ਫਰੀਦਕੋਟ ''ਚ ਅਕਾਲੀ ਆਗੂ ਨੇ ਸਰਕਾਰੀ ਜਗ੍ਹਾ ''ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼
Monday, Jan 02, 2023 - 12:29 PM (IST)
ਫਰੀਦਕੋਟ (ਜਗਦੀਸ਼) : ਇੱਥੋ ਦੇ ਜ਼ਿਲ੍ਹਾ ਕਚਹਿਰੀ ਦੇ ਨਜ਼ਦੀਕ ਕੀਮਤੀ ਜਗ੍ਹਾ ’ਤੇ ਛੁੱਟੀ ਵਾਲੇ ਦਿਨ ਫਰੀਦਕੋਟ ਦੇ ਇਕ ਅਕਾਲੀ ਆਗੂ ਨੇ ਨਾਜਾਇਜ਼ ਤੌਰ ’ਤੇ ਕਬਜ਼ਾ ਕਰਕੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਇਹ ਜਗ੍ਹਾ ਪਹਿਲਾ ਹੀ ਸਰਕਾਰੀ ਰਿਕਾਰਡ ਵਿੱਚ ਪੰਜਾਬ ਸਰਕਾਰ ਦੀ ਮਾਲਕੀ ਹੈ । ਇਸ ਜਗ੍ਹਾ ’ਤੇ ਪਹਿਲਾਂ ਹੀ ਨਾਜਾਇਜ਼ ਕਬਜ਼ੇ ਕਰਕੇ ਦੁਕਾਨਾਂ ਪਾਈਆਂ ਹੋਈਆਂ ਹਨ। ਇਸ ਜਗ੍ਹਾ ’ਤੇ ਪਹਿਲਾ ਵੀ ਇਕ ਵਾਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਗਰ ਕੌਂਸਲ ਦੇ ਧਿਆਨ ਵਿਚ ਆਉਣ ਕਰਕੇ ਇਸ ਜਗ੍ਹਾ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਸੀ।
ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਜਗ੍ਹਾ ਦੀ ਮਾਲਕੀ ਪੰਜਾਬ ਸਰਕਾਰ ਦੀ ਹੋਣ ਦੇ ਕਾਰਨ ਇਸ ’ਤੇ ਨਾਜਾਇਜ਼ ਕਬਜ਼ਾ ਹੋਣ ’ਤੇ ਰੋਕ ਦਿੱਤਾ ਹੈ। ਵਰਨਣਯੋਗ ਹੈ ਕਿ ਇਸ ਕਬਜ਼ੇ ਬਾਰੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਨਜ਼ਦੀਕ ਹੋਣ ਕਾਰਨ ਇਸ ਬਾਰੇ ਪਤਾ ਸੀ ਪਰ ਡਿਪਟੀ ਕਮਿਸ਼ਨਰ ਦਫ਼ਤਰ ਨੇ ਨਾਜਾਇਜ਼ ਕਬਜ਼ਾ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸ਼ਹਿਰ ਵਿਚ ਜਨਤਕ ਥਾਵਾਂ ਉੱਪਰ ਰਸੂਖ ਵਾਲੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਨਗਰ ਕੌਂਸਲ ਨੂੰ ਹਦਾਇਤ ਕੀਤੀ ਗਈ ਹੈ ਕਿ ਜਨਤਕ ਥਾਵਾਂ ਅਤੇ ਰਸਤਿਆ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਬਿਨਾਂ ਦੇਰੀ ਹਟਾਇਆ ਜਾਵੇਗਾ।
ਇਹ ਵੀ ਪੜ੍ਹੋ- ਪੈਸਿਆਂ ਲਈ ਖ਼ੁਦ ਦੇ ਅਗਵਾ ਹੋਣ ਦੀ ਰਚੀ ਸਾਜ਼ਿਸ਼, ਮਲੇਸ਼ੀਆ ਭੱਜਦਿਆਂ ਏਅਰਪੋਰਟ ’ਤੇ ਇੰਝ ਖੁੱਲ੍ਹੀ ਸਾਰੀ ਪੋਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
