ਚਮਚ ਕਰ ਸਕਦਾ ਹੈ ਤੁਹਾਡੀ ਖੂਬਸੂਰਤੀ ''ਚ ਵਾਧਾ

05/25/2017 1:06:17 PM

ਨਵੀਂ ਦਿੱਲੀ—ਚਮਚ ਦੇ ਇਸਤੇਮਾਲ ਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਮਤੌਰ ''ਤੇ ਚਮਚ ਦੀ ਵਰਤੋ ਲੋਕ ਖਾਣਾ ਖਾਣ ਦੇ ਲਈ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਇਸਤੇਮਾਲ ਖੂਬਸੂਰਤੀ ਵਧਾਉਣ ਲਈ ਵੀ ਕੀਤਾ ਜਾਂਦਾ ਹੈ। ਚਮਚ ਤੁਹਾਡੀਆਂ ਸੂਜੀਆਂ ਹੋਈਆਂ ਅੱਖਾਂ ਨੂੰ ਰਾਹਤ ਦਿੰਦਾ ਹੈ। ਇਨ੍ਹਾਂ ਹੀ ਨਹੀਂ ਇਸਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਝੰਝਟ ਦੇ ਮਸਕਾਰਾ ਵੀ ਲਗਾ ਸਕਦੇ ਹਾਂ ਤੁਸੀਂ ਵੀ ਜਾਣੋ ਕਿ ਤੁਹਾਡੇ ਘਰ ''ਚ ਮੋਜੂਦ ਚਮਚ ਤੁਹਾਡੇ ਕਿੰਨੇ ਕੰਮ ਆ ਸਕਦਾ ਹੈ...
1. ਅੱਖਾਂ ਦੀ ਸੋਜ ਤੋਂ ਛੁਟਕਾਰਾ
ਕੁਝ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਕਿ ਜਦੋ ਵੀ ਸਵੇਰੇ ਸੋ ਕੇ ਉਠਦੀ ਹੋ ਤਾਂ ਉਨ੍ਹਾਂ ਦੀਆਂ ਅੱਖਾਂ ਦੇ ਕੋਲ ਸੋਜ ਹੋ ਜਾਂਦੀ ਹੈ। ਇਸ ਦੇ ਲਈ ਦੋ ਚਮਚ ਲਓ ਅਤੇ ਇਸ ਨੂੰ ਥੋੜ੍ਹੀ ਦੇਰ ਦੇ ਲਈ ਫਰਿੱਜ ''ਚ ਰੱਖੋ ਜਦੋਂ ਇਹ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਅੱਖਾਂ ਦੇ ਕਿਨਾਰੇ ''ਤੇ ਰੱਖੋ।  ਇਸ ਤਰ੍ਹਾਂ ਕਰਨ ਨਾਲ ਸੋਜ ਠੀਕ ਹੋ ਜਾਵੇਗੀ।
2. ਚਮਚ ਨਾਲ ਲਗਾਓ ਮਸਕਾਰਾ
ਆਪਣੀ ਅੱਖਾਂ ਦੇ ਥੱਲੇ ਚਮਚ ਰੱਖਕੇ ਮਸਕਾਰਾ ਲਗਾਓ। ਇਸ ਨਾਲ ਮਸਕਾਰਾ ਤੁਹਾਡੇ ਅੱਖਾਂ ਦੇ ਥੱਲੇ ਲੱਗਣ ਦੀ ਬਜਾਏ ਚਮਚ ਦੇ ਪਿੱਛੇ ਲਗੇਗਾ।
3. ਆਈ ਲੈਸ਼ਸ ਨੂੰ ਕਰੋ ਕਰਲ
ਆਪਣੀ ਆਈ ਲੈਸ਼ਸ ਨੂੰ ਕਰਲੀ ਕਰਨ ਦੇ ਲਈ ਚਮਚ ਦਾ ਇਸਤੇਮਾਲ ਕਰੋ। ਚਮਚ ਦੇ ਗੋਲਾਈ ਵਾਲੇ ਹਿੱਸੇ ਨੂੰ ਲੈਸ਼ਸ ਦੇ ਉਪਰ ਰੱਖੋ। ਹਲਕੇ ਹਲਕੇ ਨਾਲ ਆਪਣੇ ਲੈਸ਼ਸ ਨੂੰ ਚਮਚ ਦੇ ਗੋਲਾਈ ਦੇ ਹਿੱਸੇ ਦੀ ਤਰਫ ਮੋੜ ਲਓ।
4. ਪਰਫੈਕਟ ਆਈਬਰੋ ਸ਼ੇਪ 
ਚਮਚ ਨਾਲ ਤੁਸੀਂ ਆਈਬਰੋ ਪੈਂਸਿਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਇਨ੍ਹਾਂ ਨੂੰ ਸ਼ੇਪ ਦੇ ਸਕਦੀ ਹੋ। ਇਸ ਲਈ ਆਪਣੀ ਆਈਬਰੋ ਦੇ ਥੱਲੇ ਥੋੜ੍ਹੀ ਦੂਰੀ ''ਤੇ ਚਮਚ ਰੱਖੋ ਅਤੇ ਇਸ ਦੇ ਕਿਨਾਰੇ ਨੂੰ ਮਿਲਾਉਂਦੇ ਹੋਏ ਆਪਣੀ ਆਈਬਰੋਜ਼ ਨੂੰ ਆਊਟਲਾਈਨ ਕਰੋ।
5. ਮੁਹਾਸਿਆਂ ਨੂੰ ਕਰੋ ਠੀਕ
ਧੂਲ-ਮਿੱਟੀ ਅਤੇ ਪਸੀਨੇ ''ਚ ਅਕਸਰ ਔਰਤਾਂ ਦੇ ਚਿਹਰੇ ''ਤੇ ਮੁਹਾਸੇ ਨਿਕਲਣ ਲਗਦੇ ਹਨ। ਉਹ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀਆਂ ਹਨ ਪਰ ਚਮਚ ਨਾਲ ਵੀ ਮੁਹਾਸਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਅਜਿਹੇ ''ਚ ਇਕ ਚਮਚ ਗਰਮ ਪਾਣੀ ''ਚ ਚਮਚ ਪਾਓ। ਜਦੋਂ ਚਮਚ ਗਰਮ ਹੋ ਜਾਵੇ ਤਾਂ ਇਸਦੇ ਪਿੱਛੋ ਦੇ ਹਿੱਸੇ ਨੂੰ ਮੁਹਾਸੇ ''ਤੇ ਰੱਖੋ ਅਤੇ ਦਬਾ ਦਿਓ। ਇਸ ਨਾਲ ਮੁਹਾਸੇ ਝੱਟ ਨਾਲ ਠੀਕ ਹੋ ਜਾਣਗੇ।
6. ਨੇਲ ਆਰਟ
2 ਨੇਲ ਪੋਲਿਸ਼ ਨੂੰ ਇਕ ਚਮਚ ''ਚ ਪਾਓ। ਪਿਨ ਨਾਲ ਇਸ ਨੂੰ ਹਲਕਾ ਹਿਲਾ ਲਓ। ਆਪਣੀ ਪਸੰਦ ਦਾ ਡਿਜ਼ਾਈਨ ਤਿਆਰ ਕਰ ਲਓ। ਫਿਰ ਨਾਖੂਨ ਨੂੰ ਚਮਚ ''ਚ ਰੱਖੀ ਨੇਲ ਪੋਲਿਸ਼ ''ਚ ਡਿਪ ਕਰੋ।


Related News