ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਨੇ ਬਹੁਤ ਨੇੜਿਓਂ ਵੇਖੀ ਮੌਤ, ਵਾਪਰੇ ਖ਼ਤਰਨਾਕ ਹਾਦਸੇ ਨੂੰ ਕੀਤਾ ਬਿਆਨ

Thursday, Dec 14, 2023 - 11:39 AM (IST)

ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਨੇ ਬਹੁਤ ਨੇੜਿਓਂ ਵੇਖੀ ਮੌਤ, ਵਾਪਰੇ ਖ਼ਤਰਨਾਕ ਹਾਦਸੇ ਨੂੰ ਕੀਤਾ ਬਿਆਨ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਹੈ। ਯੁਵਰਾਜ਼ ਹੰਸ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਕਲਾਕਾਰ ਵੀ ਹਨ। 'ਪਾਨੀ', 'ਸੂਫੀ-ਸੂਫੀ', 'ਨੈਣਾ ਵਾਲੀ ਗੱਲ', 'ਏਡੀ ਸੋਹਣੀ ਕੁੜੀ', 'ਯਾਦ ਸਤਾਵੇ', 'ਸ਼ਰੀਕਾਂ', 'ਪਿਆਰ ਕਰਨ ਦਾ ਮੌਕਾ', 'ਠੁਮਕਾ' ਸਮੇਤ ਕਈ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ। ਉਹ ਇਸ ਮੁਕਾਮ ਤੱਕ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਹੁੰਚੇ ਹਨ। 

ਸਤੰਬਰ ਮਹੀਨੇ ਘਰ ਆਈ ਨੰਨ੍ਹੀ ਪਰੀ
ਯੁਵਰਾਜ ਹੰਸ ਨੇ ਆਪਣੇ ਘਰ ਸਤੰਬਰ ਮਹੀਨੇ ਨੰਨ੍ਹੀ ਪਰੀ ਦਾ ਸੁਵਾਗਤ ਕੀਤਾ, ਜਿਸ ਦੀ ਜਾਣਕਾਰੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦਿੱਤੀ ਸੀ। ਯੁਵਰਾਜ ਹੰਸ ਨੇ ਆਪਣੇ ਘਰ ਸਤੰਬਰ ਮਹੀਨੇ ਨੰਨ੍ਹੀ ਪਰੀ ਦਾ ਸੁਵਾਗਤ ਕੀਤਾ, ਜਿਸ ਦੀ ਜਾਣਕਾਰੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦਿੱਤੀ ਸੀ। ਫਿਲਹਾਲ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਯੁਵਰਾਜ ਹੰਸ ਨਾਲ ਜੁੜੀਆ ਅਜਿਹਾ ਕਿੱਸਾ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ।

ਰਾਏਪੁਰ ਜਾਂਦਿਆਂ ਹੋਇਆ ਸੀ ਵੱਡਾ ਹਾਦਸਾ
ਸੋਸ਼ਲ ਮੀਡੀਆ 'ਤੇ ਯੁਵਰਾਜ ਹੰਸ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਨਾਲ ਵਾਪਰੀ ਖ਼ਤਰਨਾਕ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। ਇਸ 'ਚ ਯੁਵਰਾਜ ਹੰਸ ਨੇ ਦੱਸ ਰਹੇ ਹਨ ਕਿ ਕਿਵੇਂ ਉਹ ਮੌਤ ਦੇ ਮੂੰਹ 'ਚੋਂ ਬਾਹਰ ਆਏ ਅਤੇ ਉਨ੍ਹਾਂ ਦੀ ਜਾਨ ਕਿਵੇਂ ਬਚੀ। ਯੁਵਰਾਜ ਆਖਦਾ ਹੈ ਕਿ ਅਸੀ ਇੱਕ ਸ਼ੋਅ ਕਰਨ ਲਈ ਰਾਏਪੁਰ Bombardier ਜਹਾਜ਼ ਦੇ ਰਾਹੀਂ ਜਾ ਰਹੇ ਸੀ। ਉਦੋਂ ਮੌਸਮ ਵੀ ਕਾਫ਼ੀ ਮੌਨਸੂਨ ਵਾਲਾ ਸੀ। ਇਸੇ ਦੌਰਾਨ ਅਚਾਨਕ ਜਹਾਜ਼ ਇੰਨੀਂ ਤੇਜੀ ਨਾਲ ਹੇਠਾਂ ਆਇਆ ਕਿ ਮੈਂ ਪੂਰੀ ਤਰ੍ਹਾਂ ਡਰ ਗਿਆ ਸੀ। ਮੈਨੂੰ ਇਕ ਵਾਰੀ ਤਾਂ ਇੰਝ ਲੱਗਾ ਕਿ ਬੱਸ ਹੁਣ ਹੋ ਗਿਆ ਕੰਮ। ਉਸ ਵੇਲੇ ਅਚਾਨਕ ਜਹਾਜ਼ ਦੀਆਂ ਸਾਰੀਆਂ ਲਾਈਟਾਂ ਵੀ ਬੰਦ ਹੋ ਗਈਆਂ। ਮੇਰੀ ਪਤਨੀ, ਮੇਰੇ ਮੰਮੀ, ਡੈਡੀ ਅਤੇ ਮੇਰਾ ਬੱਚਾ ਰਿਦਾਨ, ਸਭ ਤੋਂ ਜ਼ਿਆਦਾ ਰਿਦਾਨ ਦਾ ਹੀ ਹੋਇਆ ਮੈਨੂੰ ਕਿ ਯਾਰ ਮੈਂ ਇੰਨਾ ਕੀ ਹੀ ਇੰਜੁਆਏ ਕਰਨਾ ਸੀ ਆਪਣੇ ਪਰਿਵਾਰ ਨਾਲ। ਉਸ ਸਮੇਂ ਮੈਂ ਬੱਸ ਇਹੀ ਕਿਹਾ- ਰੱਬਾ ਬਚਾ ਲਾ...ਹਾਲੇ ਤੱਕ ਤਾਂ ਮੈਂ ਕੁਝ ਵੀ ਨਹੀਂ ਕੀਤਾ। ਕਦੇ ਵੀ ਕੁਝ ਵੀ ਅਜਿਹਾ ਹੁੰਦਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਹੀ ਖਿਆਲ ਆਉਂਦਾ ਹੈ। ਮੈਂ ਬਚਪਨ ਤੋਂ ਸਫ਼ਰ ਕਰਦਾ ਆ ਰਿਹਾ ਪਰ ਮੈਂ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਕਦੇ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਇੰਡਸਟਰੀ ਤੋਂ ਆਈ ਬੁਰੀ ਖ਼ਬਰ, 'ਸਿੰਘਮ' ਅਦਾਕਾਰ ਦਾ ਹੋਇਆ ਦਿਹਾਂਤ

