ਆਪਣੇ ਆਪ ਨੂੰ ਕੁਆਰਾ ਅਤੇ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਦੱਸ ਕੇ ਮਾਰੀ ਠੱਗੀ

01/12/2021 4:24:33 PM

ਜੀਰਾ (ਗੁਰਮੇਲ ਸੇਖਵਾਂ): ਇਕ ਨੌਜਵਾਨਾਂ ਵਲੋਂ ਆਪਣੇ ਆਪ ਨੂੰ ਕੁਆਰਾ ਅਤੇ ਅਮਰੀਕਾ ਦਾ ਗਰੀਨ ਕਾਰਡ ਕਹਿ ਕੇ ਕੁੜੀ ਵਾਲਿਆਂ ਨੂੰ ਧੋਖੇ ਵਿਚ ਰੱਖਣ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ 5 ਲੋਕਾਂ ਖਿਲਾਫ ਠੱਗੀ ਦੀਆਂ ਧਰਾਵਾਂ ਤਿਹਤ ਮਾਮਲਾ ਦਰਜ ਕੀਤਾ ਹੈ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮੰਗੇ ਖਾਂ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਇੰਡੀਆਨਾ ਨਿਊਯਾਰਕ ਮੌਜੂਦਾ ਪਤਾ ਵਾਰਡ ਨੰਬਰ 3 ਖਾਲਸਾ ਕਾਲੌਨੀ ਬਲੋਚੱਕ ਰੋਡ ਬੇਗੋਵਾਲ ਕਪੂਰਥਲਾ ਦਾ ਵਿਆਹ ਬੀਤੀ 10 ਜਨਵਰੀ ਨੂੰ ਉਸ ਦੀ ਲੜਕੀ ਤਰਨਜੀਤ ਕੌਰ ਨਾਲ ਹੋਣਾ ਸੀ। 

 ਅਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਅਨ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਉਹ ਮੁੰਡਾ ਅਜੇ ਕੁਆਰਾ ਹੈ ਤੇ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੈ, ਪਰ ਬਾਅਦ ’ਚ ਪਤਾ ਲੱਗਾ ਕਿ ਅਮਨਦੀਪ ਸਿੰਘ ਪਾਸ ਅਮਰੀਕਾ ਦਾ ਗਰੀਨ ਕਾਰਡ ਨਹੀਂ ਤੇ ਇਸ ਦਾ ਰਿਸ਼ਤਾ ਸਾਲ 2016 ਵਿਚ ਸਰਬਜੀਤ ਕੌਰ ਪੁੱਤਰੀ ਰਸ਼ਪਾਲ ਸਿੰਘ ਵਾਸੀ ਨਵਾਰਸੀ ਜ਼ਿਲ੍ਹਾ ਕੁਰਕਸ਼ੇਤਰ ਹਰਿਆਣਾ ਨਾਲ ਤੈਅ ਹੋਇਆ ਹੈ। ਦੋਸ਼ੀਅਨ ਨੇ ਰਲ ਕੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਇਹ ਰਿਸ਼ਤਾ ਪੱਕਾ ਕੀਤਾ ਸੀ, ਜਿਸ ਨਾਲ ਉਨ੍ਹਾਂ ਦੀ ਸਮਾਜ ਤੇ ਬਰਾਦਰੀ ਵਿਚ ਮਾਨ ਸਨਮਾਨ ਨੂੰ ਠੇਸ ਪਹੁੰਚੀ। ਏ.ਐੱਸ.ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਦੋਸ਼ੀ ਅਮਨਦੀਪ ਸਿੰਘ, ਅਮਰਜੀਤ ਸਿੰਘ ਪੁੱਤਰ ਸਾਹਿਬ ਸਿੰਘ, ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ, ਨਵਦੀਪ ਕੌਰ ਪੁੱਤਰ ਅਮਰਜੀਤ ਸਿੰਘ, ਪਰਮਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 2 ਖਾਲਸਾ ਕਾਲੋਨੀ ਬਲੋਚੱਕ ਬੇਗੋਵਾਲ ਹਾਲ ਜਲੰਧਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News