ਜ਼ੀ ਸਟੂਡੀਓਜ਼ ਨੇ ਰਚਿਆ ਇਤਿਹਾਸ, ਪੀ. ਟੀ. ਸੀ. ਪੰਜਾਬੀ ਫ਼ਿਲਮ ਐਵਾਰਡਜ਼ ’ਚ ਹਾਸਲ ਕੀਤੀਆਂ 36 ਨਾਮਜ਼ਦਗੀਆਂ

Thursday, Nov 17, 2022 - 01:58 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੋਹਰੀ ਪ੍ਰੋਡਕਸ਼ਨ ਹਾਊਸ ਹੋਣ ਦੇ ਨਾਤੇ 2022 ਦੀਆਂ ਕੁਝ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਦਾ ਨਿਰਮਾਣ ਤੇ ਵੰਡ ਕਰ ਰਿਹਾ ਹੈ। ਜ਼ੀ ਸਟੂਡੀਓਜ਼ ਮਾਧਿਅਮ ਦੀ ਪ੍ਰਵਾਹ ਕੀਤੇ ਬਿਨਾਂ ਸਭ ਤੋਂ ਵਧੀਆ ਮਨੋਰੰਜਨ ਪ੍ਰਦਾਨ ਕਰਨ ’ਚ ਲਗਾਤਾਰ ਇਕ ਲੀਕ ਤੋਂ ਹੱਟ ਕੇ ਕੰਮ ਕਰਨ ਵਾਲਿਆਂ ਵਜੋਂ ਉੱਭਰਿਆ ਹੈ।

ਪੀ. ਟੀ. ਸੀ. ਨੇ ਪੀ. ਟੀ. ਸੀ. ਪੰਜਾਬੀ ਫ਼ਿਲਮ ਐਵਾਰਡਜ਼ 2022 ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ ’ਚ ਜ਼ੀ ਸਟੂਡੀਓਜ਼ ਨੇ ਆਪਣੀਆਂ ਤਿੰਨ ਮੇਗਾ ਬਲਾਕਬਸਟਰ ਫ਼ਿਲਮਾਂ ‘ਕਿਸਮਤ 2’, ‘ਫੁੱਫੜ ਜੀ’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਲਈ 36 ਨਾਮਜ਼ਦਗੀਆਂ ਹਾਸਲ ਕੀਤੀਆਂ ਹਨ।

PunjabKesari

ਨਾਮਜ਼ਦਗੀਆਂ ਇਸ ਤਰ੍ਹਾਂ ਹਨ–

ਫੁੱਫੜ ਜੀ
ਸਰਵੋਤਮ ਪੁਸ਼ਾਕ– ਮਨਮੀਤ ਬਿੰਦਰਾ, ਸਰਵੋਤਮ ਡਾਇਲਾਗ– ਰਾਜੂ ਵਰਮਾ, ਸਰਵੋਤਮ ਸਕ੍ਰੀਨਪਲੇ– ਰਾਜੂ ਵਰਮਾ, ਸਰਵੋਤਮ ਕਹਾਣੀ– ਰਾਜੂ ਵਰਮਾ, ਸਰਵੋਤਮ ਕਲਾ ਨਿਰਦੇਸ਼ਕ– ਵਿਜੇ ਗਿਰੀ, ਸਰਵੋਤਮ ਕੋਰੀਓਗ੍ਰਾਫਰ– ਅਰਵਿੰਦ ਠਾਕੁਰ, ਸਰਵੋਤਮ ਬਾਲ ਅਦਾਕਾਰ– ਅਨਮੋਲ ਵਰਮਾ, ਹਾਸਰਸ ਭੂਮਿਕਾ ’ਚ ਸਰਵੋਤਮ ਪ੍ਰਦਰਸ਼ਨ– ਜੱਗੀ ਧੂਰੀ, ਸਾਲ ਦੀ ਸਰਵੋਤਮ ਕਾਮੇਡੀ ਫ਼ਿਲਮ– ਫੁੱਫੜ ਜੀ, ਸਰਵੋਤਮ ਸੰਗੀਤ ਨਿਰਦੇਸ਼ਕ– ਦਾਊਦ, ਸਰਵੋਤਮ ਨਿਰਦੇਸ਼ਕ– ਪੰਕਜ ਬੱਤਰਾ, ਸਰਵੋਤਮ ਅਦਾਕਾਰ– ਬਿੰਨੂ ਢਿੱਲੋਂ, ਸਰਵੋਤਮ ਫ਼ਿਲਮ– ਫੁੱਫੜ ਜੀ।