ਉਭਰਦੇ ਸਿਤਾਰਿਆਂ 'ਚੋਂ ਇਕ ਨੇ ਯੁਵਰਾਜ ਹੰਸ
ਯੁਵਰਾਜ ਹੰਸ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਉਭਰਦੇ ਸਿਤਾਰਿਆਂ 'ਚ ਗਿਣੇ ਜਾਣ ਲੱਗੇ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਯਾਰ ਅਨਮੁੱਲੇ' ਨਾਲ ਕੀਤੀ ਸੀ। ਫਿਰ ਇਸ ਤੋਂ ਬਾਅਦ 'ਵਿਆਹ 70 ਕਿਲੋਮੀਟਰ', 'ਯੰਗ ਮਲੰਗ', 'ਮਿਸਟਰ ਐਂਡ ਮਿਸੇਸ 420' 'ਪਰੋਪਰ ਪਟੋਲਾ', 'ਯਾਰਾਨਾ', 'ਮੁੰਡੇ ਕਮਾਲ ਦੇ', 'ਕੈਨੇਡਾ ਦੀ ਫਲਾਈਟ' ਵਰਗੀਆਂ ਫਿਲਮਾਂ 'ਚ ਮੁੱਖ ਕਿਰਦਾਰ ਨਿਭਾਏ।

ਇਹ ਖ਼ਬਰ ਵੀ ਪੜ੍ਹੋ : ਬ੍ਰੇਕਅੱਪ ਮਗਰੋਂ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਸਾਂਝੀਆਂ ਕੀਤੀਆਂ ਤਸਵੀਰਾਂ

ਨੰਨ੍ਹੀ ਧੀ ਦੇ ਆਉਣ 'ਤੇ ਪੂਰਾ ਹੰਸ ਪਰਿਵਾਰ ਹੋਇਆ ਪੱਬਾਂ ਭਾਰ
ਦੱਸਣਯੋਗ ਹੈ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਪਹਿਲਾਂ ਹੀ ਇਕ ਪੁੱਤਰ ਦੇ ਮਾਤਾ-ਪਿਤਾ ਹਨ। ਮਾਨਸੀ ਨੇ ਰੇਦਾਨ ਨੂੰ 12 ਮਈ 2020 'ਚ ਲਾਕਡਾਊਨ ਦੌਰਾਨ ਜਨਮ ਦਿੱਤਾ ਸੀ। ਨੰਨ੍ਹੀ ਪਰੀ ਆਉਣ ਕਾਰਨ ਪੂਰਾ ਹੰਸ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਹੈ। ਯੁਵਰਾਜ ਹੰਸ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟਾ ਪੁੱਤ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਨੇ ਕੁਝ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ।

ਮਸ਼ਹੂਰ ਜੋੜੀਆਂ 'ਚੋਂ ਇੱਕ ਹੈ ਯੁਵਰਾਜ-ਮਾਨਸੀ ਦੀ ਜੋੜੀ
ਯੁਵਰਾਜ ਹੰਸ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਥੇ ਹੀ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


 


author

sunita

Content Editor

Related News