਰਦਾ (ਤੰਬਾਕੂ) ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਮੁਤਾਬਕ ਜੇਲ੍ਹ ’ਚ ਪਏ 2 ਲਾਵਾਰਿਸ ਪੈਕਟ ਮਿਲੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ’ਚੋਂ 2 ਮੋਬਾਇਲ ਫੋਨ ਰੈੱਡਮੀ ਟੱਚ ਸਕਰੀਨ ਅਤੇ 2 ਸੈਮਸੰਗ ਕੰਪਨੀ ਦੇ ਮੋਬਾਈਲ ਫ਼ੋਨ ਕੀਪੈਡ, 2 ਮੋਬਾਈਲ ਚਾਰਜਰ, 2 ਚਾਰਜਰ ਅਡਾਪਟਰ ਅਤੇ ਇੱਕ ਡਾਟਾ ਕੇਬਲ ਬਰਾਮਦ ਹੋਈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News