ਕਿਸਮਤ 2
ਸਰਵੋਤਮ ਬੈਕਗਰਾਊਂਡ ਸਕੋਰ– ਸੰਦੀਪ ਸਕਸੈਨਾ, ਸਰਵੋਤਮ ਸਕ੍ਰੀਨਪਲੇ– ਜਗਦੀਪ ਸਿੱਧੂ, ਸਰਵੋਤਮ ਕਹਾਣੀ– ਜਗਦੀਪ ਸਿੱਧੂ, ਸਰਵੋਤਮ ਸਿਨੇਮਾਟੋਗ੍ਰਾਫੀ– ਨਵਨੀਤ ਮਿਸਰ, ਸਰਵੋਤਮ ਗੀਤਕਾਰ– ਜਾਨੀ, ਸਰਵੋਤਮ ਪਲੇਅਬੈਕ ਗਾਇਕਾ– ਜੋਤੀ ਨੂਰਾਂ, ਸਰਵੋਤਮ ਪਲੇਅਬੈਕ ਗਾਇਕ– ਬੀ ਪਰਾਕ, ਸਰਵੋਤਮ ਸੰਗੀਤ ਨਿਰਦੇਸ਼ਕ–  ਬੀ ਪਰਾਕ, ਸਾਲ ਦਾ ਸਰਵੋਤਮ ਗੀਤ– ਪਾਗਲਾ, ਪੀ. ਟੀ. ਸੀ. ਪ੍ਰੋਮਿਸਿੰਗ ਸਟਾਰ ਆਫ ਦਿ ਈਅਰ– ਤਾਨੀਆ, ਪੀ. ਟੀ. ਸੀ. ਦੀ ਪ੍ਰਸਿੱਧ ਜੋੜੀ– ਐਮੀ ਵਿਰਕ ਤੇ ਸਰਗੁਣ ਮਹਿਤਾ, ਸਰਵੋਤਮ ਨਿਰਦੇਸ਼ਕ– ਜਗਦੀਪ ਸਿੱਧੂ, ਸਰਵੋਤਮ ਅਦਾਕਾਰਾ– ਸਰਗੁਣ ਮਹਿਤਾ, ਸਰਵੋਤਮ ਅਦਾਕਾਰ– ਐਮੀ ਵਿਰਕ, ਸਰਵੋਤਮ ਫ਼ਿਲਮ– ਕਿਸਮਤ 2।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ
ਸਰਵੋਤਮ ਪੁਸ਼ਾਕ– ਨਿਤਾਸ਼ਾ ਭਟੇਜਾ, ਪ੍ਰਿਯਾਨਾ ਥਾਪਰ, ਸਰਵੋਤਮ ਕਲਾ ਨਿਰਦੇਸ਼ਕ– ਕਾਜ਼ੀ ਰਫੀਕ ਅਲੀ ਤੇ ਰੀਤਿਕਾ ਤੰਵਰ, ਸਰਵੋਤਮ ਪਲੇਅਬੈਕ ਗਾਇਕ– ਜਿੰਨਾ, ਗੁਰਨਾਮ ਭੁੱਲਰ, ਸਰਵੋਤਮ ਸਹਾਇਕ ਅਦਾਕਾਰਾ– ਜਤਿੰਦਰ ਕੌਰ, ਪੀ. ਟੀ. ਸੀ. ਦੀ ਪ੍ਰਸਿੱਧ ਜੋੜੀ– ਗੁਰਨਾਮ ਭੁੱਲਰ ਤੇ ਸੋਨਮ ਬਾਜਵਾ, ਸਰਵੋਤਮ ਅਦਾਕਾਰਾ– ਸੋਨਮ ਬਾਜਵਾ, ਸਰਵੋਤਮ ਅਦਾਕਾਰ– ਗੁਰਨਾਮ ਭੁੱਲਰ ਤੇ ਸਰਵੋਤਮ ਕੋਰੀਓਗ੍ਰਾਫਰ– ਅਰਵਿੰਦ ਠਾਕੁਰ।

ਪੁਰਸਕਾਰ ਸਮਾਰੋਹ 3 ਦਸੰਬਰ ਨੂੰ ਵਰਚੂਅਲੀ ਆਯੋਜਿਤ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News