ਫਰੀਦਕੋਟ ''ਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਇਆ ਖੇਤ ''ਚ ਖੜ੍ਹਾ ਟਰੈਕਟਰ
Tuesday, Apr 18, 2023 - 04:56 PM (IST)

ਜੈਤੋ (ਜਿੰਦਲ) : ਨੇੜਲੇ ਪਿੰਡ ਰੋੜੀਕਪੂਰਾ ਦੇ ਕਿਸਾਨ ਦਾ ਨਵਾਂ ਟਰੈਕਟਰ ਅੱਗ ਲੱਗਣ ਨਾਲ ਖੇਤ ਵਿਚ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਕਿਸਾਨ ਹਰਜੀਤ ਸਿੰਘ ਲਾਡੀ ਸਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਰੋੜੀਕਪੂਰਾ ਨੇ ਖੇਤੀਬਾੜੀ ਲਈ 2022 ਦੇ ਦਸਬੰਰ ਮਹੀਨੇ ਟਰੈਕਟਰ ਖਰੀਦਿਆ ਸੀ ਅਤੇ ਬੀਤੇ ਦਿਨ ਉਹ ਖੇਤ ’ਚ ਕਣਕ ਵੱਢਣ ਲਈ ਟਰੈਕਟਰ ਨੂੰ ਖੇਤ ਲੈ ਕੇ ਗਿਆ ਸੀ। ਟਰੈਕਟਰ ਨੂੰ ਅਚਾਨਕ ਅੱਗ ਲੱਗਣ ਨਾਲ 80 ਫ਼ੀਸਦੀ ਟਰੈਕਟਰ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ- ਅਕਾਲੀ ਵਰਕਰ ਨੂੰ ਹੱਥਕੜੀ ਲਗਾਉਣ ਵਾਲੇ ਥਾਣੇਦਾਰ ਨੂੰ ਲੱਗਾ ਇਕ ਲੱਖ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ
ਪਿੰਡ ਵਾਸੀਆਂ ਦੇ ਮੌਕੇ ’ਤੇ ਪਹੁੰਚਣ ਕਾਰਨ ਅੱਗ ’ਤੇ ਕਾਬੂ ਪਾ ਲਿਆ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੀਤ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਰੋੜੀਕਪੂਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਅੱਗੇ ਆ ਰਿਹੇ ਬਿਜਾਈ ਦੇ ਸੀਜ਼ਨ ’ਚ ਕਿਸਾਨ ਨੂੰ ਕੋਈ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ- ਪੂਰੇ ਪੰਜਾਬ 'ਚ ਬਠਿੰਡਾ ਜ਼ਿਲ੍ਹੇ ਦੇ ਚਰਚੇ, ਇਸ ਸਕੀਮ 'ਚ ਹਾਸਲ ਕੀਤਾ ਪਹਿਲਾ ਸਥਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।