ਸੋਨਾਕਸ਼ੀ ਸਿਨਹਾ ਨਾਲ ਵਿਦੇਸ਼ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੇ ਸਨ ਜ਼ਹੀਰ ਇਕਬਾਲ, ਕੀਤਾ ਖੁਲਾਸਾ

Tuesday, Jul 23, 2024 - 04:44 PM (IST)

ਸੋਨਾਕਸ਼ੀ ਸਿਨਹਾ ਨਾਲ ਵਿਦੇਸ਼ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੇ ਸਨ ਜ਼ਹੀਰ ਇਕਬਾਲ, ਕੀਤਾ ਖੁਲਾਸਾ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਮੁੰਬਈ 'ਚ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕੀਤਾ ਹੈ। 7 ਸਾਲ ਤੱਕ ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਤੋਂ ਬਾਅਦ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਹੁਣ ਖੁੱਲ੍ਹ ਕੇ ਗੱਲ ਕਰ ਰਹੇ ਹਨ। ਹਾਲ ਹੀ 'ਚ ਜ਼ਹੀਰ ਇਕਬਾਲ ਨੇ ਇਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਵਿਦੇਸ਼ ਭੱਜ ਕੇ ਸੋਨਾਕਸ਼ੀ ਸਿਨਹਾ ਨਾਲ ਵਿਆਹ ਕਰਨ ਦੀ ਆਪਣੀ ਯੋਜਨਾ ਬਾਰੇ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ

ਜ਼ਹੀਰ ਇੰਟਰਵਿਊ 'ਚ ਦੱਸਿਆ ਕਿ ਉਹ ਹਮੇਸ਼ਾ ਤੋਂ ਸ਼ਾਨਦਾਰ ਵਿਆਹ ਦੀ ਬਜਾਏ ਛੋਟਾ ਵਿਆਹ ਕਰਨਾ ਚਾਹੁੰਦੇ ਹਨ। ਇਸ 'ਤੇ ਜ਼ਹੀਰ ਇਕਬਾਲ ਨੇ ਕਿਹਾ- ਮੈਂ ਸੋਨਾਕਸ਼ੀ ਨਾਲ ਭੱਜਣਾ ਚਾਹੁੰਦਾ ਸੀ। ਉਹ ਦੇਸ਼ ਛੱਡ ਕੇ ਕਿਤੇ ਵੀ ਚਲਾ ਜਾਂਦਾ, ਵਿਆਹ ਕਰਵਾ ਕੇ ਵਾਪਸ ਆ ਜਾਂਦਾ ਪਰ ਫਿਰ ਇਹ ਸਾਹਮਣੇ ਆਇਆ ਕਿ ਇਸ ਤਰ੍ਹਾਂ ਦੇ ਵਿਆਹ ਨੂੰ ਭਾਰਤ 'ਚ ਜਾਇਜ਼ ਨਹੀਂ ਮੰਨਿਆ ਜਾਂਦਾ।

ਇਹ ਖ਼ਬਰ ਵੀ ਪੜ੍ਹੋ -ਬਾਗੇਸ਼ਵਰ ਧਾਮ ਪੁੱਜੇ ਗਾਇਕ ਜੁਬਿਨ ਨੌਟਿਆਲ, ਧੀਰੇਂਦ੍ਰ ਸ਼ਾਸਤਰੀ ਨਾਲ ਕੀਤੀ ਮੁਲਾਕਾਤ

ਸੋਨਾਕਸ਼ੀ ਸਿਨਹਾ ਨੇ ਵੀ ਇੱਕ ਹੋਰ ਇੰਟਰਵਿਊ ਵਿੱਚ ਅੰਤਰਜਾਤੀ ਵਿਆਹ ਬਾਰੇ ਗੱਲ ਕੀਤੀ ਸੀ। ਸੋਨਾਕਸ਼ੀ ਨੇ ਕਿਹਾ- 7 ਸਾਲ ਦੀ ਡੇਟਿੰਗ ਦੌਰਾਨ ਧਰਮ ਕਦੇ ਵੀ ਸਾਡੀ ਚਰਚਾ ਦਾ ਮੁੱਦਾ ਨਹੀਂ ਸੀ। ਅਸੀਂ ਦੋਵੇਂ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਾਂ ਅਤੇ ਇਹ ਸਾਡੇ ਲਈ ਕਦੇ ਵੀ ਕੋਈ ਮੁੱਦਾ ਜਾਂ ਚਰਚਾ ਦਾ ਬਿੰਦੂ ਨਹੀਂ ਰਿਹਾ। ਅਦਾਕਾਰਾ ਨੇ ਅੱਗੇ ਕਿਹਾ, ‘ਮੈਂ ਹਮੇਸ਼ਾ ਸਾਦਾ ਵਿਆਹ ਚਾਹੁੰਦੀ ਸੀ ਅਤੇ ਮੇਰੀ ਗੱਲ ਸੁਣ ਕੇ ਜ਼ਹੀਰ ਵੀ ਖੁਸ਼ ਸੀ। ਅਸੀਂ ਦੋਵੇਂ ਖੁਸ਼ ਹਾਂ ਕਿ ਸਾਡੇ ਵਿਆਹ 'ਚ ਸਾਡੇ ਕਰੀਬੀ ਦੋਸਤ ਅਤੇ ਪਰਿਵਾਰ ਮੌਜੂਦ ਸਨ। ਜੋੜੇ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਚਾਹੁੰਦੇ ਸਨ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ।


author

Priyanka

Content Editor

Related News