ਜ਼ੀ ਪੰਜਾਬੀ ਨੇ ਕੀਤਾ ਅਨੋਖੇ ਪਰਿਵਾਰਕ ਸ਼ੋਅ ‘ਛੋਟੀ ਜਠਾਣੀ’ ਦਾ ਐਲਾਨ

Tuesday, May 04, 2021 - 04:36 PM (IST)

ਜ਼ੀ ਪੰਜਾਬੀ ਨੇ ਕੀਤਾ ਅਨੋਖੇ ਪਰਿਵਾਰਕ ਸ਼ੋਅ ‘ਛੋਟੀ ਜਠਾਣੀ’ ਦਾ ਐਲਾਨ

ਚੰਡੀਗੜ੍ਹ (ਬਿਊਰੋ)– ਹਰ ਲੰਘੇ ਮਹੀਨੇ ਜ਼ੀ ਪੰਜਾਬੀ ਵੱਖ-ਵੱਖ ਤਰ੍ਹਾਂ ਦੇ ਫਿਕਸ਼ਨ ਤੇ ਨਾਨ-ਫਿਕਸ਼ਨ ਸ਼ੋਅਜ਼ ਨਾਲ ਪੰਜਾਬੀਆਂ ਦਾ ਮਨੋਰੰਜਨ ਕਰਨ ਤੋਂ ਬਾਅਦ ਆਪਣੇ ਨਵੇਂ ਸ਼ੋਅ ‘ਛੋਟੀ ਜਠਾਣੀ’ ਨਾਲ ਵਾਪਸੀ ਲਈ ਬਿਲਕੁਲ ਤਿਆਰ ਹੈ।

ਜਿੰਨਾ ਵਿਲੱਖਣ ਇਸ ਦਾ ਨਾਂ ਹੈ, ਇਹ ਮਨ ’ਚ ਸਪੱਸ਼ਟ ਪ੍ਰਸ਼ਨ ਉਠਾਉਂਦਾ ਹੈ ਕਿ ਜਠਾਣੀ ਛੋਟੀ ਕਿਵੇਂ ਹੋ ਸਕਦੀ ਹੈ? ਜਾਂ ਕੀ ਦਰਾਨੀ ਵੱਡੀ ਹੈ? ਜਾਂ ਕੁਝ ਹੋਰ? ਇਸ ਸ਼ੋਅ ਦੇ ਨਾਲ ਜ਼ੀ ਪੰਜਾਬੀ ਦਾਰਾਨੀ-ਜਠਾਣੀ ਦੇ ਰਿਸ਼ਤੇ ਦੀ ਇਕ ਅਨੋਖੀ ਕਹਾਣੀ ਲੈ ਕੇ ਆਇਆ ਹੈ, ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਇਹ ਅਜਿਹੀ ਕਹਾਣੀ ਹੈ, ਜੋ ਪਰਿਵਾਰ ਦੇ ਹਰੇਕ ਮੈਂਬਰ ਦਾ ਮਨੋਰੰਜਨ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ਅਕਾਊਂਟ ਬੈਨ ਹੋਣ ਤੋਂ ਬਾਅਦ ਕੰਗਨਾ ਰਣੌਤ ਦਾ ਸਾਹਮਣੇ ਆਇਆ ਪਹਿਲਾ ਬਿਆਨ

‘ਛੋਟੀ ਜਠਾਣੀ’ ਦਾ ਪ੍ਰੀਮੀਅਰ 31 ਮਈ, 2021 ਨੂੰ ਹੋਵੇਗਾ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ ਪ੍ਰਸਾਰਿਤ ਹੋਵੇਗਾ।

ਸ਼ੋਅ ’ਚ ਜ਼ੀ ਪਰਿਵਾਰ ਦੇ ਕੁਝ ਚਿਹਰੇ ਦਿਖਾਈ ਦੇਣਗੇ, ਜਿਨ੍ਹਾਂ ’ਚ ਗੁਰਜੀਤ ਸਿੰਘ ਚੰਨੀ ਤੇ ਮਨਦੀਪ ਕੌਰ ਵੀ ਸ਼ਾਮਲ ਹਨ। ਸੀਰਤ ਕਪੂਰ ਇਸ ਸ਼ੋਅ ਨਾਲ ਜ਼ੀ ਪਰਿਵਾਰ ਦਾ ਨਵਾਂ ਚਿਹਰਾ ਬਣਨ ਜਾ ਰਹੀ ਹੈ। ਰੋਮਾਂਟਿਕ ਕਹਾਣੀਆਂ ਤੋਂ ਲੈ ਕੇ ਪਰਿਵਾਰਕ ਨਾਟਕ ਤੱਕ ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਬਿਹਤਰੀਨ ਕੰਟੈਂਟ ਲੈ ਕੇ ਆਉਂਦਾ ਰਿਹਾ ਹੈ। ਹੁਣ ‘ਛੋਟੀ ਜਠਾਣੀ’ ਸਾਡੇ ਸਮਾਜ ਦੇ ਇਸ ਵਿਲੱਖਣ ਪੱਖ ਨੂੰ ਦਰਸ਼ਕਾਂ ਸਾਹਮਣੇ ਲੈ ਕੇ ਆਉਣ ਦੀ ਇਕ ਕੋਸ਼ਿਸ਼ ਹੈ।

ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ’ਚ ਕਦੇ ਕੋਈ ਕਸਰ ਬਾਕੀ ਨਹੀਂ ਛੱਡਦਾ। ‘ਛੋਟੀ ਜਠਾਣੀ’ ਨਾਲ ਜ਼ੀ ਪੰਜਾਬੀ ਇਕ ਵਾਰ ਫਿਰ ਮਨੋਰੰਜਨ ਦੀ ਜਗ੍ਹਾ ਨੂੰ ਮੁੜ ਪ੍ਰਭਾਸ਼ਿਤ ਕਰਨ ਲਈ ਤਿਆਰ ਹੈ।

ਨੋਟ– ਇਸ ਸ਼ੋਅ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News