ਈ-ਰਿਕਸ਼ਾ ਪਲਟਣ ਨਾਲ ਤਿੰਨ ਔਰਤਾਂ ਜ਼ਖਮੀ

Saturday, Jun 07, 2025 - 05:21 PM (IST)

ਈ-ਰਿਕਸ਼ਾ ਪਲਟਣ ਨਾਲ ਤਿੰਨ ਔਰਤਾਂ ਜ਼ਖਮੀ

ਅਬੋਹਰ (ਸੁਨੀਲ) : ਅੱਜ ਦੁਪਹਿਰ ਸਥਾਨਕ ਪ੍ਰਜਾਪਤੀ ਚੌਂਕ ’ਤੇ ਇੱਕ ਈ-ਰਿਕਸ਼ਾ ਪਲਟਣ ਨਾਲ ਤਿੰਨ ਔਰਤਾਂ ਜ਼ਖਮੀ ਹੋ ਗਈਆਂ, ਜਦੋਂ ਕਿ ਈ-ਰਿਕਸ਼ਾ ਚਾਲਕ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਅਰਜੁਨ ਪੁੱਤਰ ਸੂਰਜ ਕੁਮਾਰ ਵਾਸੀ ਰਾਜੀਵ ਨਗਰ ਨੇ ਦੱਸਿਆ ਕਿ ਉਹ ਸੂਰਜ ਨਗਰੀ ਤੋਂ ਤਿੰਨ ਮਹਿਲਾ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਛੱਡਣ ਲਈ ਜਾ ਰਿਹਾ ਸੀ। ਜਦੋਂ ਉਹ ਪ੍ਰਜਾਪਤੀ ਚੌਂਕ ਪਹੁੰਚਿਆ ਤਾਂ ਅਚਾਨਕ ਇੱਕ ਮੋਟਰਸਾਈਕਲ ਆਟੋ ਦੇ ਸਾਹਮਣੇ ਆ ਗਿਆ ਅਤੇ ਜਿਵੇਂ ਹੀ ਉਸਨੇ ਕੱਟ ਮਾਰਿਆ ਤਾਂ ਉਸਦਾ ਈ-ਰਿਕਸ਼ਾ ਪਲਟ ਗਿਆ। ਜਿਸ ਵਿੱਚ ਤਿੰਨੋਂ ਔਰਤਾਂ ਜ਼ਖਮੀ ਹੋ ਗਈਆਂ।

ਰਾਹਗੀਰਾਂ ਦੀ ਮਦਦ ਨਾਲ ਉਸਨੇ ਈ-ਰਿਕਸ਼ਾ ਨੂੰ ਸਿੱਧਾ ਕੀਤਾ ਅਤੇ ਔਰਤਾਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ 'ਚ ਜੈਨ ਵਾਸੀ ਊਸ਼ਾ ਪਤਨੀ ਮਦਨ ਲਾਲ ਉਮਰ ਕਰੀਬ 60 ਸਾਲਾ ਦੀ ਲੱਤ ਕੁਚਲੀ ਗਈ। ਜਦੋਂ ਕਿ ਰਾਮਦੇਵ ਨਗਰੀ ਵਾਸੀ ਸ਼ਕੁੰਤਲਾ ਪਤਨੀ ਹੰਸਰਾਜ ਅਤੇ ਕਮਲਾ ਪਤਨੀ ਜਗਦੀਸ਼ ਵੀ ਜ਼ਖਮੀ ਹੋ ਗਈਆਂ। ਹਸਪਤਾਲ ਵਿੱਚ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਊਸ਼ਾ ਨੂੰ ਰੈਫ਼ਰ ਕਰ ਦਿੱਤਾ। ਜਦੋਂ ਕਿ ਬਾਕੀ ਦੋ ਔਰਤਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇੱਕ ਨਿੱਜੀ ਹਸਪਤਾਲ ਲੈ ਗਏ। ਈ-ਰਿਕਸ਼ਾ ਚਾਲਕ ਨੇ ਹਾਦਸੇ ਲਈ ਜ਼ਖਮੀਆਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੀ, ਜਿਸ ’ਤੇ ਪਰਿਵਾਰ ਨੇ ਉਸਨੂੰ ਮੁਆਫ਼ ਕਰ ਦਿੱਤਾ ਅਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ।


author

Babita

Content Editor

Related News