ਸਿੱਕਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

Thursday, Apr 06, 2017 - 03:31 PM (IST)

ਸਿੱਕਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

ਮੁੰਬਈ— ਸਿੱਕਰੀ ਦੀ ਪਰੇਸ਼ਾਨੀ ਅੱਜ-ਕਲ੍ਹ ਵਾਲਾਂ ''ਚ ਆਮ ਦੇਖਣ ਨੂੰ ਮਿਲਦੀ ਹੈ। ਸਿੱਕਰੀ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਸੁੱਕੀ ਸਿੱਕਰੀ ਜੋ ਆਸਾਨੀ ਨਾਲ ਝੜ ਜਾਂਦੀ ਹੈ ਅਤੇ ਦੂਜੀ ਤੇਲ ਵਾਲੀ ਸਿੱਕਰੀ ਜੋ ਵਾਲਾਂ ਨਾਲ ਚਿਪਕੀ ਰਹਿੰਦੀ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਦਿਖਾਈ ਨਹੀਂ ਦਿੰਦਾ। ਅੱਜ ਅਸੀਂ ਤੁਹਾਡੇ ਲਈ ਅਜਿਹਾ ਘਰੇਲੂ ਤਰੀਕਾ ਲੈ ਕੇ ਆਏ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਆਪਣੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
1. ਬੇਕਿੰਗ ਸੋਡਾ
ਸਭ ਤੋਂ ਪਹਿਲਾਂ ਇਕ ਚਮਚ ਬੇਕਿੰਗ ਸੋਡਾ ਲਓ ਅਤੇ ਇਸ ''ਚ ਪਾਣੀ ਪਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਤੋਂ ਬਾਅਦ ਵਾਲਾਂ ਨੂੰ ਗਿੱਲਾ ਕਰੋ ਅਤੇ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ''ਚ ਲਗਾ ਲਓ। 2 ਮਿੰਟਾਂ ਬਾਅਦ ਵਾਲਾਂ ਨੂੰ ਧੋ ਲਓ। 
2. ਦਹੀਂ 
ਦਹੀਂ ਸਿੱਕਰੀ ਨੂੰ ਦੂਰ ਕਰਨ ''ਚ ਸਭ ਤੋਂ ਜ਼ਿਆਦਾ ਮਦਦਗਾਰ ਹੁੰਦਾ ਹੈ। ਦਹੀਂ ਨੂੰ ਚੰਗੀ ਤਰ੍ਹਾਂ ਆਪਣੇ ਸਿਰ ''ਤੇ ਲਗਾਓ ਅਤੇ 30 ਮਿੰਟਾਂ ਬਾਅਦ ਵਾਲਾਂ ਨੂੰ ਧੋ ਲਓ। 
3. ਆਲੂ
ਇਕ ਜਾਂ ਦੋ ਆਲੂ ਲਓ ਅਤੇ ਇਸ ਨੂੰ ਪੀਸ ਕੇ ਇਸਦਾ ਚੰਗੀ ਤਰ੍ਹਾਂ ਰਸ ਕੱਢ ਲਓ। ਫਿਰ ਇਸ ''ਚ ਨਿੰਬੂ ਅਤੇ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਸ ਮਿਸ਼ਰਣ ਨੂੰ ਆਪਣੇ ਵਾਲਾਂ ਉਪਰ ਲਗਾ ਕੇ ਥੋੜ੍ਹੀ ਦੇਰ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਧੋ ਲਓ। 
4. ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ''ਚ ਨਿੰਬੂ ਦਾ ਰਸ ਮਿਲਾਓ। ਫਿਰ ਇਸ ਮਿਸ਼ਰਣ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ''ਤੇ ਲਗਾ ਲਓ ਅਤੇ ਸਵੇਰੇ ਹਲਕੇ ਕੋਸੇ ਪਾਣੀ ਨਾਲ ਸਿਰ ਧੋ ਲਓ। 
5. ਮੇਥੀ
2 ਚਮਚ ਮੇਥੀ ਨੂੰ ਰਾਤ ਨੂੰ ਪਾਣੀ ''ਚ ਭਿਓ ਕੇ ਸਵੇਰੇ ਇਸ ਨੂੰ ਪੀਸ ਲਓ। ਇਸਦੇ ਲੇਪ ਨੂੰ ਆਪਣੇ ਵਾਲਾਂ ''ਤੇ ਘੱਟ ਤੋਂ ਘੱਟ 30 ਮਿੰਟਾਂ ਦੇ ਲਈ ਲਗਾਓ। ਫਿਰ ਵਾਲਾਂ ਨੂੰ ਕਿਸੇ ਸ਼ੈਪੂ ਨਾਲ ਧੋ ਲਓ।  


Related News