"ਅੰਗਦ" ਦੇ ਕਿਰਦਾਰ ਵਿੱਚ ਨਜ਼ਰ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਨਵਦੀਪ ਸਿੰਘ ਬਾਜਵਾ

Thursday, Nov 21, 2024 - 04:54 PM (IST)

"ਅੰਗਦ" ਦੇ ਕਿਰਦਾਰ ਵਿੱਚ ਨਜ਼ਰ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਨਵਦੀਪ ਸਿੰਘ ਬਾਜਵਾ

ਜਲੰਧਰ- ਜ਼ੀ ਪੰਜਾਬੀ ਉੱਤੇ ਪੇਸ਼ ਹੋਣ ਵਾਲੇ ਆਗਾਮੀ ਸ਼ੋਅ 'ਨਵਾਂ ਮੋੜ' ਦੇ ਪਹਿਲੇ ਪਰੋਮੋ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾਂ ਬਣਾ ਲਈ ਹੈ ਅਤੇ ਜ਼ੀ ਪੰਜਾਬੀ ਆਪਣੀ ਮਨਮੋਹਕ ਤੇ ਦਿਲ ਨੂੰ ਛੁਹ ਲੈਣ ਵਾਲੀਆਂ ਕਹਾਣੀਆਂ ਦੇ ਨਾਲ ਦਰਸ਼ਕਾਂ ਨੂੰ ਖਾਸ ਪੇਸ਼ਕਸ਼ ਪ੍ਰਸਤੁਤ ਕਰਨ ਵਿੱਚ ਸਭ ਤੋਂ ਅੱਗੇ ਹੈ। ਇਸਦੇ ਨਾਲ ਹੀ ਜ਼ੀ ਪੰਜਾਬੀ ਇੱਕ ਨਵਾਂ ਸ਼ੋਅ "ਨਵਾਂ ਮੋੜ" ਦੇ ਨਾਲ ਦਰਸ਼ਕਾਂ ਨੂੰ ਇੱਕ ਹੋਰ ਪਰਿਵਾਰਿਕ ਡਰਾਮਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਕਿ 2 ਦਸੰਬਰ ਨੂੰ ਹਰ ਸੋਮ ਤੋਂ ਸ਼ਨੀਵਾਰ ਨੂੰ ਸ਼ਾਮ 7:00 ਵਜੇ ਪ੍ਰਸਾਰਿਤ ਹੋਵੇਗਾ।

ਇਹ ਵੀ ਪੜ੍ਹੋ- ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇਣਗੇ ਕੋਹਲੀ! ਖੁੱਲ੍ਹ ਗਿਆ ਰਾਜ

ਸ਼ੋਅ ਵਿੱਚ ਅੰਗਦ ਦਾ ਕਿਰਦਾਰ ਨਿਭਾਉਣ ਵਾਲੇ ਨਵਦੀਪ ਸਿੰਘ ਬਾਜਵਾ ਆਪਣੇ ਕਿਰਦਾਰ ਵਿੱਚ ਇੱਕ ਨਵੀ ਜਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਹਨਾਂ ਨੇ ਪਹਿਲਾ ਵੀ ਜ਼ੀ ਪੰਜਾਬੀ ਦੇ ਪੁਰਾਣੇ ਸ਼ੋਅ "ਧੀਆਂ ਮੇਰੀਆਂ" ਵਿੱਚ ਕਿਰਦਾਰ ਨਿਭਾਇਆ ਹੈ ਤੇ ਪਹਿਲਾ ਵੀ ਕਈ ਪੰਜਾਬੀ ਹਿੱਟ ਫ਼ਿਲਮਾਂ ਦਾ ਹਿੱਸਾ ਰਹੇ ਹਨ ਜਿਵੇ ਕਿ "ਨਿੱਕਾ ਜੈਲਦਾਰ", "ਪੁਆੜਾ", "ਕੁੜੀ ਹਰਿਆਣੇ ਵੱਲ ਦੀ" ਤੇ "ਜੋੜੀ" ਆਦਿ, ਪਰ ਇੱਕ ਲੀਡ ਅਦਾਕਾਰ ਵਜੋਂ ਉਹ ਪਹਿਲੀ ਵਾਰ ਟੈਲੀਵਿਜ਼ਨ ਸਕਰੀਨ ਉੱਤੇ ਦੇਖਣ ਨੂੰ ਮਿਲਣਗੇ।
ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ, ਨਵਦੀਪ ਸਿੰਘ ਬਾਜਵਾ ਨੇ ਸਾਂਝਾ ਕੀਤਾ, “ਨਵਾਂ ਮੋੜ 'ਤੇ ਕੰਮ ਕਰਨਾ ਮੇਰੇ ਲਈ ਇੱਕ ਤਬਦੀਲੀ ਵਾਲਾ ਅਨੁਭਵ ਰਿਹਾ ਹੈ। ਅੰਗਦ ਇੱਕ ਡੂੰਘੀ ਪਰਤ ਵਾਲਾ ਪਾਤਰ ਹੈ, ਅਤੇ ਉਸਨੂੰ ਪੇਸ਼ ਕਰਨਾ ਚੁਣੌਤੀਪੂਰਨ ਅਤੇ ਫਲਦਾਇਕ ਰਿਹਾ ਹੈ। ਮੈਂ ਜ਼ੀ ਪੰਜਾਬੀ ਦਾ ਧੰਨਵਾਦੀ ਹਾਂ ਕਿ ਮੈਨੂੰ ਇਹ ਪਲੇਟਫਾਰਮ ਦਿੱਤਾ ਅਤੇ ਇੰਨੀ ਮਹੱਤਵਪੂਰਨ ਭੂਮਿਕਾ ਲਈ ਮੇਰੇ 'ਤੇ ਭਰੋਸਾ ਕੀਤਾ। ਮੈਨੂੰ ਉਮੀਦ ਹੈ ਕਿ ਦਰਸ਼ਕ ਅੰਗਦ ਦੇ ਸਫ਼ਰ ਨੂੰ ਓਨੀ ਹੀ ਡੂੰਘਾਈ ਨਾਲ ਜੋੜਨਗੇ ਜਿੰਨਾ ਮੇਰੇ ਕੋਲ ਹੈ।''ਜ਼ੀ ਪੰਜਾਬੀ ਪ੍ਰਤਿਭਾ ਨੂੰ ਨਿਖਾਰਨ ਅਤੇ ਕਲਾਕਾਰਾਂ ਨੂੰ ਦਰਸ਼ਕਾਂ ਦੇ ਨਾਲ ਰੂਬਰੂ ਕਰਵਾਉਣ ਦੇ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਜ਼ੀ ਪੰਜਾਬੀ 'ਤੇ 2 ਦਸੰਬਰ ਨੂੰ ਸ਼ਾਮ 7 ਵਜੇ ਸ਼ੁਰੂ ਹੋਣ ਵਾਲੇ ਨਵਾਂ ਮੋੜ 'ਤੇ ਟਿਊਨ ਇਨ ਕਰੋ, ਅਤੇ ਪਰਿਵਰਤਨ ਅਤੇ ਨਵੀਂ ਸ਼ੁਰੂਆਤ ਦੇ ਇਸ ਪ੍ਰਭਾਵਸ਼ਾਲੀ ਸਫ਼ਰ ਵਿੱਚ ਸ਼ਾਮਲ ਹੋਵੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News