ਫਰੀਦਕੋਟ ਜੇਲ੍ਹ ''ਚੋਂ ਮੁੜ ਬਰਾਮਦ ਹੋਏ 7 ਮੋਬਾਇਲ

Tuesday, Aug 16, 2022 - 05:17 PM (IST)

ਫਰੀਦਕੋਟ ਜੇਲ੍ਹ ''ਚੋਂ ਮੁੜ ਬਰਾਮਦ ਹੋਏ 7 ਮੋਬਾਇਲ

ਫਰੀਦਕੋਟ (ਰਾਜਨ) : ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਮੋਬਾਇਲ ਮਿਲਣ ਦਾ ਮਾਮਲਾ ਅਕਸਰ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਅੱਜ ਵੀ ਸਥਾਨਕ ਮਾਡਰਨ ਜੇਲ੍ਹ ਵਿੱਚੋਂ 7 ਮੋਬਾਇਲ ਬਰਾਮਦ ਹੋਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਸਬੰਧਤਾ ਖ਼ਿਲਾਫ਼ ਮੁਕੱਦਮੇਂ ਦਰਜ ਕਰ ਲਏ ਗਏ ਹਨ।

ਇਹ ਵੀ ਪੜ੍ਹੋ- ਦੇਸੀ ਪਿਸਤੌਲ, 3 ਜਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਵੱਖ-ਵੱਖ ਥਾਵਾਂ ਤੋਂ 2 ਗ੍ਰਿਫ਼ਤਾਰ

ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਜੇਲ੍ਹ ਦੇ ਸੁਰੱਖਿਆ ਕਰਮਚਾਰੀਆ ਸਣੇ ਬਲਾਕ-ਈ ਦੀ ਬੈਰਕ-5 ਅਤੇ 6 ਦੀ ਚੈਕਿੰਗ ਕੀਤੀ ਤਾਂ ਹਵਾਲਾਤੀ ਗੁਰਪਿੰਦਰ ਸਿੰਘ, ਹਵਾਲਾਤੀ ਰਾਜਵਿੰਦਰ ਸਿੰਘ, ਹਵਾਲਾਤੀ ਰਾਹੁਲ ਉਰਫ਼ ਆਕਾਸ਼ ਅਤੇ ਹਵਾਲਾਤੀ ਹਰਦੇਵ ਸਿੰਘ ਕੋਲੋਂ 4 ਕੀਪੈਡ ਅਤੇ ਟੱਚ ਸਕਰੀਨ ਵਾਲੇ ਮੋਬਾਇਲ ਸਮੇਤ ਸਿੰਮ ਬਰਾਮਦ ਹੋਏ। ਇਸੇ ਤਰ੍ਹਾਂ ਜੇਲ ਦੇ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਅਤੇ ਭਿਵਮਤੇਜ ਸਿੰਗਲਾ ਨੇ ਦੱਸਿਆ ਕਿ ਜਦੋਂ ਉਹਨਾਂ ਸੁਰੱਖਿਆ ਕਰਮਚਾਰੀਆਂ ਸਣੇ ਜੇਲ ਦੇ ਬਲਾਕ-ਏ ਦੀ ਬੈਰਕ-6 ਦੀ ਚੈਕਿੰਗ ਕੀਤੀ ਤਾਂ ਇਸਦੇ ਬਾਥਰੂਮ ਵਿੱਚੋਂ 2 ਟੱਚ ਸਕਰੀਨ ਵਾਲੇ ਮੋਬਇਲ ਸਮੇਤ ਸਿੰਮ ਅਤੇ ਬਲਾਕ-ਸੀ ਦੀ ਬੈਰਕ-1 ਅਤੇ 2 ਦੀ ਚੈਕਿੰਗ ਸਮੇਂ 1 ਕੀਪੈਡ ਮੋਬਾਇਲ ਸਮੇਤ ਸਿੰਮ ਲਾਵਾਰਿਸ ਹਾਲਤ ਵਿੱਚ ਮਿਲਿਆ।

ਨੋਟ- ਇਸ ਖ਼ਬਰ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News