ਪੰਜਾਬ ਤੋਂ ਹਿਮਾਚਲ ਘੁੰਮਣ ਗਿਆਂ ਨਾਲ ਵਾਪਰਿਆ ਭਾਣਾ, ਨੌਜਵਾਨ ਮੁੰਡੇ-ਕੁੜੀ ਦੀ ਦਰਦਨਾਕ ਮੌਤ

Tuesday, Aug 08, 2023 - 09:56 AM (IST)

ਪੰਜਾਬ ਤੋਂ ਹਿਮਾਚਲ ਘੁੰਮਣ ਗਿਆਂ ਨਾਲ ਵਾਪਰਿਆ ਭਾਣਾ, ਨੌਜਵਾਨ ਮੁੰਡੇ-ਕੁੜੀ ਦੀ ਦਰਦਨਾਕ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਐਤਵਾਰ ਨੂੰ ਹਿਮਾਚਲ ਦੇ ਚੰਬਾ ’ਚ ਡੂੰਘੀ ਖੱਡ ’ਚ ਕਾਰ ਡਿੱਗਣ ਨਾਲ ਮੁਕਤਸਰ ਦੇ ਮੌੜ ਰੋਡ ਨਿਵਾਸੀ ਨੌਜਵਾਨ ਗੁਰਵਿੰਦਰ ਸਿੰਘ (27) ਅਤੇ ਇਕ ਮੁਟਿਆਰ ਕੁੜੀ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਮੁੰਡੇ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਹਿਮਾਚਲ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ :  ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਗੁਰਵਿੰਦਰ ਸਿੰਘ ਕਾਰ ’ਤੇ ਹਿਮਾਚਲ ਘੁੰਮਣ ਲਈ ਗਿਆ ਸੀ ਅਤੇ ਉਸ ਦੀ ਕਾਰ ਚੰਬਾ ਦੇ ਨੇੜੇ ਇਕ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ। ਗੁਰਵਿੰਦਰ ਸਿੰਘ ਸਭ ਤੋਂ ਛੋਟਾ ਪੁੱਤ ਸੀ, ਜੋ ਕੁਆਰਾ ਸੀ। ਘਟਨਾ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਗੁਰਵਿੰਦਰ ਸਿੰਘ ਦੇ ਨਾਲ ਕੁੜੀ ਕੌਣ ਸੀ, ਇਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਕੁੜੀ ਦੇ ਨਾਲ ਹੋਣ ਕਾਰਨ ਮਾਮਲਾ ਅਫੇਅਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

Harnek Seechewal

Content Editor

Related News