ਬਿਨਾਂ ਕਾਰਨ ਚੈਨ ਖਿੱਚਣ ਦੇ 140 ਮਾਮਲੇ ਦਰਜ, 5500 ਰੁਪਏ ਜੁਰਮਾਨਾ ਵਸੂਲਿਆ

07/06/2023 3:39:57 PM

ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵਲੋਂ ਰੇਲਗੱਡੀਆਂ ਵਿਚ ਬਿਨਾਂ ਕਾਰਨ ਚੈਨ ਖਿੱਚਣ ਵਾਲਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਮੰਡਲ ’ਚ ਜੂਨ ਮਹੀਨੇ ’ਚ ਕੁੱਲ 140 ਕੇਸ ਰਜਿਸਟਰਡ ਕੀਤੇ ਗਏ ਹਨ। ਡੀ. ਆਰ. ਐੱਮ. ਸੀਮਾ ਸ਼ਰਮਾ ਨੇ ਦੱਸਿਆ ਕਿ ਅਲਾਰਮ ਚੈਨ ਮੁਸਾਫ਼ਰਾਂ ਦੀ ਸਹੂਲਤ ਦੇ ਲਈ ਐਮਰਜੈਂਸੀ ਵਾਸਤੇ ਦਿੱਤੀ ਜਾਂਦੀ ਹੈ ਪਰ ਕਈ ਲੋਕ ਇਸ ਦਾ ਗ਼ਲਤ ਉਪਯੋਗ ਕਰਦੇ ਹਨ, ਜਿਸ ਨਾਲ ਰੇਲਗੱਡੀ ਦੀ ਗਤੀ ਅਤੇ ਸਮਾਂਬੱਧਤਾ ਦੇ ਬੁਰਾ ਪ੍ਰਭਾਵ ਪੈਂਦਾ ਹੈ।

ਅਜਿਹੇ ਲੋਕਾਂ ਦੇ ਖ਼ਿਲਾਫ਼ ਵਿਭਾਗ ਵਲੋਂ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ। ਜੂਨ ਮਹੀਨੇ ’ਚ ਮੰਡਲ ’ਚ ਬਿਨਾਂ ਕਾਰਨ ਚੈਨ ਪੁਲਿੰਗ ਦੇ ਕੁੱਲ 140 ਕੇਸ ਰਜਿਸਟਰਡ ਕੀਤੇ ਗਏ ਹਨ, ਇਨ੍ਹਾਂ ’ਚੋਂ 63 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 5500 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।


Harnek Seechewal

Content Editor

Related News