ਮਾਮੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ’ਚ ਭਾਣਜੇ ਸਣੇ 5 ਖ਼ਿਲਾਫ ਮਾਮਲਾ ਦਰਜ

Saturday, Jun 14, 2025 - 04:53 PM (IST)

ਮਾਮੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ’ਚ ਭਾਣਜੇ ਸਣੇ 5 ਖ਼ਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਥਾਣਾ ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਅੱਕੂ ਮਸਤੇ ਕੇ ਵਿਖੇ ਭਾਣਜੇ ਵੱਲੋਂ ਮਾਮੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ਵਿਚ ਥਾਣਾ ਆਰਿਫ ਕੇ ਪੁਲਸ ਨੇ 5 ਲੋਕਾਂ ਖਿਲਾਫ 103, 191 (3), 190, ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਅੱਕੂ ਮਸਤੇ ਕੇ ਨੇ ਦੱਸਿਆ ਕਿ ਕਤਲ ਦੀ ਵਜਾ ਦੱਸੀ ਕਿ ਸੁਖਦੇਵ ਸਿੰਘ ਪੁੱਤਰ ਬਲਕਾਰ ਸਿੰਘ ਨੇ ਸਾਡੀ ਮਾਲਕੀ ਜ਼ਮੀਨ ਦੇ ਨਾਲ ਠੇਕੇ ’ਤੇ ਜ਼ਮੀਨ ਲੈ ਕੇ ਝੋਨਾ ਬੀਜਿਆ ਹੈ ਜੋ ਇਤਰਾਜ਼ ਕਰਦਾ ਸੀ ਕਿ ਤੁਸੀਂ ਆਪਣੀ ਜ਼ਮੀਨ ਵਹਾਉਣ ਲੱਗਿਆਂ ਮੇਰਾ ਸਾਰਾ ਝੋਨਾ ਖਰਾਬ ਕਰਦੇ ਹੋ।

ਇਸ ਕਾਰਨ ਉਕਤ ਦੋਸ਼ੀਅਨ ਸੁਖਦੇਵ ਸਿੰਘ ਪੁੱਤਰ ਬਲਕਾਰ ਸਿੰਘ, ਗੁਰਨੂਰ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ, ਨਿਰਮਲ ਕੌਰ ਪਤਨੀ ਸੁਖਦੇਵ ਸਿੰਘ ਅਤੇ ਸੁਰਿੰਦਰ ਕੌਰ ਪਤਨੀ ਬਲਕਾਰ ਸਿੰਘ ਵਾਸੀ ਅੱਕੂ ਮਸਤੇ ਕੇ ਨੇ ਹਮਮਸ਼ਵਰਾ ਹੋ ਕੇ ਮੇਰੇ ਪਿਤਾ ਮੁਖਤਿਆਰ ਸਿੰਘ (50 ਸਾਲ) ਪੁੱਤਰ ਰੂੜ ਸਿੰਘ ਨੂੰ ਫਾਇਰ ਮਾਰ ਕੇ ਮਾਰਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News