ਖ਼ੁਦ ਨੂੰ ਫਿੱਟ ਰੱਖਣ ਲਈ ਇੰਝ ਸਖ਼ਤ ਮਿਹਨਤ ਕਰਦੀ ਹੈ ਜ਼ਰੀਨ ਖ਼ਾਨ, ਵੀਡੀਓ ਆਈ ਸਾਹਮਣੇ

Sunday, Jun 13, 2021 - 04:01 PM (IST)

ਖ਼ੁਦ ਨੂੰ ਫਿੱਟ ਰੱਖਣ ਲਈ ਇੰਝ ਸਖ਼ਤ ਮਿਹਨਤ ਕਰਦੀ ਹੈ ਜ਼ਰੀਨ ਖ਼ਾਨ, ਵੀਡੀਓ ਆਈ ਸਾਹਮਣੇ

ਮੁੰਬਈ (ਬਿਊਰੋ)– ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਜ਼ਰੀਨ ਖ਼ਾਨ ਫਿਟਨੈੱਸ ਦੇ ਨਾਲ-ਨਾਲ ਆਪਣੇ ਕੰਮ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਜਿਮ ’ਚ ਚੰਗੀ ਸਿਹਤ ਲਈ ਕਾਫੀ ਮਿਹਨਤ ਕਰ ਰਹੀ ਹੈ। ਜ਼ਰੀਨ ਖ਼ਾਨ ਦੇ ਵਰਕਆਊਟ ਦੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜ਼ਰੀਨ ਖ਼ਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਸਖ਼ਤ ਕਸਰਤ ਨੂੰ ਉਹ ਆਸਾਨੀ ਨਾਲ ਕਰ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘ਵੀਕੈਂਡ ਡਨ ਰਾਈਟ।’ ਜ਼ਰੀਨ ਖ਼ਾਨ ਦੀ ਇਸ ਵੀਡੀਓ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰੇ ਵੀ ਉਸ ਦੀ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)

ਜ਼ਰੀਨ ਖ਼ਾਨ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪ੍ਰਿੰਸ ਨਰੂਲਾ ਨਾਲ ਇਕ ਮਿਊਜ਼ਿਕ ਵੀਡੀਓ ’ਚ ਨਜ਼ਰ ਆਵੇਗੀ। ਜ਼ਰੀਨ ਖ਼ਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਵੀਰ’ (2010) ਨਾਲ ਬਾਲੀਵੁੱਡ ਦੀ ਦੁਨੀਆ ’ਚ ਦਾਖ਼ਲ ਹੋਈ ਸੀ। ਇਸ ਤੋਂ ਇਲਾਵਾ ਜ਼ਰੀਨ ਖ਼ਾਨ ਹਾਰਰ ਫ਼ਿਲਮ ‘1921’ ’ਚ ਵੀ ਨਜ਼ਰ ਆਈ ਸੀ ਪਰ ਇਹ ਫ਼ਿਲਮ ਬਾਕਸ ਆਫਿਸ ’ਤੇ ਸਫਲਤਾ ਦਾ ਝੰਡਾ ਬੁਲੰਦ ਨਹੀਂ ਕਰ ਸਕੀ।

ਇੰਨਾ ਹੀ ਨਹੀਂ ਉਸ ਦੀ ‘ਅਕਸਰ 2’, ਜੋ ਕਿ 2017 ’ਚ ਆਈ ਸੀ, ਊਸ ਨੂੰ ਵੀ ਬਾਕਸ ਆਫਿਸ ’ਤੇ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ। ਬਾਲੀਵੁੱਡ ਤੋਂ ਇਲਾਵਾ ਉਹ ਤੇਲਗੂ ਤੇ ਪੰਜਾਬੀ ਸਿਨੇਮਾ ’ਚ ਵੀ ਹੱਥ ਅਜ਼ਮਾਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News