ਥਾਣੇ ਤੋਂ ਕੁੱਝ ਮਿੰਟਾਂ ਦੀ ਦੂਰੀ ''ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Monday, Aug 24, 2026 - 06:27 PM (IST)

ਥਾਣੇ ਤੋਂ ਕੁੱਝ ਮਿੰਟਾਂ ਦੀ ਦੂਰੀ ''ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਫਿਰੋਜ਼ਪੁਰ (ਸੋਨੂੰ ਚੋਪੜਾ) : ਫਿਰੋਜ਼ਪੁਰ ਨੇੜੇ ਊਧਮ ਸਿੰਘ ਚੌਕ ਰੋੜ ਉਪਰ ਪਵਨ ਕੁਮਾਰ ਕਾਬਾੜ ਦੀ ਦੁਕਾਨ 'ਤੇ ਚੋਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ 6 ਵਜੇ ਕਰੀਬ ਉਸ ਨੂੰ ਪਤਾ ਲੱਗਾ ਕਿ ਦੁਕਾਨ ਵਿਚ ਚੋਰੀ ਹੋਈ ਹੈ। ਇਸ ਦੌਰਾਨ ਜਦੋਂ ਉਸ ਨੇ ਦੁਕਾਨ 'ਤੇ ਜਾ ਕੇ ਜਾਂਚ ਕੀਤੀ ਤਾਂ ਗੱਲੇ ਵਿਚ ਪਏ 10000 ਰੁਪਏ ਨਕਦ ਅਤੇ ਹੋਰ ਸਾਮਾਨ ਨੂੰ ਚੋਰੀ ਹੋ ਗਿਆ ਸੀ। 

ਉਧਰ ਪੁਲਸ ਨੇ ਮੌਕੇ 'ਤੇ ਪੁਹੰਚ ਕੇ ਨੇੜੇ ਲੱਗੇ ਸੀ.ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਖਾਸ ਗੱਲ ਇਹ ਹੈ ਕਿ ਜਿੱਥੇ ਇਹ ਵਾਰਦਾਤ ਹੋਈ ਹੈ ਉਥੋਂ ਪੁਲਸ ਥਾਣਾ ਫਿਰੋਜ਼ਪੁਰ 5 ਮਿੰਟ ਦੂਰੀ 'ਤੇ ਹੈ, ਫਿਰ ਵੀ ਚੋਰਾਂ ਨੇ ਬਿਨਾਂ ਕਿਸੇ ਡਰ ਤੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।


author

Gurminder Singh

Content Editor

Related News