ਗੁਰੂਹਰਸਹਾਏ ਦੇ 3 ਆੜਤੀਆਂ ਦੇ ਲਾਇਸੰਸ ਸਸਪੈਂਡ

Saturday, May 24, 2025 - 06:26 PM (IST)

ਗੁਰੂਹਰਸਹਾਏ ਦੇ 3 ਆੜਤੀਆਂ ਦੇ ਲਾਇਸੰਸ ਸਸਪੈਂਡ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਹਲਕਾ ਗੁਰੂਹਰਸਹਾਏ ਦੇ 3 ਆੜਤੀਆਂ ਦੇ 10 ਦਿਨਾਂ ਲਈ ਲਾਇਸੰਸ ਸਸਪੈਂਡ ਕਰ ਦਿੱਤੇ ਗਏ ਹਨ ਕਿਉਂਕਿ ਬੀਤੇ ਕਣਕ ਦੇ ਸੀਜਨ ਦੌਰਾਨ ਇਹਨਾਂ ਦੇ ਕੰਡਿਆਂ 'ਚ ਨਾਪ ਤੋਲ ਦੌਰਾਨ ਕੁਝ ਕਮੀਆਂ ਪਾਈਆਂ ਗਈਆਂ ਸਨ ਜਿਸ ਦੇ ਵਜੋਂ ਇਨ੍ਹਾਂ ਦੇ ਲਾਇਸੰਸ ਸਸਪੈਂਡ ਕਰ ਦਿੱਤੇ ਗਏ ਹਨ। ਮਾਰਕਿਟ ਕਮੇਟੀ ਦੀ ਚੇਅਰਮੈਨ ਸੁਸ਼ੀਲ ਰਾਣੀ (ਬੱਟੀ)  ਨੇ ਦੱਸਿਆ ਕਿ ਬੀਤੇ ਕਣਕ ਦੇ ਸੀਜਨ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਆੜਤੀਆਂ ਵੱਲੋਂ ਦਾਣਾ ਮੰਡੀ ਗੁਰੂਹਰਸਹਾਏ ਵਿਚ ਕਣਕ ਦੇ ਤੌਲ ਵਿਚ ਵੱਡੀ ਗੜਬੜੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਤੇ ਮੁਲਾਜ਼ਮਾਂ ਵੱਲੋਂ ਸਾਂਝੀ ਟੀਮ ਵੱਲੋਂ ਜਦੋਂ ਆੜਤੀਆਂ ਦੇ ਕੰਢੇ ਚੈੱਕ ਕੀਤੇ ਗਏ ਤਾਂ ਕਣਕ ਦੇ ਤੋਲ ਅਤੇ ਕੰਡਿਆਂ ਵਿੱਚ ਗੜਬੜੀ ਪਾਈ ਗਈ। ਜਿਸ ਦੇ ਚੱਲਦਿਆਂ ਕਈ ਆੜਤੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ ਅਤੇ 3 ਆੜਤੀਆਂ ਦੇ ਲਾਇਸੈਂਸ 10 ਦਿਨਾਂ ਦੇ ਲਈ ਸਸਪੈਂਡ ਕਰ ਦਿੱਤੇ ਗਏ ਹਨ। ਕੰਡਾ ਚੈਕਿੰਗ ਦੌਰਾਨ ਆੜ੍ਹਤੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਤੇ ਧਰਨਾ ਵੀ ਲਗਾਇਆ ਗਿਆ। 

ਕੁਲਬੀਰ ਸਿੰਘ ਜਗਮੀਤ ਸਿੰਘ ਕਮਿਸ਼ਨ ਏਜੰਟ, ਮੱਕੜ ਕਮਿਸ਼ਨ ਏਜੰਟ, ਅਮਿਤ ਬੱਬਰ ਟ੍ਰੇਡਿੰਗ ਕੰਪਨੀ  ਫਰਮਾਂ ਦੇ  ਲਾਈਸਂਸ ਮੁਅੱਤਲ 10 ਦਿਨਾਂ ਲਈ ਸਸਪੈਂਡ ਕਰ ਦਿੱਤੇ ਹਨ ਤੇ ਉਨ੍ਹਾਂ ਕਿਹਾ ਕਿ ਕਈ ਹੋਰ ਆੜਤੀਆਂ ਨੂੰ ਵੀ ਨੋਟਿਸ ਕੱਢੇ ਜਾ ਰਹੇ ਹਨ।ਮਾਰਕੀਟ ਕਮੇਟੀ ਦੇ ਸੈਕਟਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਚੇਅਰਮੈਨ ਮੈਡਮ ਸੁਸ਼ੀਲ ਰਾਣੀ ਬੱਟੀ ਵੱਲੋਂ ਜਦ ਮੁਲਾਜਮਾ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ ਤਾਂ ਕੁਝ ਆੜਤੀਆਂ ਵੱਲੋਂ ਚੈਕਿੰਗ ਕਰਨ ਤੋਂ ਰੋਕਿਆ ਗਿਆ ਤੇ ਬਦਸਲੂਕੀ ਕੀਤੀ ਗਈ ਜਿਸ ਦੇ ਵਜੋਂ ਇਹ ਕਾਰਵਾਈ ਕੀਤੀ ਗਈ। ਇਸ ਸਬੰਧੀ ਜਦ ਆੜਤੀਆ ਕਮੇਟੀ ਮੈਂਬਰਾਂ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਸਾਡੇ ਵੱਲੋਂ ਕੋਈ ਵੀ ਮੈਡਮ ਦੇ ਖਿਲਾਫ ਮਾੜੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਗਈ ਕੰਡੇ ਚੈੱਕ ਕਰਨ ਵਿਚ ਪੂਰਾ ਸਹਿਯੋਗ ਕੀਤਾ ਗਿਆ ਤੇ ਸਾਡੇ ਤੇ ਜੋ ਇਨ੍ਹਾਂ ਦੋਸ਼ ਲਾਏ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੇ ਧਰਨਾ ਤਾਂ ਲਾਇਆ ਸੀ ਕਿਉਂਕਿ ਮੈਡਮ ਨਾਲ ਚੈਕਿੰਗ ਦੌਰਾਨ ਕਈ ਪ੍ਰਾਈਵੇਟ ਬੰਦੇ ਵੀ ਨਾਲ ਮੌਜੂਦ ਸਨ।


author

Gurminder Singh

Content Editor

Related News